ਸ਼ਾਹਜਹਾਂਪੁਰ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਕਸ਼ਮੀਰ ‘ਚ ਅਸਥਿਰਤਾ ਫੈਲਾਉਣ ਦੇ ਨਾਪਾਕ ਇਰਾਦੇ ਤੋਂ ਬਾਜ ਆਉਣ ਦੀ ਹਦਾਇਤ ਦਿੰਦਿਆਂ ਕਿਹਾ ਕਿ ਗੁਆਂਢੀ ਮੁਲਕ ਭਾਰਤੀਆਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ ਨਹੀਂ ਤਾਂ ਉਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।
ਸ੍ਰੀ ਸਿੰਘ ਨ ੇਅੱਜ ਇੱਥੇ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਉਂਣ ਸਮੇਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਮੁਸਲਮਾਨ ਵਤਨ ਦੀ ਹਿਫਾਜਤ ਲਈ ਆਪਣੇ ਖੂਨ ਦੀ ਆਖ਼ਰੀ ਬੂੰਦ ਤੱਕ ਡੋਲ੍ਹ ਦੇਵੇਗਾ ਪਰ ਦੇਸ਼ ‘ਤੇ ਆਂਚ ਨਹੀਂ ਆਉਣ ਦੇਵੇਗਾ।