ਆਜਮਗੜ੍ਹ : ਜੇਲ੍ਹੋਂ ਤਿੰਨ ਕੈਦੀ ਫਰਾਰ, ਚਾਰ ਸਿਪਾਹੀ ਮੁਅੱਤਲ

ਆਜਮਗੜ੍ਹ। ਉੱਤਰ ਪ੍ਰਦੇਸ਼ ‘ਚ ਆਜਮਗੜ੍ਹ ਜ਼ਿਲ੍ਹਾ ਜੇਲ੍ਹ ‘ਚੋਂ ਤਿੰਨ ਵਿਚਾਰਅਧੀਨ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ ‘ਚ ਚਾਰ ਜੇਲ੍ਹ ਮੁਲਾਜ਼ਮਾਂ ਨੂੰ ਮਅੱਤਲ ਕਰ ਦਿੱਤਾ ਗਿਆ ਹੈ।ੂ
ਡੀਆਈਜੀ ਜੇਲ੍ਹ ਯਾਦਵੇਂਦਰ ਸ਼ੁਕਲ ਨ ੇਅੱਜ ਸਿਧਾਰੀ ਖੇਤਰ ‘ਚ ਸਥਿੱਤ ਨਵੇਂ ਬਣੀ ਜੇਲ੍ਹ ਦਾ ਨਿਰੀਖਣ ਕੀਤਾ ਤੇ ਮਾਮਲੇ ਦੀ ਪੜਤਾਲ ਕੀਤੀ। ਇਸ ਦਰਮਿਆਨ ਜੇਲ੍ਹ ਪ੍ਰਸ਼ਾਸਨ ਨੇ ਲਾਪ੍ਰਵਾਹੀ ਵਰਤਣ ਦੇ ਦੋਸ਼ ‘ਚ ਦੋ ਪ੍ਰਧਾਨ ਬੰਦੀ ਰੱਖਿਅਕ ਤੇ ਦੋ ਬੰਦੀ ਰੱਖਿਅਕਾਂ ਨੂੰ ਮੁਅੱਤਲ ਕਰ ਦਿੱਤਾ ਹੈ।