ਥਰਮਲ ਮਾਮਲਾ : ਸੰਘਰਸ਼ ਦੀ ਪ੍ਰੀਖਿਆ ਦੇ ਰਹੀਆਂ ਨੰਨ੍ਹੀਆਂ ਜਿੰਦਾਂ 

Thermal, Lions, Taking, Test, Struggle

ਜੇ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਸੈਂਕੜੇ ਬੱਚੇ ਸੜਕਾਂ ‘ਤੇ ਆ ਜਾਣਗੇ

ਬਠਿੰਡਾ (ਅਸ਼ੋਕ ਵਰਮਾ)। ਥਰਮਲ ਮੁਲਾਜਮਾਂ ਦੇ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੀ ਜਿੰਦਗੀ ਇਮਤਿਹਾਨ ਬਣ ਗਈ ਹੈ ਭਲਕੇ ਪਹਿਲੀ ਮਾਰਚ ਤੋਂ ਸਲਾਨਾ ਪੀਖਿਆ ਸ਼ੁਰੂ ਹੋ ਰਹੀ ਹੈ ਜੋ ਇੰਨ੍ਹਾਂ ਬੱਚਿਆਂ ਲਈ ਸੰਕਟ ਬਣ ਗਈ ਹੈ ਪਹਿਲੀ ਜਨਵਰੀ ਤੋਂ ਪੱਕੇ ਮੋਰਚੇ ‘ਤੇ ਬੈਠੇ ਥਰਮਲ ਮੁਲਾਜਮ ਆਰਥਿਕ ਸੰਕਟ ਕਾਰਨ ਫੀਸਾਂ ਨਹੀਂ ਤਾਰ ਸਕੇ ਹਨ ਥਰਮਲ ਮਾਮਲੇ ‘ਚ ਆਪਣੇ ਮਾਪਿਆਂ ਦੀ ਨੌਕਰੀ ਬਚਾਉਣ ਲਈ ਇੰਨ੍ਹਾਂ ਨੰਨ੍ਹੀਆਂ ਜਿੰਦਾਂ ਨੂੰ ਸੰਘਰਸ਼ ਦੇ ਮੈਦਾਨ ‘ਚ ਕੁੱਦਣਾ ਪਿਆ ਹੈ।

ਹੱਸਣ ਖੇਡਣ ਤੇ ਨੱਚਣ ਕੁੱਦਣ ਦੀ ਉਮਰ ‘ਚ ਨੌਕਰੀ ਖੁੱਸਣ ਦੇ ਝੋਰੇ ਨੇ ਉਨ੍ਹਾਂ ਦਾ ਭਵਿੱਖ ਦਾਅ ‘ਤੇ ਲਾ ਦਿੱਤਾ ਹੈ ਅੱਜ ਜਦੋਂ ਸਕੂਲਾਂ ਨੇ ਅਲਟੀਮੇਟਮ ਦੇ ਦਿੱਤਾ ਤਾਂ ਇਹ ਮਾਪੇ ਲਿਖਤੀ ਰੂਪ ‘ਚ ਫੀਸਾਂ ਭਰਨ ਦਾ ਭਰੋਸਾ ਦੇ ਆਏ ਹਨ ਪਰ ਨਾਲੋ-ਨਾਲ ਫਿਕਰਮੰਦ ਵੀ ਹਨ ਸਕੂਲਾਂ ਨੇ ਕਿਹਾ ਹੈ ਕਿ ਜੇਕਰ ਫੀਸਾਂ ਦਾ ਬਕਾਇਆ ਨਾ ਤਾਰਿਆ ਤਾਂ ਨਤੀਜਾ ਜਾਰੀ  ਨਹੀਂ ਕਰਨਗੇ ਹਾਲਾਂਕਿ ਅੱਜ ਥਰਮਲ ਮੁਲਾਜਮਾਂ ਨੇ ਬੱਚਿਆਂ ਨੂੰ ਇਮਤਿਹਾਨ ‘ਚ ਬਿਠਾਉਣ ਦੀ ਇਜਾਜਤ ਲੈ ਲਈ ਹੈ ਪਰ ਥਰਮਲ ਮਸਲਾ ਲਟਕਿਆ ਤਾਂ ਮੁਸ਼ਕਲ ਵਧ ਸਕਦੀ ਹੈ।

ਇਹ ਵੀ ਪੜ੍ਹੋ : ਭੂਚਾਲ ਦੇ ਜ਼ੋਰਦਾਰ ਝਟਕੇ, ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 6.5

ਥਰਮਲ ਮੁਲਾਜਮ ਸੋਨੂੰ ਨੇ ਦੱਸਿਆ ਕਿ ਇੱਕ ਵਾਰ ਜਦੋਂ ਸਕੂਲ ਨੇ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ ਸੀ ਉਨ੍ਹਾਂ ਆਖਿਆ ਕਿ ਅੱਜ ਉਹ ਸਕੂਲ ਪ੍ਰਬੰਧਕਾਂ ਨੂੰ ਮਿਲੇ ਸਨ ਜਿੰਨ੍ਹਾਂ ਨੇ ਲਿਖਵਾ ਕੇ ਲੈ ਲਿਆ ਹੈ ਕਿ ਜਦੋਂ ਤੱਕ ਫੀਸ ਨਹੀਂ ਤਾਰਦੇ ਨਤੀਜਾ ਜਾਰੀ ਨਹੀਂ ਕੀਤਾ ਜਾਵੇਗਾ ਪੱਕੇ ਮੋਰਚੇ ‘ਚ ਬੈਠੇ ਹੋਣ ਕਰਕੇ ਮੁਲਾਜਮਾਂ ਨੇ ਤਾਂ ਪੇਪਰ ਫੀਸ ਵੀ ਨਹੀਂ ਭਰੀ ਹੈ।

ਸਕੂਲ ਪ੍ਰਬੰਧਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੇ ਪੈਸੇ ਡੁੱਬ ਸਕਦੇ ਹਨ ਮੁਲਾਜਮ ਸੋਨੂੰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਸੈਂਕੜੇ ਬੱਚੇ ਸੜਕਾਂ ‘ਤੇ ਆ ਜਾਣਗੇ ਪਤਾ ਲੱਗਿਆ ਹੈ ਕਿ ਤੀਸਰੀ ਕਲਾਸ ਤੱਕ ਪ੍ਰਤੀ ਬੱਚਾ ਚਾਰ ਤੋਂ ਪੰਜ ਹਜ਼ਾਰ ਦੀ ਰਾਸ਼ੀ ਬਾਕੀ ਖਲੋਤੀ ਹੈ ਜਦੋਂਕਿ ਪੇਪਰ ਫੀਸ ਇਸ ਤੋਂ ਅਲਹਿਦਾ ਹੈ ਬੱਚਿਆਂ ਨੂੰ ਅੱਜ ਐਡਮਿਟ ਕਾਰਡ ਵੀ ਨਹੀਂ ਜਾਰੀ ਕੀਤੇ, ਸਿਰਫ ਜੁਬਾਨੀ ਤੌਰ ‘ਤੇ ਆਗਿਆ ਮਿਲੀ ਹੈ ਹੋਰ ਵੀ ਕਈ ਮਾਪਿਆਂ ਨੇ ਬੱਚਿਆਂ ਨੂੰ ਦਰਪੇਸ਼ ਸੰਕਟ ਬਾਰੇ ਦੱਸਿਆ ਤੇ ਥਰਮਲ ਚਾਲੂ ਕਰਨ ਦੀ ਮੰਗ ਕੀਤੀ ਹੈ

ਮੁਲਾਜਮ ਆਗੂ ਅਸ਼ਵਨੀ ਕੁਮਾਰ ਦਾ ਕਹਿਣਾ ਸੀ ਕਿ ਬਠਿੰਡਾ ਥਰਮਲ ਨੇ ਹੁਣ ਲੋਕ ਸੰਘਰਸ਼ ਦਾ ਨਵਾਂ ਰੂਪ ਦਿਖਾ ਦਿੱਤਾ ਹੈ ਦਰਜਨਾਂ ਬੱਚੇ ਹੁਣ ਬਠਿੰਡਾ ਸਕੱਤਰੇਤ ਅੱਗੇ ਲੱਗੇ ‘ਪੱਕੇ ਮੋਰਚੇ’ ਵਿੱਚ ਬੈਠਦੇ ਹਨ ਉਨ੍ਹਾਂ ਕਿਹਾ ਕਿ ਇਹ ਬੱਚੇ ਇੱਕ ਤਾਂ  ਹਕੂਮਤ ਦੀ ਪ੍ਰੀਖਿਆ ‘ਚੋਂ ਲੰਘ ਰਹੇ ਹਨ ਤੇ ਦੂਜਾ ਨਿੱਤ ਨਵੀਂ ਮੁਸੀਬਤ ਘੇਰ ਰਹੀ ਹੈ। ਗੌਰਤਲਬ ਹੈ ਕਿ ਬਠਿੰਡਾ ਥਰਮਲ ਵਿੱਚ ਸੈਂਕੜੇ ਮੁਲਾਜ਼ਮ ਠੇਕੇ ‘ਤੇ ਕੰਮ ਕਰਦੇ ਸਨ, ਜਿਨ੍ਹਾਂ ਨੂੰ ਹੁਣ ਥਰਮਲ ਬੰਦ ਹੋਣ ਮਗਰੋਂ ਨੌਕਰੀ ਖੁੱਸਣ ਦਾ ਡਰ ਹੈ ਇਨ੍ਹਾਂ ਮੁਲਾਜ਼ਮਾਂ ਨੇ ਸਕੱਤਰੇਤ ਅੱਗੇ ‘ਥਰਮਲ ਬਚਾਓ ਮੋਰਚਾ’ ਲਾਇਆ ਹੋਇਆ ਹੈ।

