ਬਲਾਕ ਭਾਦਸੋਂ ਤੇ ਮੱਲੇਵਾਲ ’ਚ ਧੂਮ-ਧਾਮ ਨਾਲ ਹੋਈ ਨਾਮ ਚਰਚਾ 

Naam Charcha

ਨਾਮ ਚਰਚਾ ਦੌਰਾਨ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਨ ਲਈ ਕੀਤਾ ਪ੍ਰੇਰਿਤ  : 45 ਮੈਂਬਰ

(ਸੁਸ਼ੀਲ ਕੁਮਾਰ) ਭਾਦਸੋਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸੀ ਵਿੱਚ ਬਲਾਕ ਭਾਦਸੋਂ ਤੇ ਮੱਲੇਵਾਲ ਦੀ ਸਾਂਝੀ ਨਾਮਚਰਚਾ ਸਰਿਹੰਦ ਰੋਡ ਭਾਦਸੋਂ ਦੀਪਕ ਇੰਸਾਂ ਦੇ ਗ੍ਰਹਿ ਵਿਖੇ ਕੀਤੀ ਗਈ। ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਪਵਨ ਇੰਸਾਂ ਨੇ ਬੇਨਤੀ ਦਾ ਸ਼ਬਦ ਬੋਲ ਕੇ ਸ਼ੁਰੂ ਕੀਤੀ। ਕਵੀਰਾਜਾਂ ਵੱਲੋਂ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦਬਾਣੀ ਕੀਤੀ ਗਈ ।

ਨਾਮ ਚਰਚਾ ਦੌਰਾਨ 45 ਮੈਂਬਰ ਯੋਗੇਸ ਇੰਸਾਂ ਨਾਭਾ, ਭੈਣ ਪ੍ਰੇਮ ਲਤਾ, ਰੈਨੂ ਇੰਸਾਂ, ਆਸਾ ਇੰਸਾਂ ਨੇ ਆਈ ਹੋਈ ਸਾਧ ਸੰਗਤ ਨੂੰ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਤੇ ਸਫਾਈ ਅਭਿਆਨ ’ਤੇ ਜਾਣ ਲਈ ਸਾਧ-ਸੰਗਤ ਨੂੰ ਬੇਨਤੀ ਕੀਤੀ ਅਤੇ ਮਾਨਵਤਾ ਭਲਾਈ ਦੇ ਕੰਮਾਂ ਅਤੇ ਪਰਮਾਰਥੀ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੋਵਾਂ ਬਲਾਕਾਂ ਦੇ ਬਲਾਕ ਪ੍ਰੇਮੀ ਸੇਵਕ, ਸਮੂਹ ਪੰਦਰ੍ਹਾਂ ਮੈਂਬਰ, ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਸਮੂਹ ਪਿੰਡਾਂ ਦੇ ਪ੍ਰੇਮੀ ਸੇਵਕ ਤੇ ਦੋਵਾਂ ਬਲਾਕਾਂ ਵੀ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।