ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ : ਕੇਜਰੀਵਾਲ

Delhi News

ਬਿਨਾ ਗੋਲੀ ਚਲਾਏ, ਬਿਨਾ ਖੂਨ ਡੋਲ੍ਹੇ ਕਾਨੂੰਨ ਵਿਵਸਥਾ ਸੰਭਾਲੀ : Arvind Kejriwal

(ਸੱਚ ਕਹੂੰ ਨਿਊਜ਼) ਜਲੰਧਰ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਪਹੁੰਚੇ। ਉਹ ਜਲੰਧਰ ਦੇ ਇੱਕ ਸਮਾਗਮ ’ਚ ਹਿੱਸ ਲੈਣ ਪਹੁੰਚੇ ਸਨ, ਜਿੱਥੇ ਉਨਾਂ ਸੰਬੋਧਨ ਕਰਦਿਆਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਗੈਂਗਸ਼ਟਰਾਂ ਖਿਲ਼ਾਫ ਸਖ਼ਤ ਐਕਸ਼ਨ ਲੈ ਰਹੀ ਹੈ।

ਇਹ ਵੀ ਪੜ੍ਹੋ : ਵੇਖੋ ਅੰਮ੍ਰਿਤਪਾਲ ਦੀਆਂ ਨਵੀਂਆਂ ਤਸਵੀਰਾਂ, ਕਿੱਦਾਂ ਦਾ ਆ ਰਿਹਾ ਹੈ ਨਜ਼ਰ

ਉਨਾਂ ਪੰਜਾਬ ਦੇ ਤਾਜ਼ਾ ਹਾਲਾਤਾਂ ’ਤੇ ਕਿਹਾ ਕਿ ਕੁਝ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਕੋਸ਼ਿਸ਼ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਬਿਨਾ ਗੋਲੀ ਚਲਾਏ, ਬਿਨਾ ਖੂਨ ਡੋਲ੍ਹੇ ਕਾਨੂੰਨ ਵਿਵਸਥਾ ਸੰਭਾਲੀ ਹੈ। ਜੋ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਹੁਣ ਭੱਜ ਰਹੇ ਹਨ ਤੇ ਜੇਕਰ ਕੋਈ ਪੰਜਾਬ ਦਾ ਮੌਹਾਲ ਖਰਾਬ ਕਰੇਗਾ ਤਾਂ ਉਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੂਬੇ ਦਾ ਮਾਹੌਲ ਖਰਾਬ ਕਰਨ ਵਾਲੇ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ’ਚ ਜੇਕਰ ਹੋਰ ਵੀ ਸਖਤ ਫੈਸਲੇ ਲੈਣੇ ਪਏ ਤਾਂ ਲਵਾਂਗੇ ਪਿੱਛੇ ਨਹੀਂ ਹਟਾਂਗੇ। (Arvind Kejriwal)

ਪੰਜਾਬ ਪੁਲਿਸ ਨੇ 44 ਨੂੰ ਰਿਹਾਅ ਕੀਤਾ

ਪੁਲਿਸ ਨੇ ਸੁੱਕਰਵਾਰ ਨੂੰ ਖਾਲਿਸਤਾਨ ਸਮਰਥਕ ਅੰਮਿ੍ਰਤਪਾਲ ਸਿੰਘ (Amritpal) ਅਤੇ ਉਸਦੇ ਸਮਰਥਕਾਂ ਦੇ ਖਿਲਾਫ਼ ਕਾਰਵਾਈ ਦੌਰਾਨ ਪਿਛਲੇ ਇੱਕ ਹਫਤੇ ਦੌਰਾਨ ਹਿਰਾਸਤ ਵਿੱਚ ਲਏ ਗਏ 200 ਤੋਂ ਵੱਧ ਵਿਅਕਤੀਆਂ ਵਿੱਚੋਂ 44 ਨੂੰ ਰਿਹਾਅ ਕਰ ਦਿੱਤਾ ਹੈ। ਐਡੀਸਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ-ਲਾਅ ਐਂਡ ਆਰਡਰ) ਅਰਪਿਤ ਸੁਕਲਾ ਨੇ ਕਿਹਾ ਕਿ ਪੁਲਿਸ ਨੇ ਧਾਰਮਿਕ ਭਾਵਨਾਵਾਂ ਕਾਰਨ ਅੰਮਿ੍ਰਤਪਾਲ ਸਿੰਘ ਨਾਲ ਘੱਟ ਤੋਂ ਘੱਟ ਭੂਮਿਕਾ ਨਿਭਾਉਣ ਵਾਲਿਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ।

ਇਸ ਤਹਿਤ ਅੱਜ 44 ਵਿਅਕਤੀਆਂ ਨੂੰ ਭਵਿੱਖ ਵਿੱਚ ਚੰਗੇ ਵਿਵਹਾਰ ਦਾ ਵਾਅਦਾ ਲੈ ਕੇ ਰਿਹਾਅ ਕੀਤਾ ਗਿਆ। ਪੁਲਿਸ ਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਗਿ੍ਰਫਤਾਰ ਕੀਤੇ ਗਏ 207 ਵਿਅਕਤੀਆਂ ਵਿੱਚੋਂ 30 ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ, ਪਰ ਰੋਕਥਾਮ ਉਪਾਅ ਵਜੋਂ ਹਿਰਾਸਤ ਵਿੱਚ ਲਏ ਗਏ 177 ਵਿਅਕਤੀਆਂ ਦੀ ਪੜਤਾਲ ਕੀਤੀ ਜਾਵੇਗੀ। ਅਤੇ ਚੇਤਾਵਨੀਆਂ ਬਾਅਦ ਵਿੱਚ ਛੱਡੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਨਸ਼ਾ ਛੁਡਾਉਣ ਅਤੇ ਨਸਾ ਛੁਡਾਉਣ ਵਿੱਚ ਸ਼ਾਮਲ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।