ਸਫ਼ਲਤਾ ਦਾ ਮੰਤਰ ਹੈ ਕੱਲ੍ਹ ਨਹੀਂ, ਅੱਜ

Mantra, Success, Tomorrow, Today

ਲਲਿਤ ਗਰਗ

ਕੱਲ੍ਹ ਨਹੀਂ ਅੱਜ, ਇਹੀ ਸਫ਼ਲਤਾ ਦਾ ਮੂਲ ਮੰਤਰ ਹੈ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਇਸ ਮੰਤਰ ਦਾ ਪਾਲਣ ਕਰਨਾ ਚਾਹੀਦਾ ਹੈ ਇੱਕ ਅੰਗਰੇਜ਼ ਵਿਚਾਰਕ ਨੇ ਲਿਖਿਆ ਹੈ, ਭੂਤਕਾਲ ਇਤਿਹਾਸ ਹੈ, ਭਵਿੱਖ ਰਹੱਸ ਹੈ, ਵਰਤਮਾਨ ਤੋਹਫ਼ਾ ਹੈ ਇਸ ਲਈ ਵਰਤਮਾਨ ਨੂੰ ਪ੍ਰਜੈਂਟ ਕਹਿੰਦੇ ਹਨ ਇਸ ਲਈ ਸਾਨੂੰ ਅੱਜ ਦੇ ਪ੍ਰਤੀ ਵਫ਼ਾਦਾਰ ਅਤੇ ਜਾਗਰੂਕ ਬਣਨਾ ਚਾਹੀਦਾ ਹੈ ਜੋ ਅੱਜ ਨੂੰ ਸਾਰਥਿਕ ਬਣਾਉਂਦਾ ਹੈ, ਉਸਦੇ ਭੂਤ ਅਤੇ ਭਵਿੱਖ ਦੋਵੇਂ ਸਫ਼ਲ ਬਣ ਜਾਂਦੇ ਹਨ ਇੱਕ ਸਬਕ ਹਮੇਸ਼ਾ ਗੰਢ ਬੰਨ੍ਹ ਕੇ ਰੱਖਣਾ ਹੋਵੇਗਾ ਕਿ ਖੇਡ ਛੱਡ ਦੇਣ ਵਾਲਾ ਕਦੇ ਵੀ ਨਹੀਂ ਜਿੱਤਦਾ ਤੇ ਜਿੱਤਣ ਵਾਲਾ ਕਦੇ ਖੇਡ ਨਹੀਂ ਛੱਡਦਾ ਜੇਕਰ ਵੱਡੇ ਕੰਮ ਨਹੀਂ ਕਰ ਸਕਦੇ, ਤਾਂ ਛੋਟੇ ਕੰਮ ਬੜੇ ਢੰਗ ਨਾਲ ਕਰਨੇ ਚਾਹੀਦੇ ਹਨ।

ਹਰ ਵਾਰ ਹਾਂ ਹੀ ਨਹੀਂ ਨਾ ਵੀ ਕਹਿਣਾ ਸਫ਼ਲਤਾ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਸਾਡੀ ਹਾਂ ਵਾਂਗ ਨਾ ਦੇ ਵੀ ਮਾਇਨੇ ਹੁੰਦੇ ਹਨ ਇੱਕ ਸਮੇਂ ਵਿਚ ਅਸੀਂ ਸਭ ਕੁਝ ਨਹੀਂ ਚੁਣ ਸਕਦੇ ਸਾਨੂੰ ਆਪਣੀ ਅਤੇ ਆਪਣਿਆਂ ਦੀ ਬਿਹਤਰੀ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਕਰਨੀ ਹੁੰਦੀ ਹੈ ਉਂਜ ਵੀ ਹਰ ਹਾਂ, ਕਦੇ ਨਾ ਹੁੰਦੀ ਹੈ ਅਤੇ ਹਰ ਨਾ, ਕਿਤੇ ਹਾਂ ਹੋ ਜਾਂਦੀ ਹੈ ਮੋਟੀਵੇਸ਼ਨਲ ਸਪੀਕਰ ਬੈਰੀ ਡੇਵਨਪੋਰਟ ਕਹਿੰਦੀ ਹਨ, ਸਾਡੀ ਨਾ, ਕਦੇ-ਕਦੇ ਸਾਨੂੰ ਉਸ ਬੇਚੈਨੀ ਅਤੇ ਅਪਰਾਧਬੋਧ ਤੋਂ ਮੁਕਤ ਰੱਖਦੀ ਹੈ, ਜਿਸਨੂੰ ਹਾਂ ਬੋਲ ਕੇ ਅਸੀਂ ਆਪਣੇ ‘ਤੇ ਲੱਦ ਲੈਂਦੇ ਹਾਂ ਕਦੇ ਕਿਸੇ ਦਿਨ ਆਪਣੇ ਮਨ ਨੂੰ ਖੰਗਾਲਣ ਬੈਠੀਏ ਹੈਰਾਨੀ ਹੋਵੇਗੀ ਇਹ ਦੇਖ ਕੇ ਕਿ ਰੋਜ਼ਾਨਾ ਦੇ ਕਿੰਨੇ ਹੀ ਕੰਮ ਅਸੀਂ ਦੂਸਰਿਆਂ ਦੀ ਦੇਖਾ-ਦੇਖੀ ਜਾਂ ਉਨ੍ਹਾਂ ਨਾਲ ਤੁਲਨਾ ਕਰਦੇ ਹੋਏ ਕਰ ਰਹੇ ਹੁੰਦੇ ਹਾਂ ਜਿੰਨਾ ਅਸੀਂ ਤੁਲਨਾ ਕਰਦੇ ਹਾਂ, ਉਨਾ ਹੀ ਘਾਟਾਂ ਨਾਲ ਭਰਦੇ ਜਾਂਦੇ ਹਾਂ ਜੋ ਅਸੀਂ ਹਾਂ, ਉਹ ਨਹੀਂ ਰਹਿ ਜਾਂਦੇ ਜੋ ਸਭ ਤੋਂ ਬਿਹਤਰ ਕਰ ਸਕਦੇ ਸਾਂ, ਉਹ ਨਹੀਂ ਕਰਦੇ ਅਤੇ ਪੂਰੀ ਤਰ੍ਹਾਂ ਦੂਸਰਿਆਂ ਵਰਗੇ ਅਸੀਂ ਹੋ ਨਹੀਂ ਸਕਦੇ ਨਤੀਜਾ, ਖੁਸ਼ ਨਹੀਂ ਰਹਿ ਸਕਦੇ ਚੰਗਾ ਤਾਂ ਇਹ ਹੈ ਕਿ ਅਸੀਂ ਤੁਲਨਾ ਘੱਟ ਕਰੀਏ ਅਤੇ ਜੀਏ ਜ਼ਿਆਦਾ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰ ਇੱਕ ਸਮੱਸਿਆ ਵਿਚ ਸੰਭਾਵਨਾ ਹੁੰਦੀ ਹੈ ਅਤੇ ਹਰ ਸੰਭਾਵਨਾ ਵਿਚ ਇੱਕ ਸਮੱਸਿਆ।

