ਕਸ਼ਮੀਰੀਆਂ ਨਾਲ ਆਪਣਿਆਂ ਵਰਗਾ ਵਿਵਹਾਰ ਹੋਵੇ : ਆਜ਼ਾਦ

ਨਵੀਂ ਦਿੱਲੀ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਸ਼ਮੀਰ ਦੇ ਹਾਲਾਤ ‘ਤੇ ਚਰਚਾ ਲਈ ਸਰਵਪਾਰਟੀ ਬੈਠਕ ਬੁਲਾਉਣ, ਉਥੇ ਸਰਵ ਪਾਰਟੀ ਦਲ ਨੂੰ ਭੇਜਣ ਅਤੇ ਉਥੇ ਅਮਨ ਅਤੇ ਸ਼ਾਂਤੀ ਲਈ ਸੰਸਦ ਵੱਲੋਂ  ਅਪੀਲ ਕੀਤੇ ਜਾਣ ਦੀ ਮੰਗ ਕਰਦਿਆਂ ਅੱਜ ਕਿਹਾ ਕਿ ਕਸ਼ਮੀਰ ਦੇਸ਼ ਦਾ ਅਨਿੱਖੜਵਾਂ ਹਿੱਸਾ ਹੈ ਤਾਂ ਉਥੋਂ ਦੇ ਲੋਕਾਂ ਦੇ ਨਾਲ ਹੀ ਅਭਿੰਨ ਅੰਗ ਵਾਂਗ ਹੀ ਵਿਵਹਾਰ ਕਰਨਾਂ ਹੋਵੇਗਾ।
ਸ੍ਰੀ ਆਜ਼ਾਦ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਕਸ਼ਮੀਰ ਘਾਟੀ ‘ਚ ਵਰਤਮਾਨ ਸਥਿਤੀ ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਸ਼ਮੀਰ ਨੂੰ ਸਿਰਫ਼ ਖੂਬਸੂਰਤੀ ਲਈ ਪਿਆਰ ਨਹੀਂ ਕੀਤਾ ਜਾ ਸਕਦਾ ਸਗੋਂ ਕਸ਼ਮੀਰ ‘ਚ ਰਹਿਣ ਵਾਲਿਆਂ ਨੂੰ ਵੀ ਪਿਆਰ ਕਰਨਾ ਹੋਵੇਗਾ।