ਏਅਰ ਇੰਡੀਆ ਦੇ ਤਿੰਨ ਕਰਮਚਾਰੀ ਬਰਖਾਸਤ

Air India, Employees, Dismissed

ਨਵੀਂ ਦਿੱਲੀ, 14 ਦਸੰਬਰ 

ਏਅਰ ਇੰਡੀਆ ਦੀ ਦਿੱਲੀ-ਵਿਜੈਵਾੜਾ ਉੱਡਾਨ ਏਆਈ 459 ਦੇ ਅੱਜ ਦੇਰੀ ਹੋਣ ‘ਤੇ ਏਅਰਲਾਈਜ਼ ਨੇ ਤਿੰਨ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ ਪਾਇਲਟ ਨੂੰ ਚਿਤਾਵਨੀ ਦਿੱਤੀ ਹੈ। ਜਹਾਜ਼ ‘ਚ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਵੀ ਯਾਤਰਾ ਕਰ ਰਹੇ ਸਨ।

ਏਅਰਲਾਈਜ਼ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਲਾਪਰਵਾਹੀ ਵਰਤਣ ਕਰਕੇ ਤਿੰਨ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ। ਨਾਲ ਹੀ 15 ਮਿੰਟ ਦੇਰੀ ਨਾਲ ਰਿਪੋਰਟ ਕਰਨ ਵਾਲੇ ਕਮਾਂਡਰ ਪਾਇਲਟ ਨੂੰ ਚਿਤਾਵਨੀ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਉੱਡਾਨ ‘ਚ ਦੇਰੀ ਨਾਲ ਪਰੇਸ਼ਾਨ ਮੁਸਾਫਰਾਂ ਨੇ ਸ੍ਰੀ ਰਾਜੂ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਮੰਤਰੀ ਨੇ ਏਅਰ ਇੰਡੀਆ ਦੇ ਸੀਐੱਮਡੀ ਨੂੰ ਫੋਨ ਕੀਤਾ ਆਖ਼ਰ ਲਗਭਗ ਡੇਢ ਘੰਟੇ ਦੀ ਦੇਰੀ ਨਾਲ ਜਹਾਜ਼ ਨੇ ਉੱਡਾਨ ਭਰੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।