ਅਸੀਂ ਜਿਸ ਪਾਸੇ ਖੜ੍ਹੇ ਹੋ ਜਾਂਦੇ ਹਾਂ, ਉਹੀ ਸਾਡਾ ਰਸਤਾ ਬਣ ਜਾਂਦਾ ਹੈ ਅਤੇ ਉਹੀ ਸਾਡੀ ਤਲਾਸ਼ ਵੀ ਮੰਨੋ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਹਾਂ, ਪਰ ਅਸੀਂ ਨਹੀਂ ਜਾਣਦੇ ਕਿ ਅਸੀਂ ਕੀ ਹੋ ਸਕਦੇ ਹਾਂ ਸ਼ਾਇਦ ਇਸ ਲਈ ਜਿੰਦਗੀ ਹਰ ਕਦਮ ‘ਤੇ ਇੱਕ ਸੰਘਰਸ਼ ਬੁਣਦੀ ਹੈ ਕਿ ਅਸੀਂ ਆਪਣੀ ਸਮਰੱਥਾ ਨੂੰ ਜਾਣੀਏ ਜਾਣੀਏ ਕਿ ਅਸੀਂ ਕਿੰਨੇ ਸੰਭਾਵਨਾਵਾਂ ਨਾਲ ਭਰੇ ਹਾਂ ਇਹ ਵੀ ਜਾਣੀਏ ਕਿ ਸਾਡੇ ਜੀਵਨ ਦੀਆਂ ਅਸਲ ਦਿਸ਼ਾਵਾਂ ਕੀ ਹਨ? ਉਦੇਸ਼ ਕੀ ਹੈ? ਬੇਸ਼ੱਕ ਅਸੀਂ ਹਵਾਵਾਂ ਦਾ ਰੁਖ਼ ਨਹੀਂ ਬਦਲ ਸਕਦੇ, ਪਰ ਖਿੜਕੀਆਂ ਖੋਲ੍ਹਣਾ-ਬੰਦ ਕਰਨਾ ਸਾਡੇ ਹੱਥ ਵਿਚ ਹੈ ਇਸ ਲਈ ਅਤੀਤ ਜਾਂ ਭਵਿੱਖ ਦੀ ਬਜਾਏ ਵਰਤਮਾਨ ਵਿਚ ਜੀਣਾ ਜ਼ਰੂਰੀ ਹੈ ਕੱਲ੍ਹ ਦਾ ਕੰਮ ਅੱਜ ਹੀ ਕਰਨਾ ਚਾਹੀਦਾ ਹੈ ਜੀਵਨ ਦੀਆਂ ਅਸਫ਼ਲਤਾਵਾਂ ਦੇ ਜੋ ਕਾਰਨ ਮੰਨੇ ਗਏ ਹਨ, ਉਨ੍ਹਾਂ ਵਿਚ ਟਾਲ਼ਣ ਦਾ ਰੁਝਾਨ ਮੁੱਖ ਹੈ ਜੋ ਵਰਤਮਾਨ ਦੇ ਫ਼ਰਜ ਨੂੰ ਭਵਿੱਖ ਲਈ ਟਾਲ਼ਦੇ ਰਹਿੰਦੇ ਹਨ ਉਹ ਕਿਸੇ ਵੀ ਫ਼ਰਜ਼ ਨੂੰ ਸਮੇਂ ‘ਤੇ ਨਿਭਾ ਨਹੀਂ ਸਕਦੇ ਉਨ੍ਹਾਂ ਲਈ ਕੱਲ੍ਹ ਕਦੇ ਨਹੀਂ ਆਉਂਦਾ ਜੋ ਸਮੇਂ ਨੂੰ ਬਰਬਾਦ ਕਰਦਾ ਹੈ, ਉਹ ਖੁਦ ਬਰਬਾਦ ਹੋ ਜਾਂਦਾ ਹੈ ਜੋ ਸਮੇਂ ਦੀ ਵਰਤੋਂ ਕਰਦਾ ਹੈ ਉਸਦਾ ਜੀਵਨ ਸਭ ਲਈ ਉਪਯੋਗੀ ਹੋ ਜਾਂਦਾ ਹੈ ਸੁਵਿਧਾਵਾਦੀ ਅਤੇ ਮੌਕਾਪ੍ਰਸਤ ਵਿਅਕਤੀਆਂ ਦੇ ਜੀਵਨ ਵਿਚ ਸਫ਼ਲਤਾ ਦੁਰਲਭ ਹੁੰਦੀ ਹੈ ਅਜਿਹੇ ਲੋਕਾਂ ਦਾ ਸਾਰਾ ਧਿਆਨ ਅਨੁਕੂਲਤਾਵਾਂ ਅਤੇ ਸੁਵਿਧਾਜਨਕ ਮੌਕਿਆਂ ‘ਤੇ ਕੇਂਦਰਿਤ ਰਹਿੰਦਾ ਹੈ ਸਫ਼ਲਤਾ ਦੀ ਦੇਵੀ ਤਿਲਕ ਕਰਨ ਤੋਂ ਪਹਿਲਾਂ ਪ੍ਰੀਖਿਆ ਲੈਂਦੀ ਹੈ ਉਹ ਉਸੇ ਮੱਥੇ ‘ਤੇ ਤਿਲਕ ਕਰਦੀ ਹੈ ਜੋ ਮਿਹਨਤ ਦੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ ਜੋ ਵਿਅਕਤੀ ਮਿਹਨਤ ਤੋਂ ਪਾਸਾ ਵੱਟਦੇ ਹਨ ਤੇ ਫਰਜ਼ ਤੋਂ ਬੇਮੁੱਖ ਹੁੰਦੇ ਹਨ, ਉਹ ਖਾਸ ਸੁਵਿਧਾ ਦੀ ਉਡੀਕ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਸੁਫ਼ਨੇ ਕਦੇ ਵੀ ਸਫ਼ਲਤਾ ਵਿਚ ਤਬਦੀਲ ਨਹੀਂ ਹੋ ਸਕਦੇ ਜੋ ਉਲਟ ਹਾਲਾਤਾਂ ਦਾ ਵੀ ਸਨਮਾਨ ਕਰਦੇ ਹਨ, ਉਹ  ਲਗਾਤਾਰ ਆਪਣੇ ਟੀਚੇ ਵੱਲ ਵਧਦੇ ਰਹਿੰਦੇ ਹਨ ਉਹ ਮੌਕੇ ਦੇ ਗੁਲਾਮ ਨਹੀਂ ਹੁੰਦੇ ਹਨ, ਮੌਕਾ ਉਨ੍ਹਾਂ ਦਾ ਗੁਲਾਮ ਹੁੰਦਾ ਹੈ।

ਆਇਰਿਸ਼ ਨਾਵਲਕਾਰ ਜੇਮਸ ਜਾਇਸ ਨੇ ਕਿਹਾ ਸੀ, ਗਲਤੀਆਂ ਨਵੇਂ ਖੋਜੀਆਂ ਲਈ ਰਾਹ ਬਣਾਉਂਦੀਆਂ ਹਨ ਕੁਝ ਸਮਾਂ ਪਹਿਲਾਂ ਅਮੇਜਨ ਵੈੱਬਸਾਈਟ ਵਿਚ ਕੰਮ ਕਰਨ ਵਾਲੇ ਇੱਕ ਸੀਨੀਅਰ ਕਰਮਚਾਰੀ ਦੀ ਵਜ੍ਹਾ ਨਾਲ ਚੌਵੀ ਘੰਟੇ ਤੋਂ ਜ਼ਿਆਦਾ ਨੈੱਟਵਰਕ ਬੰਦ ਰਿਹਾ ਉਸ ਸ਼ਖਸ ਨੇ ਗਲਤੀ ਨਾਲ ਨੈੱਟਵਰਕ ਦਾ ਰੂਟ ਬਦਲ ਦਿੱਤਾ ਸੀ ਆਪਣੀ ਗਲਤੀ ਦਾ ਅਹਿਸਾਸ ਹੁੰਦਿਆਂ ਹੀ ਉਸਨੇ ਤੁਰੰਤ ਮੇਲ ਕਰਕੇ ਆਪਣੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ, ਸੁਧਾਰ ਵਿਚ ਲੱਗ ਗਿਆ ਅਤੇ ਨੌਕਰੀ ਛੱਡਣ ਤੱਕ ਦੀ ਪੇਸ਼ਕਸ਼ ਕਰ ਦਿੱਤੀ ਕੰਪਨੀ ਦੀ ਮੈਨੇਜ਼ਮੈਂਟ ਨੇ ਉਸਦੀ ਤੁਰੰਤ ਕਾਰਵਾਈ ਦੀ ਪ੍ਰਸੰਸਾ ਕੀਤੀ ਲੀਡਰਸ਼ਿਪ ਮੀਟਿੰਗ ਵਿਚ ਵੀ ਉਸ ਵਿਅਕਤੀ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਗਲਤੀਆਂ ਤੁਹਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ ਹਾਲਾਂਕਿ ਗਲਤੀ ਕਰਨ ਤੋਂ ਬਾਅਦ ਤੁਹਾਡੀ ਪ੍ਰਤੀਕਿਰਿਆ ਕਿਹੋ-ਜਿਹੀ ਹੁੰਦੀ ਹੈ, ਇਸ ਤੋਂ ਵੀ ਬਹੁਤ ਕੁਝ ਤੈਅ ਹੁੰਦਾ ਹੈ ਮਨੋਵਿਗਿਆਨੀ ਸਲਾਹਕਾਰ ਡਾ. ਰਾਬਰਟ ਵੁਡਸ ਨੇ ਕਿਹਾ ਸੀ, ਤੁਹਾਡੀ ਪਹਿਲ ਵਿਚ ਸਭ ਤੋਂ ਅੱਗੇ ਕੌਣ ਹੈ? ਜੇਕਰ ਤੁਸੀਂ ਹੋ, ਤਾਂ ਤੁਸੀਂ ਜਾਣ-ਬੁੱਝ ਕੇ ਗਲਤੀਆਂ ਨਹੀਂ ਕਰੋਗੇ ਜੇਕਰ ਗਲਤੀ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਕਰ ਰਹੇ ਹੋ ਤਾਂ ਇਸਦੇ ਨਤੀਜੇ ਬੁਰੇ ਹੋ ਸਕਦੇ ਹਨ ਅਣਜਾਣੇ ਵਿਚ ਹੋਈ ਗਲਤੀ, ਚਾਹੇ ਕੰਮ ਹੋਵੇ ਜਾਂ ਗੱਲ, ਉਨ੍ਹਾਂ ਨੂੰ ਸਮਾਂ ਰਹਿੰਦਿਆਂ ਸੰਭਾਲਿਆ ਜਾ ਸਕਦਾ ਹੈ।

ਚਿੰਤਕ ਅਤੇ ਲੇਖਿਕਾ ਰੇਸ਼ੇਲ ਈ. ਗੁਡਰਿਚ ਕਹਿੰਦੀ ਹਨ, ਮੈਂ ਕਈ ਲੋਕਾਂ ਦਾ ਦਿਲ ਦੁਖਾਇਆ ਹੈ, ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਗਲਤ ਕਿਹਾ ਹੈ ਇਹ ਮੇਰਾ ਅਤੀਤ ਸੀ ਇਹ ਮੁੜ ਕੇ ਮੇਰੇ ਕੋਲ ਜਦੋਂ ਆਇਆ ਤਾਂ ਮੈਨੂੰ ਬੁਰੀ ਤਰ੍ਹਾਂ ਧੱਕਾ ਲੱਗਾ ਮੈਂ ਇੰਨੀ ਵੱਡੀ ਗਲਤੀ ਕਿਵੇਂ ਕਰ ਦਿੱਤੀ? ਇਸਨੂੰ ਸੁਧਾਰਨ ਵਿਚ ਬਹੁਤ ਸਮਾਂ ਲੱਗਾ ਲੋਕਾਂ ਦੀ ਖਾਸੀਅਤ ਹੈ ਕਿ ਉਹ ਤੁਹਾਨੂੰ ਮਾਫ਼ ਕਰ ਦਿੰਦੇ ਹਨ, ਜੇਕਰ ਤੁਸੀਂ ਮਾਫ਼ੀ ਲਾਇਕ ਹੋਵੋ ਗਲਤੀਆਂ ਦੀ ਭਰਪਾਈ ਵਿਚ ਵਾਕਈ ਕਾਫ਼ੀ ਸਮਾਂ ਲੱਗ ਜਾਂਦਾ ਹੈ।

ਅਸੀਂ ਸਭ ਕੁਝ ਵੱਡਾ ਕਰਨਾ ਚਾਹੁੰਦੇ ਹਾਂ ਕੁਝ ਵੱਡਾ ਹਾਸਲ ਕਰਨ ਦੇ ਸੁਫ਼ਨੇ ਦੇਖਦੇ ਹਾਂ ਕੁਝ ਅਜਿਹਾ, ਜਿਸ ਨਾਲ ਸਾਡੀ ਵੱਖਰੀ ਪਹਿਚਾਣ ਬਣ ਸਕੇ ਇਹ ਚਾਹੁੰਦੇ ਸਭ ਹਨ, ਪਰ ਕਾਮਯਾਬ ਬਹੁਤ ਘੱਟ ਹੀ ਹੋ ਸਕਦੇ ਹਨ ਕਾਰਨ ਕਿ ਅਸੀਂ ਖੁਦ ਨੂੰ ਪੂਰੀ ਤਰ੍ਹਾਂ ਆਪਣੇ ਕੰਮ ਵਿਚ ਡੁਬੋ ਨਹੀਂ ਪਾਉਂਦੇ ਲੀਡਰਸ਼ਿਪ ਕੋਚ ਰਾਬਿਨ ਸ਼ਰਮਾ ਕਹਿੰਦੇ ਹਨ, ਕੁਝ ਵੱਡਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੀਏ ਇਸ ਲਈ ਆਪਣੇ ਰਸਤੇ ‘ਤੇ ਧਿਆਨ ਹੋਣਾ ਬੇਹੱਦ ਜ਼ਰੂਰੀ ਹੈ ਅਸੀਂ ਸਭ ਕੁਝ ਨਹੀਂ ਕਰ ਸਕਦੇ ਪਰ ਇਹ ਵੀ ਸੱਚ ਹੈ ਕਿ ਅਸੀਂ ਜਿੰਨਾ ਖੁਦ ਦੀਆਂ ਸਮਰੱਥਾਵਾਂ ਬਾਰੇ ਸੋਚ ਰਹੇ ਹੁੰਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਕਰ ਸਕਦੇ ਹਾਂ ਕਿੰਨੀ ਹੀ ਵਾਰ ਅਸੀਂ ਸਿਰਫ਼ ਇਹੀ ਸੋਚ ਕੇ ਪਿੱਛੇ ਹਟ ਜਾਂਦੇ ਹਾਂ ਕਿ ਸਾਡੇ ਤੋਂ ਨਹੀਂ ਹੋਵੇਗਾ ਸਾਡੇ ਤੋਂ ਜੋ ਘੱਟ ਹਨ, ਉਹ ਅੱਗੇ ਵਧ ਜਾਂਦੇ ਹਨ ਤੇ ਅਸੀਂ ਇੱਕ ਕਦਮ ਨਹੀਂ ਵਧਾ ਪਾਉਂਦੇ ਲੇਖਕ ਰੈਲਫ਼ ਮਾਰਟਸਨ ਕਹਿੰਦੇ ਹਨ, ਰਾਹ ਵਿਚ ਕਈ ਅੜਿੱਕੇ ਹੁੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਵਿਚੋਂ ਇੱਕ ਅੜਿੱਕਾ ਅਸੀਂ ਖੁਦ ਬਣ ਜਾਈਏ ਇਹ ਸਾਡੇ ‘ਤੇ ਹੀ ਹੈ ਕਿ ਅਸੀਂ ਚਾਹੀਏ ਤਾਂ ਟੁੱਟ ਜਾਈਏ ਜਾਂ ਪਹਿਲਾਂ ਤੋਂ ਬਿਹਤਰ ਬਣ ਜਾਈਏ ਹੱਥ ਵਿਚ ਆਏ ਮੌਕੇ ਨੂੰ ਫੜ੍ਹ ਲਈਏ ਜਾਂ ਫਿਰ ਉਸਨੂੰ ਦੂਸਰਿਆਂ ਦੇ ਹੱਥਾਂ ‘ਚ ਜਾਣ ਦੇਈਏ ਤੁਸੀਂ ਮਾੜੀ ਕਿਸਮਤ ਕਹਿ ਕੇ ਖੁਦ ਨੂੰ ਦਿਲਾਸਾ ਵੀ ਦੇ ਦਿੰਦੇ ਹੋ ਪਰ, ਸੱਚ ਇਹੀ ਹੈ ਕਿ ਇਹ ਕਿਸਮਤ ‘ਤੇ ਨਹੀਂ, ਤੁਹਾਡੇ ‘ਤੇ ਨਿਰਭਰ ਕਰਦਾ ਹੈ ਤੁਸੀਂ ਉਹੀ ਬਣ ਜਾਂਦੇ ਹੋ, ਜੋ ਤੁਸੀਂ ਚੁਣਦੇ ਹੋ ਲੇਖਕ ਸਟੀਫ਼ਨ ਕੋਵੇ ਕਹਿੰਦੇ ਹਨ, ਮੈਂ ਆਪਣੇ ਹਾਲਾਤ ਨਾਲ ਨਹੀਂ, ਫੈਸਲਿਆਂ ਨਾਲ ਬਣਿਆ ਹਾਂ ਵਿਸ਼ਵ ਦੇ ਇੱਕ ਸੰਪੰਨ ਵਿਅਕਤੀ ਨੇ ਆਪਣੇ ਤਜ਼ਰਬਿਆਂ ਵਿਚ ਲਿਖਿਆ ਹੈ- ਪੈਸੇ ਨੂੰ ਕਮਾਉਣ ਤੋਂ ਵੀ ਉਸਦਾ ਸਹੀ ਨਿਯੋਜਨ ਅਤੇ ਵਰਤੋਂ ਦਾ ਗਿਆਨ ਜ਼ਰੂਰੀ ਹੈ ਜੋ ਪੈਸੇ ਦੀ ਵਰਤੋਂ ਦੀ ਕਲਾ ਨਹੀਂ ਜਾਣਦੇ, ਉਹ ਅਮੀਰ ਹੋ ਕੇ ਗਰੀਬ ਹਨ ਸਮੇਂ ਦੇ ਧਨ ਦਾ ਭੌਤਿਕ ਖੁਸ਼ਹਾਲੀ ਤੋਂ ਜ਼ਿਆਦਾ ਮਹੱਤਵ ਹੈ ਇਦੇ ਸਹੀ ਨਿਯੋਜਨ ਅਤੇ ਵਰਤੋਂ ਵਿਚ ਲਗਾਤਾਰ ਜਾਗਰੂਕਤਾ ਜ਼ਰੂਰੀ ਹੈ ਸਮੇਂ ਦੀ ਸੰਪੱਤੀ ਦੀ ਸਮੁੱਚੀ ਵਰਤੋਂ ਕਰਨ ਲਈ ਜੀਵਨਸ਼ੈਲੀ ਨੂੰ ਨਿਯਮਿਤ ਅਤੇ ਵਿਵਸਥਿਤ ਬਣਾਉਣਾ ਜ਼ਰੂਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।