ਦਹਾਕੇ ਦਾ ਸਭ ਤੋਂ ਹੰਗਾਮੇਦਾਰ ਸੈਸ਼ਨ ਸਮਾਪਤ, ਜਨਤਾ ਦੀ ਕਮਾਈ ਦੇ 190 ਕਰੋੜ ਸੁਆਹ!

Disproportionate, Session, Decade, Ended, 190 Million, Public, Money

ਲੋਕ ਸਭਾ ‘ਚ ਸਿਰਫ਼ 23 ਤੇ ਰਾਜ ਸਭਾ ‘ਚ 28 ਫੀਸਦੀ ਹੋਇਆ ਕੰਮ-ਕਾਜ | Turbulent Session

ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ‘ਚ ਵੱਖ-ਵੱਖ ਮੁੱਦਿਆਂ ‘ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਹੀ ਖੇਤਰੀ ਪਾਰਟੀਆਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਲੋਕ ਸਭਾ ਤੇ ਰਾਜ ਸਭਾ ਦਾ ਕੰਮਕਾਜ ਨਿਰਾਸ਼ਾਜਨਕ ਰਿਹਾ ਤੇ ਇਸ ਸੈਸ਼ਨ ‘ਚ ਲੋਕ ਸਭਾ ‘ਚ ਉਤਪਾਦਕਤਾ ਸਿਰਫ਼ 23 ਫੀਸਦੀ ਤੇ ਰਾਜ ਸਭਾ ਦੀ 28 ਫੀਸਦੀ ਰਹੀ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਤੇ ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਨੇ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਅੱਜ ਪੱਤਰਕਾਰਾਂ ਨੂੰ ਕਿਹਾ ਕਿ 29 ਜਨਵਰੀ ਤੋਂ ਸ਼ੁਰੂ ਹੋਏ ਇਸ ਬਜਟ ਸੈਸ਼ਨ ਦੇ ਦੋਵਾਂ ਗੇੜਾਂ ‘ਚ ਲੋਕ ਸਭਾ ਦੀਆਂ 29 ਤੇ ਰਾਜ ਸਭਾ ਦੀਆਂ 30 ਮੀਟਿੰਗਾਂ ਹੋਈਆਂ ਹਨ। ਪਹਿਲੇ ਗੇੜ ‘ਚ ਲੋਕ ਸਭਾ ਦੀ ਸੱਤ ਤੇ ਰਾਜ ਸਭਾ ਦੀ ਅੱਠ ਮੀਟਿੰਗਾਂ ਹੋਈਆਂ ਸਨ। ਇਸ ਸੈਸ਼ਨ ਨੂੰ ਚਲਾਉਣ ‘ਚ ਹੁਣ ਤੱਕ 190 ਕਰੋੜ ਤੋਂ ਵਧ ਰੁਪਏ ਖਰਚ ਹੋਏ ਹਨ। (Turbulent Session)

ਇਸ ‘ਚ ਸਾਂਸਦਾਂ ਦੇ ਤਨਖਾਹ ਭੱਤੇ, ਹੋਰ ਸਹੂਲਤਾਂ ਤੇ ਕਾਰਵਾਈ ਨਾਲ ਸਬੰਧਿਤ ਪ੍ਰਬੰਧ ‘ਤੇ ਖਰਚ ਸ਼ਾਮਲ ਹੈ ਪਰ ਇੰਨੀ ਭਾਰੀ ਰਾਸ਼ੀ ਖਰਚ ਹੋਣ ਦੇ ਬਾਵਜ਼ੂਦ ਸੰਸਦ ਨੂੰ ਸੁਚਾਰੂ ਰੂਪ ਨਾਲ ਨਹੀਂ ਚਲਾਇਆ ਜਾ ਸਕਿਆ। ਸੰਸਦੀ ਕਾਰਜ ਰਾਜ ਮੰਤਰੀ ਨੇ ਦੱਸਿਆ ਕਿ ਪਹਿਲੇ ਗੇੜ ‘ਚ ਲੋਕ ਸਭਾ ਦੀ ਉਤਪਾਦਕਤਾ 134 ਫੀਸਦੀ ਤੇ ਰਾਜ ਸਭਾ ਦੀ 96 ਫੀਸਦੀ ਰਹੀ ਸੀ ਪਰ ਦੂਜੇ ਗੇੜ ‘ਚ ਕਾਂਗਰਸ ਸਮੇਤ ਕਈ ਖੇਤਰੀ ਪਾਰਟੀਆਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਉਤਪਾਦਕਤਾ ਸਿਰਫ਼ 4 ਫੀਸਦੀ ਤੇ ਰਾਜ ਸਭਾ ਦੀ ਉਤਪਾਦਕਤਾ ਅੱਠ ਫੀਸਦੀ ਰਹਿ ਗਈ। ਇਸ ਤਰ੍ਹਾਂ ਕੁੱਲ ਮਿਲਾ ਕੇ ਬਜਟ ਸੈਸ਼ਨ ‘ਚ ਲੋਕ ਸਭਾ ਦੀ ਉਤਪਾਦਕਤਾ 23 ਫੀਸਦੀ ਤੇ ਰਾਜ ਸਭਾ ਦੀ ਉਤਪਾਦਕਤਾ 28 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਲੋਕ ਸਭਾ ‘ਚ ਵਿੱਤੀ ਬਿੱਲ 2018 ਸਮੇਤ ਪੰਜ ਬਿੱਲ ਪੇਸ਼ ਕੀਤੇ ਤੇ ਪੰਜ ਹੀ ਬਿੱਲ ਪਾਸ ਵੀ ਕੀਤੇ ਗਏ ਰਾਜ ਸਭਾ ‘ਚ ਸਿਰਫ਼ ਇੱਕ ਬਿੱਲ ਪਾਸ ਕੀਤਾ। (Turbulent Session)

ਸੰਸਦ ‘ਚ ਅੜਿੱਕੇ ਖਿਲਾਫ਼ ਦੇਸ਼ ਭਰ ‘ਚ ਹੜਤਾਲ ਕਰਨਗੇ ਭਾਜਪਾ ਸਾਂਸਦ : ਮੋਦੀ | Turbulent Session

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀਆਂ ‘ਤੇ ਵੰਡ ਪਾਊ ਸਿਆਸਤ ਕਰਨ ਦਾ ਦੋਸ਼ ਲਾਇਆ ਤੇ ਸੰਸਦ ‘ਚ ਅੜਿੱਕੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਮੋਦੀ ਨੇ ਐਲਾਨ ਕੀਤਾ ਕਿ ਭਾਜਪਾ ਸਾਂਸਦ ਇਸ ਦੇ ਵਿਰੋਧ ‘ਚ 12 ਅਪਰੈਲ ਨੂੰ ਦੇਸ਼ ਭਰ ‘ਚ ਹੜਤਾਲ ਕਰਨਗੇ ਭਾਜਪਾ ਸੰਸਦੀ ਦਲ ਦੀ ਮੀਟਿੰਗ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਤਾਲਮੇਲ ਭਾਵਨਾ ਦੀ ਸਿਆਸਤ ਕਰ ਰਹੀ ਹੈ।

ਜਦੋਂਕਿ ਵਿਰੋਧੀ ਧਿਰ ਵੰਡਪਾਊ ਤੇ ਨਕਾਰਾਤਮਕ ਸਿਆਸਤ ਕਰ ਰਹੀ ਹੈ ਕਿਉਂਕਿ ਉਹ ਸਾਡੀ ਪਾਰਟੀ ਦੇ ਕਲਿਆਣ ਤੋਂ ਬੌਖਲਾ  ਗਈ ਹੈ। ਦਲਿਤਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਮੋਦੀ ਨੇ ਕਿਹਾ ਕਿ ਭਾਜਪਾ ਸਾਂਸਦ ਤੇ ਹੋਰ ਆਗੂ 14 ਅਪਰੈਲ ਤੋਂ 5 ਮਈ ਦਰਮਿਆਨ 20,844 ਅਜਿਹੇ ਪਿੰਡਾਂ ‘ਚ ਰਾਤ ਗੁਜ਼ਾਰਨਗੇ ਜਿੱਥੇ ਅਨੁਸੂਚਿਤ ਜਾਤੀ ਤੇ ਜਨਜਾਤੀ ਭਾਈਚਾਰੇ ਦੀ ਅਬਾਦੀ 50 ਫੀਸਦੀ ਤੋਂ ਵੱਧ ਹੈ।