ਅੱਤਵਾਦ ‘ਚ ਬੱਚਿਆਂ ਦੀ ਵਰਤੋਂ ਚਿੰਤਾਜਨਕ

Terrorism

ਅੱਤਵਾਦ ‘ਚ ਬੱਚਿਆਂ ਦੀ ਵਰਤੋਂ ਚਿੰਤਾਜਨਕ

ਕਹਿਣ ਨੂੰ ਤਾਂ ਅਸੀਂ ਆਪਣੇ ਆਪ ਨੂੰ ਹੁਣ ਤੱਕ ਦੇ ਮਨੁੱਖੀ ਇਤਿਹਾਸ ਦੇ ਸਭ ਤੋਂ ਸੱਭਿਅਕ ਤੇ ਵਿਕਸਤ ਸਮਾਜ ਮੰਨਦੇ ਹਾਂ ਪਰ ਦੁਨੀਆਂ ਦੇ ਇੱਕ ਵੱਡੇ ਹਿੱਸੇ ‘ਚ ਅਸੀਂ ਹਮੇਸ਼ਾ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਅਜਿਹੇ ਅਕਸ ਦੇਖਦੇ ਹਾਂ ਜਿਸ ‘ਚ ਬੱਚੇ ਆਪਣੇ ਮਾਸੂਮ ਹੱਥਾਂ ‘ਚ ਬੰਦੂਕ, ਮਸ਼ੀਨਗੰਨ, ਬੰਬ ਵਰਗੇ ਮਾਰੂ ਹਥਿਆਰਾਂ ਨੂੰ ਚੁੱਕ ਕੇ  ਵੱਡਿਆਂ  ਦੀਆਂ ਲੜਾਈਆਂ ਨੂੰ ਅੰਜ਼ਾਮ ਦੇ ਰਹੇ ਹਨ ਵਿਸ਼ਵ ਦੇ ਕਈ ਦੇਸ਼ਾਂ ‘ਚ ਚੱਲ ਰਹੇ ਅੰਦਰੂਨੀ ਅੱਤਵਾਦ, ਹਿੰਸਕ ਅੰਦੋਲਨ, ਅੱਤਵਾਦੀ ਗਤੀਵਿਧੀਆਂ ‘ਚ ਵੱਡੇ ਪੈਮਾਨੇ ‘ਤੇ ਬੱਚਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਜ਼ਬਰਦਸਤੀ ਲੜਾਈ ‘ਚ ਝੋਕਿਆ ਜਾਂਦਾ ਹੈ

ਵੱਡਿਆਂ ਵੱਲੋਂ ਰਚੀ ਇਸ ਖੂਨੀ ਖੇਡ ‘ਚ ਬੱਚਿਆਂ ਨੂੰ ਇੱਕ ਮੋਹਰੇ ਦੇ ਤੌਰ ‘ਤੇ ਸ਼ਾਮਲ ਕੀਤਾ ਜਾਂਦਾ ਹੈ ਜਿਸ ਨਾਲ ਅਜਿਹੇ ਸੰਗਠਨ ਆਪਣੇ ਕਾਰਨਾਮਿਆਂ ਨੂੰ ਅਸਾਨੀ ਨਾਲ ਅੰਜ਼ਾਮ ਦੇ ਸਕਣ ਦੂਜਾ ਮਕਸਦ ਸ਼ਾਇਦ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਟੀਚੇ ਲਈ ਤਿਆਰ ਕਰਨਾ ਵੀ ਹੁੰਦਾ ਹੈ, ਇੱਕ ਅੰਦਾਜ਼ੇ ਮੁਤਾਬਕ ਅੱਜ ਪੂਰੀ ਦੁਨੀਆਂ ‘ਚ ਲਗਭਗ 2,50,000 ਬੱਚਿਆਂ ਦੀ ਵਰਤੋਂ ਵੱਖ-ਵੱਖ ਹਥਿਆਰਬੰਦ ਸੰਘਰਸ਼ਾਂ ਲਈ ਹੋ ਰਹੀ ਹੈ ਇਨ੍ਹਾਂ ‘ਚੋਂ ਵੀ ਕਰੀਬ ਇੱਕ ਤਿਹਾਈ ਗਿਣਤੀ ਲੜਕੀਆਂ ਦੀ ਹੈ ਦੁਨੀਆਂ ‘ਚ ਜਿਨ੍ਹਾਂ ਦੇਸ਼ਾਂ ‘ਚ ਇਹ ਕੰਮ ਪ੍ਰਮੁੱਖਤਾ ਨਾਲ ਹੋ ਰਿਹਾ ਹੈ ਉਨ੍ਹਾਂ ‘ਚੋਂ ਅਫਗਾਨਿਸਤਾਨ, ਸੀਰੀਆ, ਅੰਗੋਲਾ, ਲੋਕਤੰਤਰੀ ਗਣਰਾਜ ਕਾਂਗੋ, ਇਰਾਕ, ਇਜ਼ਰਾਈਲ, ਫਿਲੀਸਤੀਨ, ਸੋਮਾਲੀਆ, ਸੁਡਾਨ, ਰੰਵਾਡਾ, ਇੰਡੋਨੇਸ਼ੀਆ, ਮਿਆਂਮਾਰ, ਭਾਰਤ, ਨੇਪਾਲ, ਸ੍ਰੀਲੰਕਾ, ਲਾਇਬੇਰੀਆ, ਥਾਈਲੈਂਡ  ਤੇ ਫਿਲੀਪੀਂਸ ਵਰਗੇ ਦੇਸ਼ ਸ਼ਾਮਲ ਹਨ

