ਵਿਅਕਤੀ ਨੇ ਫੱਟੀ ਮਾਰ ਕੇ ਕੀਤਾ ਪਤਨੀ ਤੇ ਬੇਟੀ ਦਾ ਕਤਲ

ਵਿਅਕਤੀ ਨੇ ਫੱਟੀ ਮਾਰ ਕੇ ਕੀਤਾ ਪਤਨੀ ਤੇ ਬੇਟੀ ਦਾ ਕਤਲ

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ) | ਪਿੰਡ ਤਿਓੁਣਾ ਪੁਜਾਰੀਆ ਵਿੱਚ ਓੁਸ ਸਮੇੰ ਸੋਗ ਦਾ ਮਾਤਮ ਛਾਅ ਗਿਆ ਜਦੋੰ ਸਵੇਰੇ 7:15 ਵਜੇ ਇੱਕ ਵਿਅਕਤੀ ਨੇ ਘਰੇਲੂ ਕਲੇਸ ਤੇ ਚਲਦਿਆਂ ਆਪਣੀ ਪਤਨੀ ਦੇ ਕੱਪੜੇ ਧੋਦੀ ਦੇ ਸਿਰ ਵਿੱਚ ਫੱਟੀ ਮਾਰ ਕੇ ਕਤਲ ਕਰ ਦਿੱਤਾ ਜਦੋੰ ਓੁਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਓੁਸਦੀ 3 ਸਾਲਾਂ ਦੀ ਲੜਕੀ ਤੇ ਲੜਕੇ ਨੇ ਰੌਲਾ ਪਾ ਦਿੱਤਾ ਤਾਂ ਓੁਸਨੇ ਆਪਣੀ ਬੇਟੀ ਦੇ ਵੀ ਸੱਟਾਂ ਮਾਰ ਦਿੱਤੀਆਂ ਤੇ ਵੱਡਾ ਲੜਕਾ ਬਾਲ ਬਾਲ ਬਚ ਗਿਆ ਜਦੋੰ ਕਿ ਓੁਸਦੀ ਬੇਟੀ ਨੂੰ ਹਸਪਾਤਲ ਵਿੱਚ ਮ੍ਰਿਤਕ ਕਰਾਰ ਦੇ ਦਿੱਤਾ।ਪੁਲਿਸ ਨੇ ਲਾਸ ਚੁੱਕ ਕੇ ਤਲਵੰਡੀ ਸਾਬੋ ਹਸਪਤਾਲ ਵਿੱਚ ਪਹੁੰਚਾ ਦਿੱਤੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ । ਕਤਲ ਕਰਨ ਵਾਲਾ ਵਿਅਕਤੀ ਮੋਟਰਸਾਈਕਲ ਤੇ ਫਰਾਰ ਹੋ ਗਿਆ ਹੈ। ਮਾਮਲੇ ਨਾਲ ਸਬੰਧਿਤ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