ਏਜੰਸੀ
ਮੋਹਾਲੀ, 13 ਦਸੰਬਰ।
ਇੱਥੋਂ ਦੇ ਪੀਸੀਏ ਸਟੇਡੀਅਮ ਵਿੱਚ ਟੀਮ ਇੰਡੀਆ ਅਤੇ ਸ੍ਰੀਲੰਕਾ ਦਰਮਿਆਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਰੋਹਿਤ ਸ਼ਰਮਾ ਨੇ ਤੀਜਾ ਇੱਕ ਰੋਜ਼ਾ ਦੂਹਰਾ ਸੈਂਕੜਾ ਬਣਾ ਲਿਆ। ਟਾਸ ਜਿੱਤ ਕੇ ਸ੍ਰੀਲੰਕਾ ਦੀ ਟੀਮ ਨੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ। ਟੀਮ ਇੰਡੀਆ ਨੇ ਨਿਰਧਾਰਿਤ 50 ਓਵਰਾਂ ਵਿੱਚ 4 ਵਿਕਟਾਂ ‘ਤੇ 392 ਦੌੜਾਂ ਬਣਾਈਆਂ ਅਤੇ ਸ੍ਰੀਲੰਕਾ ਨੂੰ 393 ਦੌੜਾਂ ਦਾ ਟੀਚਾ ਦਿੱਤਾ। ਇਸ ਵਿਸ਼ਾਲ ਟੀਚੇ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ ਨੇ 7.2 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ 30 ਦੌੜਾਂ ਬਣਾਈਆਂ ਹਨ।
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਸੀ੍ਰਲੰਕਾ ਖਿਲਾਫ਼ ਆਪਣੇ ਇੱਕ ਰੋਜ਼ਾ ਕੈਰੀਅਰ ਦਾ ਤੀਜਾ ਦੂਹਰਾ ਸੈਂਕੜਾ ਲਾਇਆ। ਕਪਤਾਨ ਰੋਹਿਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 153 ਬਾਲਾਂ ‘ਤੇ 208 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਪਣੀ ਇਸ ਪਾਰੀ ਵਿੱਚ ਉਸ ਨੇ 13 ਚੌਥੇ ਤਅੇ 12 ਛੱਕੇ ਵੀ ਲਾਏ। ਆਪਣੀਆਂ ਪਹਿਲੀਆਂ 100 ਦੌੜਾਂ ਪੂਰੀਆਂ ਕਰਨ ਲਈ ਜਿੱਥੇ ਉਸ ਨੇ 115 ਗੇਂਦਾਂ ਖੇਡੀਆਂ ਸਨ, ਉੱਥੇ ਬਾਅਦ ਵਿੱਚ 100 ਦੌੜਾਂ ਉਸ ਨੇ ਸਿਰਫ਼ 36 ਗੇਂਦਾਂ ‘ਤੇ ਪੂਰੀਆਂ ਕੀਤੀਆਂ। ਉਸ ਨੇ ਆਪਣੀ ਡਬਲ ਸੈਂਚੁਰੀ 151 ਬਾਲਾਂ ‘ਤੇ ਪੂਰੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।