ਸੇਵਾਦਾਰਾਂ ਨੇ ਦਲਦਲ ‘ਚ ਫਸੀਆਂ ਗਾਵਾਂ ਨੂੰ ਬਾਹਰ ਕੱਢਿਆ

Pulled,Cows, Trapped, Mud, Dera Sacha Suada Volunteers

ਦਿਨ ਭਰ ਪ੍ਰਸ਼ਾਸਨ ਨਾਲ ਗਊ ਸੇਵਾ ‘ਚ ਜੁਟੇ ਰਹੇ ਸ਼ਰਧਾਲੂ

ਦੇਵੀਲਾਲ ਬਾਰਨਾ, ਕੁਰੂਕੁਸ਼ੇਤਰ: ਪ੍ਰੀ-ਮਾਨਸੂਨ ਦੇ ਮੀਂਹ ਤੋਂ ਬਾਅਦ ਮਥਾਨਾ ਦੀ ਸਰਕਾਰੀ ਗਊਸ਼ਾਲਾ ‘ਚ ਬਣੀ ਦਲਦਲ ‘ਚ ਫਸਣ ਨਾਲ ਗਾਵਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਮਾਨ ਸੰਭਾਲੀ ਸੇਵਾਦਾਰਾਂ ਨੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਦੇ ਹੋਏ ਦਲਦਲ ‘ਚ ਫਸੀਆਂ ਗਊਆਂ ਨੂੰ ਬਾਹਰ ਕੱਢ ਕੇ ਦੂਜੀ ਗਊਸ਼ਾਲਾ ‘ਚ ਭੇਜਣ ਤੋਂ ਇਲਾਵਾ ਉਨ੍ਹਾਂ ਲਈ ਚਾਰਾ ਪਾਉਣ ਤੇ ਹੋਰ ਰਾਹਤ ਕਾਰਜ ‘ਚ ਦਿਨ ਭਰ ਜੁਟੇ ਰਹੇ

ਪੂਜਨੀਕ ਗੁਰੂ ਜੀ ਦੇ ਇੱਕ ਟਵੀਟ ਨਾਲ ਹੀ ਸੇਵਾ ਲਈ ਪੁੱਜੇ ਸੇਵਾਦਾਰ

ਦਰਅਸਲ ਮਥਾਨਾ ਗਊਸ਼ਾਲਾ ‘ਚ ਗਊਆਂ ਦੇ ਮਰਨ ਦੀ ਖਬਰ ਮੁੱਕੇਬਾਜ਼ ਮਨੋਜ ਕੁਮਾਰ ਨੇ ਟਵੀਟ ਰਾਹੀਂ ਪੂਜਨੀਕ ਗੁਰੂ ਜੀ ਨੂੰ ਦਿੱਤੀ ਤੇ ਮੱਦਦ ਦੀ ਗੁਹਾਰ ਲਾਈ ਇਸ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਰਾਤੀਂ 9:11 ਮਿੰਟ ‘ਤੇ ਟਵੀਟ ਰਾਹੀਂ ਕੁਰੂਕੁਸ਼ੇਤਰ ਤੇ ਆਲੇ-ਦੁਆਲੇ ਦੇ ਸੇਵਾਦਾਰਾਂ ਨੂੰ ਗਊਸ਼ਾਲਾ ‘ਚ ਤੁਰੰਤ ਸੇਵਾ ਕਰਨ ਦਾ ਸੰਦੇਸ਼ ਦਿੱਤਾ ਸੀ ਇਸ ਤੋਂ ਬਾਅਦ ਜ਼ਿਲ੍ਹੇ ਭਰ ਤੋਂ ਸੇਵਾਦਾਰ ਮਥਾਨਾ ਗਊਸ਼ਾਲਾ ਪਹੁੰਚ ਗਏ ਤੇ ਸੇਵਾ ‘ਚ ਜੁਟ ਗਏ 45 ਮੈਂਬਰ ਸੰਦੀਪ ਇੰਸਾਂ, ਜੋਗਿੰਦਰ, ਜਸਬੀਰ, ਰਮੇਸ਼ ਰੋਹੀਲਾ ਤੇ ਆਸ਼ੀਸ਼ ਛਾਛੀਆ ਨੇ ਸਰਪੰਚ ਪਤੀ ਤੇਜ਼ਪਾਲ ਰਾਹੀਂ  ਵਧੀਕ ਕਮਿਸ਼ਨਰ ਧਰਮਬੀਰ ਸਿੰਘ  ਨਾਲ ਸੰਪਰਕ ਕੀਤਾ ਸੇਵਾਦਾਰਾਂ ਨੇ ਰਾਤ ਨੂੰ ਹੀ ਮੋਰਚਾ ਸੰਭਾਲ ਲਿਆ ਤੇ ਐਤਵਾਰ ਨੂੰ ਵੀ ਦਿਨ ਭਰ ਗਊਆਂ ਨੂੰ ਦਲਦਲ ‘ਚੋਂ ਕੱਢ ਕੇ ਉਨ੍ਹਾਂ ਨੂੰ ਦੂਜੀ ਗਊਸ਼ਾਲਾ ‘ਚ ਪਹੁੰਚਾਉਣ ‘ਚ ਜੁਟੇ ਰਹੇ

7 ਏਕੜ ਜ਼ਮੀਨ ‘ਤੇ ਬਣੀ ਹੈ ਗਊਸ਼ਾਲਾ

ਸੜਕਾਂ ‘ਤੇ ਬੇਸਹਾਰਾ ਘੁੰਮ ਰਹੀਆਂ ਗਊਆਂ ਦੀ ਦੇਖਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਥਾਨਾ ਗ੍ਰਾਮ ਪੰਚਾਇਤ ਦੀ ਲਗਭਗ 7 ਏਕੜ ਜ਼ਮੀਨ ‘ਤੇ ਗਊਸ਼ਾਲਾ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਮੀਂਹ ਦੌਰਾਨ ਗਊਸ਼ਾਲਾ ‘ਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਨਾਲ ਚਾਰੇ ਪਾਸਿਓਂ ਦਲਦਲ ਹੋ ਗਈ, ਜਿਸ ਕਾਰਨ ਕਈ ਗਾਵਾਂ ਉਸ ‘ਚ ਫਸ ਕੇ ਮਰ ਗਈਆਂ

LEAVE A REPLY

Please enter your comment!
Please enter your name here