ਹਥਿਆਰਬੰਦ ਸੰਘਰਸ਼ਾਂ ‘ਚ ਵਰਤੇ ਜਾ ਰਹੇ ਬੱਚਿਆਂ ਦੀ ਜ਼ਿੰਦਗੀ ਬਹੁਤ ਹੀ ਖਤਰਨਾਕ ਤੇ ਮੁਸ਼ਕਲ ਹਾਲਾਤਾਂ ‘ਚ ਬੀਤੀ ਹੈ, ਇੱਥੇ ਉਹ ਲਗਾਤਾਰ ਹਿੰਸਾ ਦੇ ਸਾਏ ਹੇਠ ਰਹਿੰਦੇ ਹਨ ਤੇ ਉਨ੍ਹਾਂ ਨੂੰ ਹਰ ਵੇਲੇ ਗੋਲ਼ੀ ਜਾਂ ਬੰਬ ਦਾ ਸ਼ਿਕਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ  ਉਨ੍ਹਾਂ ਦਾ ਜੀਵਨ ਬਹੁਤ ਹੀ ਛੋਟਾ ਹੁੰਦਾ ਹੈ ਤੇ ਉਹ ਛੋਟੀ ਉਮਰ ‘ਚ ਹੀ ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੀ ਭੇਂਟ ਚੜ੍ਹ ਜਾਂਦੇ ਹਨ ਇਹ ਸਭ ਕੁਝ ਹੀ ਸਭ ਤੋਂ ਵੱਡੀ ਪੰਚਾਇਤ ਸੰਯੁਕਤ ਰਾਸ਼ਟਰ ਸੰਘ ਵੱਲੋਂ ਬੱਚਿਆਂ ਨੂੰ ਦਿੱਤੇ ਗਏ ਅਧਿਕਾਰਾਂ ਦੇ ਘਾਣ ਦਾ ਸਿਖ਼ਰ ਹੈ

