…ਇਹ ਤਾਂ ਸਾਰਾ ਨੱਗਰ ਹੀ ਭਾਗਾਂ ਵਾਲਾ ਹੈ

…ਇਹ ਤਾਂ ਸਾਰਾ ਨੱਗਰ ਹੀ ਭਾਗਾਂ ਵਾਲਾ ਹੈ

17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਕੈਲੇ ਬਾਂਦਰ (ਅੱਜ-ਕੱਲ੍ਹ ਨਸੀਬਪੁਰਾ) ਜ਼ਿਲ੍ਹਾ ਬਠਿੰਡਾ ਵਿਖੇ ਸਤਿਸੰਗ ਫ਼ਰਮਾਉਣ ਪਧਾਰੇ ਸਾਰਾ ਪਿੰਡ ਸਤਿਸੰਗ ਦੀ ਖੁਸ਼ੀ ‘ਚ ਫੁੱਲਿਆ ਨਹੀਂ ਸਮਾ ਰਿਹਾ ਸੀ।

ਇਸ ਪਿੰਡ ‘ਚ ਉਸ ਸਮੇਂ 317 ਵਿਅਕਤੀਆਂ ਨੂੰ ਆਪ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸਾਧ-ਸੰਗਤ ਦੇ ਪ੍ਰੇਮ ਤੇ ਨਾਮ ਸ਼ਬਦ ਲੈਣ ਵਾਲਿਆਂ ਦਾ ਉਤਸ਼ਾਹ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬੇਅੰਤ ਖੁਸ਼ ਹੋਏ ਤੇ ਬਚਨ ਫ਼ਰਮਾਏ, ”ਬੇਟਾ, ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ” ਪਰਮ ਪਿਤਾ ਜੀ ਨੇ ਪਿੰਡ ਬਾਰੇ ਬਚਨ ਫਰਮਾਏ, ”ਬੇਟਾ ਇਹ ਤਾਂ ਨਸੀਬਾਂ ਵਾਲਾ ਨੱਗਰ ਹੈ” ਪਰਮ ਪਿਤਾ ਜੀ ਨੇ  ਸਤਿਸੰਗ ‘ਚ ਚੱਲ ਰਹੀ ਕੱਵਾਲੀ ‘ਚ ਇੱਕ ਹੋਰ ਤੁਕ ਜੋੜ ਦਿੱਤੀ- ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’ ਇੱਕ ਪ੍ਰੇਮੀ ਨੇ ਪਰਮ ਪਿਤਾ ਜੀ ਅੱਗੇ ਬੇਨਤੀ ਕੀਤੀ, ”ਪਿਤਾ ਜੀ! ਸਾਡੀ ਪ੍ਰੇਮ ਰੂਪੀ ਤਾਰ ਆਪ ਜੀ ਦੇ ਚਰਨਾਂ ਨਾਲ ਹੀ ਜੁੜੀ ਰਹੇ!” ਪਰਮ ਪਿਤਾ ਜੀ ਨੇ ਫਰਮਾਇਆ, ”ਬੇਟਾ ਤੁਸੀਂ ਤਾਂ ਸਾਰਾ ਕੁਝ ਪਾ ਗਏ, ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ” ਇਹ ਬਚਨ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