ਬਠਿੰਡਾ ਸ਼ਹਿਰ ‘ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇਗੀ ਸੂਬੇ ਦੀ ਪਹਿਲੀ ਆਧੁਨਿਕ ਲਾਇਬ੍ਰੇਰੀ

ਤਿੰਨ ਮੰਜਿਲਾ ਹੋਵੇਗੀ 1.26 ਏਕੜ ‘ਚ ਬਣਨ ਵਾਲੀ ਲਾਇਬ੍ਰੇਰੀ : ਵਿੱਤ ਮੰਤਰੀ

ਬਠਿੰਡਾ, (ਸੁਖਜੀਤ ਮਾਨ) ਬਠਿੰਡਾ ਵਾਸੀਆਂ ਲਈ ਖੁਸ਼ ਖਬਰ ਹੈ ਕਿ ਸੂਬੇ ਦੀ ਪਹਿਲੀ ਆਧੁਨਿਕ ਲਾਇਬ੍ਰੇਰੀ ਬਠਿੰਡਾ ਵਿਚ ਬਣਨ ਜਾ ਰਹੀ ਹੈ ਕਰੋੜਾਂ ਰੁਪਏ ਦੀ ਲਾਗਤ ਨਾਲ 1.26 ਏਕੜ ਵਿਚ ਬਣਨ ਵਾਲੀ ਇਸ ਲਾਇਬ੍ਰੇਰੀ ਵਿਚ ਪਾਠਕਾਂ ਲਈ ਸਾਰੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਦੌਰੇ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਹੈ

ਉਨ੍ਹਾਂ ਦੱਸਿਆ ਕਿ ਚਾਚਾ ਨਹਿਰੂ ਪਾਰਕ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਬਣਾਈ ਜਾ ਰਹੀ ਹੈ  ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਦਾ ਡਜਾਇਨ ਬਣਾਉਣ ਲਈ ਦਸ ਕੰਪਨੀਆਂ ਨੇ ਦਿਲਚਸਪੀ ਵਿਖਾਈ ਸੀ ਸ਼ਨੀਵਾਰ ਨੂੰ ਇੱਕ ਕੰਪਨੀ ਦੇ ਡਿਜਾਇਨ ਨੂੰ ਅੰਤਿਮ ਛੋਹ ਦੇ ਦਿੱਤੀ ਗਈ ਜਿਸ ਤੋਂ ਬਾਅਦ ਇਸ ਦਾ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ ਵਿੱਤ ਮੰਤਰੀ ਨੇ ਦੱਸਿਆ ਕਿ ਇਸਦਾ ਟੈਂਡਰ ਲੋਕ ਨਿਰਮਾਣ ਵਿਭਾਗ ਨੂੰ ਸੌਂਪਿਆ ਗਿਆ ਹੈ

ਇਹ ਲਾਇਬ੍ਰੇਰੀ ਤਿੰਨ ਮੰਜ਼ਿਲਾ ਬਣੇਗੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ ਕਰਕੇ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਵੀ ਕੀਤੀ  ਰੇਲਵੇ ਲਾਇਨਾਂ ‘ਤੇ ਬਣਨ ਵਾਲੇ ਓਵਰ ਬ੍ਰਿਜਾਂ ਲਈ ਉਹ ਜਲਦੀ ਹੀ ਕੇਂਦਰੀ ਰੇਲਵੇ ਮੰਤਰੀ ਨੂੰ ਮਿਲਣਗੇ ਇਸ ਤੋਂ ਇਲਾਵਾ ਕੁੱਝ ਹੋਰ ਵਿਕਾਸ ਕੰਮਾਂ ਸਬੰਧੀ ਉਹ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ  ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕੰਮਾਂ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਵਿੱਤ ਮੰਤਰੀ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੀ ਹਦਾਇਤ ਵੀ ਕੀਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.