ਅਜਿਹਾ ਨਹੀਂ ਹੈ ਕਿ ਦੁਨੀਆ ਨੇ ਇਸ ਪਾਸੇ ਧਿਆਨ ਨਾ ਦਿੱਤਾ ਹੋਵੇ 12 ਫਰਵਰੀ 2002 ਨੂੰ ਸੰਯੁਕਤ ਰਾਸ਼ਟਰ ਬਾਲ ਅਧਿਕਾਰੀ ਕਨਵੈਨਸ਼ਨ ‘ਚ ਇੱਕ ਵਾਧੂ ਪ੍ਰੋਟੋਕੋਲ ਜੋੜਿਆ ਗਿਆ ਸੀ, ਜੋ ਹਥਿਆਰਬੰਦ ਸੰਘਰਸ਼ਾਂ ‘ਚ ਨਾਬਾਲਗ ਬੱਚਿਆਂ ਦੇ ਸੈਨਿਕ ਵਜੋਂ ਵਰਤੋਂ ‘ਤੇ ਪਾਬੰਦੀ ਲਾਉਂਦਾ ਹੈ, ਇਸ ਦੇ ਬਾਵਜੂਦ ਹਾਲੇ ਵੀ ਨਾਬਾਲਗ ਬੱਚਿਆਂ ਦੀ ਹਥਿਆਰਬੰਦ ਸੰਘਰਸ਼ਾਂ ‘ਚ ਭਰਤੀ ਜਾਰੀ ਹੈ, ਬੱਚਿਆਂ ਦੀ ਫੌਜੀ ਵਰਤੋਂ ਦੀ ਨਿਖੇਧੀ ਅਤੇ ਇਸ ਦੇ ਅੰਤ ਲਈ ਹਰ ਸਾਲ 12 ਫਰਵਰੀ ਨੂੰ ਪੂਰੀ ਦੁਨੀਆਂ ‘ਚ ‘ਰੈੱਡ ਹੈਂਡ ਡੇ’ ਨਾਂਅ ਵਜੋਂ ਇੱਕ ਵਿਸ਼ੇਸ਼ ਦਿਨ ਮਨਾਇਆ ਜਾਂਦਾ ਹੈ ਇਹ ਦਿਨ ਮਨਾਉਣ ਦਾ ਮਕਸਦ ਦੁਨੀਆ ਭਰ ‘ਚ ਕਿਤੇ ਵੀ ਹੋ ਰਹੇ ਬੱਚਿਆਂ ਨੂੰ ਹਥਿਆਰਬੰਦ ਸੰਘਰਸ਼ ‘ਚ ਸ਼ਾਮਲ ਕਰਨ ਦਾ ਵਿਰੋਧ ਪ੍ਰਗਟਾਉਣਾ ਹੈ

ਇਹ ਇੱਕ ਅਜਿਹਾ ਢੰਗ ਹੈ ਜੋ ਬੱਚਿਆਂੇ ਨਾਲ ਸਭ ਤੋਂ ਜ਼ਿਆਦਾ ਜ਼ਾਲਿਮਾਨਾ ਵਿਹਾਰ ਕਰਦਾ ਹੈ, ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੁਨੀਆਂ ਦੇ ਕਈ ਦੇਸ਼ ਆਪਣੀਆਂ ਰਾਸ਼ਟਰੀ ਫੌਜਾਂ ‘ਚ ਵੀ ਬੱਚਿਆਂ ਦੀ ਵਰਤੋਂ ਕਰ ਰਹੇ ਹਨ
ਹਿਊਮਨ ਰਾਈਟਸ ਵਾਚ ਨੇ 2010 ‘ਚ ਰਿਪੋਰਟ ਜਾਰੀ ਕੀਤੀ ਸੀ ਜਿਸ ਮੁਤਾਬਕ ਮਿਆਂਮਾਰ ਦੀ ਸਰਕਾਰੀ ਫੌਜ਼ ਤੇ ਸਰਕਾਰ ਵਿਰੋਧੀ ਸੰਗਠਨਾਂ ਦੇ ਹਥਿਆਰਬੰਦ ਦਸਤਿਆਂ ‘ਚ 77 ਹਜ਼ਾਰ ਬਾਲ ਫੌਜ਼ੀ ਕੰਮ ਕਰ ਰਹੇ ਹਨ

ਸ੍ਰੀਲੰਕਾ ਦੇ ਤਮਿਲ ਟਾਈਗਰਜ਼ ‘ਤੇ ਵੀ ਇਸ ਤਰ੍ਹਾਂ ਦੇ ਦੋਸ਼ ਸਨ, ਤਾਲਿਬਾਨ ‘ਤੇ ਇਹ ਦੋਸ਼ ਲੱਗਦੇ ਰਹੇ ਹਨ ਕਿ ਉਹ ਆਪਣੇ ਆਪ ਕਥਿਤ ਜ਼ਿਹਾਦ ‘ਚ ਬੱਚਿਆਂ ਦਾ ਵਰਤੋਂ ਕਰਦਾ ਰਿਹਾ ਹੈ, ਤੇ ਇਸ ਦੀ ਸ਼ੁਰੂਆਤ ਸੋਵੀਅਤ, ਅਫ਼ਗਾਨ ਲੜਾਈ ਤੋਂ ਹੋ ਗਈ ਸੀ, ਅਫ਼ਗਾਨ ਫੌਜ ਦੇ ਸਾਬਕਾ ਕਮਾਂਡਰ ਜਨਰਲ ਅਤਿ ਕੁੱਲ੍ਹਾ ਮਰਖੇਲ ਨੇ ਕੁਝ ਸਾਲ ਪਹਿਲਾਂ ਦੱਸਿਆ ਸੀ ਕਿ ਸੋਵੀਅਤ ਸੰਘ ਨਾਲ ਯੁੱਧ’ਚ ਬੱਚਿਆਂ ਤੇ ਨੌਜਵਾਨਾਂ ਨੂੰ ਜ਼ਬਰਦਸਤੀ ਫੌਜ ‘ਚ ਭਰਤੀ ਕਰਕੇ ਉਨ੍ਹਾਂ ਨੂੰ ਯੁੱਧ ‘ਚ ਧੱਕਿਆ ਗਿਆ ਸੀ ਉਦੋਂ ਉਨ੍ਹਾਂ ਨੂੰ ਜ਼ਿਹਾਦ ਦੇ ਨਾਂਅ ‘ਤੇ ਤਿਆਰ ਕੀਤਾ ਜਾਂਦਾ ਸੀ ਤੇ ਇਹ ਕਾਰਨਾਮਾ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਰਖਵਾਲਾ  ਦੱਸਣ ਵਾਲੇ ਮੁਲਕ ਸੰਯੁਕਤ ਰਾਜ ਅਮਰੀਕਾ ਦੀ ਸੁਰੱਖਿਆ ‘ਚ ਅੰਜ਼ਾਮ ਦਿੱਤਾ ਗਿਆ ਸੀ

ਵਰਤਮਾਨ ‘ਚ ਅੱਤਵਾਦੀ ਸੰਗਠਨ ਬੋਕੋ ਹਰਾਮ ਤੇ ਆਈਐੱਸ ਜਿਹੇ ਸੰਗਠਨ ਬੱਚਿਆਂ ਨੂੰ ਅਗਵਾ ਕਰਨਾ ਉਨ੍ਹਾਂ ਦਾ ਕਤਲ ਕਰਨਾ, ਸਕੂਲਾਂ ਤੇ ਹਸਪਤਾਲਾਂ ‘ਤੇ ਹਮਲੇ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਪਣੇ ਅੱਤਵਾਦੀ ਗਤੀਵਿਧੀਆਂ ‘ਚ ਵਰਤੋਂ ਨੂੰ ਲੈ ਕੇ ਪ੍ਰਸਿੱਧ ਹੈ ਪਿਛਲੇ ਕੁਝ ਦਹਾਕਿਆਂ ਤੋਂ ਆਤਮਘਾਤੀ ਹਮਲਿਆਂ ‘ਚ ਬੱਚਿਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਵਧੀ ਹੈ, ਗਰੀਬੀ ਦੀ ਮਜ਼ਬੂਰੀ ਤੇ ਜੰਨਤ ਦੇ ਲਾਲਚ ‘ਚ ਬੱਚੇ ਤੇ ਨੌਜਵਾਨ ਜ਼ਿਹਾਦੀ ਸੰਗਠਨਾਂ ਚੁੰਗਲ ‘ਚ ਫਸ ਕੇ ਆਤਮਘਾਤੀ ਹਮਲਾਵਰ ਬਣਨ ਲਈ ਤਿਆਰ ਹੋ ਜਾਂਦੇ ਹਨ

ਭਾਰਤ ਦੇ ਮਾਮਲੇ ‘ਚ ਗੱਲ ਕਰੀਏ ਤਾਂ ਸੰਯੁਕਤ ਰਾਸ਼ਟਰ ਭਾਰਤ ‘ਚ ਮਾਓਵਾਦੀਆਂ ਵੱਲੋਂ ਬੱਚਿਆਂ ਦੀ ਭਰਤੀ ਕਰਨ ਤੇ ਮਨੁੱਖੀ ਢਾਲ ਦੇ ਤੌਰ ‘ਤੇ ਉਨ੍ਹਾਂ ਦੀ ਵਰਤੋਂ ਕਰਨ ਨੂੰ ਲੈ ਕੇ ਚਿੰਤਾ ਜਾਹਿਰ ਕਰ ਚੁੱਕਾ ਹੈ ਪਿਛਲੇ ਵਰ੍ਹੇ ਇੱਕ ਸੰਗਠਨ ਵੱਲੋਂ ਦਿੱਲੀ ਦੇ ਨਾਲ ਲੱਗਦੇ ਪੱਛਮੀ ਉੱਤਰ ਪ੍ਰਦੇਸ਼ ਦੇ ਇਲਾਕਿਆਂ ‘ਚ ਇਸਲਾਮਿਕ ਸਟੇਟ ਨਾਲ ਨਜਿੱਠਣ ਦੇ ਨਾਂਅ ‘ਤੇ ਨੌਜਵਾਨਾਂ ਤੇ ਬੱਚਿਆਂ ਦੀ ‘ਧਰਮ ਫੌਜ’ ਗਠਿਤ ਕਰਕੇ ਉਨ੍ਹਾਂ ਨੂੰ ਖਤਰਨਾਕ ਹਥਿਆਰਾਂ ਦੀ ਸਿਖਲਾਈ ਦੇਣ ਦੀ ਖ਼ਬਰ ਸਾਹਮਣੇ ਆਈ ਸੀ

ਹਥਿਆਰਬੰਦ ਸੰਘਰਸ਼ਾਂ ‘ਚ ਲਾਏ ਗਏ ਬੱਚਿਆਂ ‘ਤੇ ਦੂਹਰੀ ਮਾਰ ਪੈਂਦੀ ਹੈ ਹਰ ਦੇਸ਼ ਦਾ ਕਾਨੂੰਨ ਬੱਚਿਆਂ ਦੀ ਹਥਿਆਰੰਦ ਸੰਘਰਸ਼ਾਂ ‘ਚ ਭਰਤੀ ਤੇ ਉਨ੍ਹਾਂ ਦੀ ਵਰਤੋਂ ਨੂੰ ਇੱਕ ਅਪਰਾਧ ਨੂੰ ਮੰਨਦਾ ਹੀ ਹੈ ਨਾਲ ਹੀ ਇਨ੍ਹਾਂ ਬੱÎਚਿਆਂ ਨੂੰ ਵੀ ਉਸੇ ਨਜ਼ਰ ਨਾਲ ਦੇਖਦਾ ਹੈ ਅਜਿਹੇ ‘ਚ ਕਈ ਵਾਰ ਇਹ ਵੀ ਦੇਖਣ ‘ਚ ਆਇਆ ਹੈ ਕਿ ਸਰਕਾਰਾਂ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਬੱÎਚਿਆਂ ਨੂੰ ਬਾਲਗਾਂ ਨਾਲ ਹਿਰਾਸਤ ‘ਚ ਰੱਖਦੀ ਹਨ ਤੇ ਉਨ੍ਹਾਂ ਖਿਲਾਫ਼ ਬਾਲਗ ਨਿਆਂ ਤੰਤਰ ਤਹਿਤ ਮਾਮਲਾ ਨਹੀਂ ਚਲਾਇਆ ਜਾਂਦਾ ਹੈ ਜੋ ਕਿ ਇੱਕ ਤਰ੍ਹਾਂ  ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ

ਜੇਕਰ ਅਸੀਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹਾਂ ਤਾਂ ਹਰ ਸਾਲ ਬੱਚਿਆਂ ਨੂੰ ਲੜਾਕੂਆਂ ਵਜੋਂ ਵਰਤੋਂ ਕਰਨ ਦੇ ਵਿਰੋਧ ਨੂੰ ਲੈ ਕੇ ਅੰਤਰਰਾਸ਼ਟਰੀ ਦਿਵਸ ਮਨਾਉਣ ਦੇ ਨਾਲ-ਨਾਲ ਦੁਨੀਆਂ ਦੇ ਸਾਰੇ ਮੁਲਕਾਂ  ਨੂੰ ਇੱਕਜੁਟ ਹੋ ਕੇ ਬੱÎਚਿਆਂ ਨੂੰ ਲੜਾਈ ‘ਚ ਧੱਕ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੀ ਇਸ ਕਾਰਵਾਈ ਨੂੰ ਰੋਕਣ ਲਈ ਠੋਸ ਕਦਮ ਵੀ ਚੁੱਕਣੇ ਪੈਣਗੇ ਬੱਚਿਆਂ ਨੂੰ ਇਸ ਜ਼ਾਲਿਮ ਦੁਨੀਆਂ ‘ਚੋਂ ਬਾਹਰ ਨਿੱਕਲਣ ਲਈ ਜਵਾਬਦੇਹੀ ਤੈਅ ਕਰਨਾ ਇਸ ਲਈ ਪਹਿਲਾ ਕਦਮ ਹੋ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