ਇਹ ਵੀ ਪੜ੍ਹੋ : ਮਨੀਪੁਰ ਹਿੰਸਾ : ਥਾਣੇ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ

ਜਿਸ ਨੂੰ ਦੋ ਮਹੀਨੇ ਪੂਰੇ ਹੋਣ ਵਾਲੇ ਹਨ ਛੇ ਵਰ੍ਹਿਆਂ ਦਾ ਯਾਦਵਿੰਦਰ ਸਕੂਲ ਛੱਡ ਕੇ ਆਪਣੇ ਪਿਤਾ ਜਗਸੀਰ ਸਿੰਘ ਨਾਲ ਮੋਰਚੇ ਵਿੱਚ ਡਟਿਆ ਰਿਹਾ ਹੈ  ਤੀਜੀ ਜਮਾਤ ਵਿੱਚ ਪੜ੍ਹਦਾ ਅਵੀਜੋਤ ਤਖ਼ਤੀਆਂ  ਫੜ ਕੇ ਬਾਕੀ ਬੱਚਿਆਂ ਨਾਲ ਸੜਕਾਂ ‘ਤੇ ਵੀ ਉਤਰਿਆ ਹੈ ਤੇ ਹੁਣ ਇਮਤਿਹਾਨ ਵੀ ਸਿਰ ‘ਤੇ ਹਨ  ਸਤਵੀਰ ਤੇ ਲਵਦੀਪ ਦੋਵੇਂ ਭਰਾ ਹਨ, ਜੋ ਆਪਣੀ ਮਾਂ ਨਾਲ ਸੰਘਰਸ਼ ਵਿੱਚ ਖੜ੍ਹੇ ਹਨ ਇਨ੍ਹਾਂ ਬੱਚਿਆਂ ਦੇ ਪਿਤਾ ਸੁਖਵੰਤ ਸਿੰਘ ਨੂੰ ਹੁਣ ਰੋਟੀ ਦੇ ਲਾਲੇ ਪੈਣ ਦਾ ਡਰ ਹੈ ਅੱਜ ਇੰਨ੍ਹਾਂ ਬੱਚਿਆਂ ਨੇ ਆਖਿਆ ਕਿ ਉਹ ਥਰਮਲ ਚਲਾਉਣ ਤੱਕ ਮਾਪਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਨਗੇ।

ਨਿੱਤ ਪ੍ਰੀਖਿਆ ਦਿੰਦੇ ਨੇ ਬੱਚੇ : ਢਿੱਲੋਂ | Thermal Matter

ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਬੱਚੇ ਆਪਣੇ ਮਾਪਿਆਂ ਨਾਲ ਸੰਘਰਸ਼ ਦੀ ਇਸ ਪਾਠਸ਼ਾਲਾ ਵਿੱਚ ਨਿੱਤ ਪ੍ਰੀਖਿਆ ਦਿੰਦੇ ਹਨ ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਨਜ਼ਰ ਇਨ੍ਹਾਂ ਬੱਚਿਆਂ ‘ਤੇ ਨਹੀਂ ਪਈ ਹੈ ਅਤੇ ਨਾ ਹੀ ਢਾਰਸ ਦਾ ਕੋਈ ਹੱਥ ਇਨ੍ਹਾਂ ਨਿੱਕਿਆਂ ਦੇ ਮੋਢਿਆਂ ਤੱਕ ਪੁੱਜਿਆ ਹੈ।

ਜਨਤਕ ਧਿਰਾਂ ਵੱਲੋਂ ਮਸਲੇ ਦੇ ਹੱਲ ਦੀ ਮੰਗ | Thermal Matter

ਬਠਿੰਡਾ ਜਿਲ੍ਹੇ ਦੀਆਂ ਇੱਕ ਜਨਤਕ ਜਮਹੂਰੀ ਧਿਰਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਸ਼ਾਂਤਮਈ ਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਦੀ ਮੰਗ ਪ੍ਰਵਾਨ ਕਰਨ ਲਈ ਜੋਰ ਦਿੱਤਾ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਇੰਨ੍ਹਾਂ ਕਾਮਆਿਂ ਦਾ ਰੁਜਗਾਰ ਨਾ ਖੋਹਣ ਦੀ ਗੱਲ ਕਰ ਰਹੇ ਹਨ ਪਰ ਅਜੇ ਤੱਕ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ।