ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ ਦੀਆਂ ਦਿੱਤੀਆਂ ਵਧਾਈਆਂ

Teachers' Day

ਮੋਦੀ ਨੇ ਕੀਤਾ ਅਧਿਆਪਕਾਂ ਦਾ ਧੰਨਵਾਦ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਅਧਿਆਪਕ ਦਿਵਸ ‘ਤੇ ਅਧਿਆਪਕਾਂ ਦੇ ਯੋਗਦਾਨ ਨੂੰ ਸਮਰਣ ਕਰਕੇ ਉਨ੍ਹਾਂ ਨੂੰ ਦੇਸ਼ ਦੇ ਨਿਰਮਾਣ ਦੀ ਨੀਂਹ ਤਿਆਰ ਕਰਨ ਵਾਲਾ ਦੱਸਿਆ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਦੇਸ਼ ‘ਚ ਹਰ ਸਾਲ ਪੰਜ ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਵਸ ‘ਤੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।

Teachers' Day

ਮੋਦੀ ਨੇ ਦੇਸ਼ ਦੇ ਵਿਕਾਸ ‘ਚ ਅਧਿਆਪਕਾਂ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ, ”ਅਸੀਂ ਆਪਣੇ ਮਿਹਨਤੀ ਅਧਿਆਪਕਾਂ ਦੇ ਰਿਣੀ ਰਹਾਂਗੇ। ਅਧਿਆਪਕ ਦਿਵਸ ‘ਤੇ ਅਧਿਆਪਕਾਂ ਦੇ ਸ਼ਾਨਦਾਰ ਯੋਗਦਾਨ ਤੇ ਯਤਨਾਂ ਪ੍ਰਤੀ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਡਾ. ਐਸ ਰਾਧਾਕ੍ਰਿਸ਼ਣਨ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪ੍ਰਧਾਨ ਨੇ ਇੱਕ ਹੋਰ ਟਵੀਟ ‘ਚ ਅਧਿਆਪਕਾਂ ਸਬੰਧੀ ਆਪਣੀ ‘ਮਨ ਕੀ ਬਾਤ ਪ੍ਰੋਗਰਾਮ’ ‘ਚ ਕੀਤੀ ਗਈ ਚਰਚਾ ਦਾ ਜ਼ਿਕਰ ਵੀ ਕੀਤਾ ਹੈ। ਉਨਾਂ ਲਿਖਿਆ, ”ਅਧਿਆਪਕਾਂ ਨੇ ਸਾਡੇ ਗੌਰਵਮਈ ਇਤਿਹਾਸ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਹੈ। ਮੈਂ ਮਨ ਕੀ ਬਾਤ ‘ਚ ਇੱਕ ਸੁਝਾਅ ਸਾਂਝਾ ਕੀਤਾ ਸੀ ਕਿ ਅਧਿਆਪਕਾਂ ਨੂੰ ਬੱਚਿਆਂ ਨੂੰ ਅਜ਼ਾਦ ਸੰਗਰਾਮ ਦੇ ਗੁਮਨਾਮ ਨਾਇਕਾ ਦੀਆਂ ਕਹਾਣੀਆਂ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.