ਆਧੁਨਿਕ ਭਾਰਤ ’ਚ ਨਾਰੀ ਦੀ ਸਿੱਖਿਆਦਾਇਕ ਦੁਨੀਆ

Women

ਭਾਰਤੀ ਰਾਸ਼ਟਰੀ ਸਿੱਖਿਆ ਜਾਂ ਸੋਧ ਉਦੋਂ ਤੱਕ ਪੂਰਨ ਨਹੀਂ ਹੋ ਸਕਦੀ ਜਦੋਂ ਤੱਕ ਭਾਈਚਾਰਕ ਸੇਵਾ ਅਤੇ ਭਾਈਚਾਰਕ ਜਿੰਮੇਵਾਰੀ ਨਾਲ ਸਿੱਖਿਆ ਨਾ ਹੋਵੇ। ਠੀਕ ਉਸ ਤਰ੍ਹਾਂ ਵਿੱਦਿਅਕ ਦੁਨੀਆ ਉਦੋਂ ਤੱਕ ਪੂਰੀ ਨਹੀਂ ਕਹੀ ਜਾ ਸਕਦੀ ਜਦੋਂ ਤੱਕ ਇਸਤਰੀ ਸਿੱਖਿਆ ਦੀ ਭੂਮਿਕਾ ਪੁਰਸ਼ ਵਾਂਗ ਦਿ੍ਰੜ ਨਹੀਂ ਹੋ ਜਾਂਦੀ। ਅੱਜ ਇਹ ਸਿੱਧ ਹੋ ਗਿਆ ਹੈ ਕਿ ਹਾਸਲ ਕੀਤੇ ਗਿਆਨ ਦਾ ਲਾਭ ਬਹੁਤ ਜਿਆਦਾ ਮੁੱਲਵਾਨ ਹੈ। ਸਮਾਜ ਦੇ ਦੋਵੇਂ ਹਿੱਸੇ ਜੇਕਰ ਇਸ ’ਚ ਬਰਾਬਰੀ ਦੀ ਸ਼ਿਰਕਤ ਕਰਦੇ ਹਨ ਤਾਂ ਲਾਭ ਵੀ ਚੌਗੁਣਾ ਹੋ ਸਕਦਾ ਹੈ।

ਦੇਖਿਆ ਜਾਵੇ ਤਾਂ 19ਵੀਂ ਸਦੀ ਦੀਆਂ ਕੋਸ਼ਿਸ਼ਾਂ ਨੇ ਨਾਰੀ ਸਿੱਖਿਆ ਨੂੰ ਹੁਲਾਰਾ ਦਿੱਤਾ ਹੈ। ਇਸ ਸਦੀ ਦੇ ਆਖ਼ਰ ਤੱਕ ਦੇਸ਼ ’ਚ ਕੱੁਲ 12 ਕਾਲਜ, 467 ਸਕੂਲ ਅਤੇ 5628 ਪ੍ਰਾਇਮਰੀ ਸਕੂਲ ਲੜਕੀਆਂ ਲਈ ਸਨ। ਜਦੋਂ ਕਿ ਵਿਦਿਆਰਥੀਆਂ ਦੀ ਗਿਣਤੀ ਸਾਢੇ ਚਾਰ ਲੱਖ ਦੇ ਆਸ-ਪਾਸ ਸੀ ਬਸਤੀਵਾਦ ਕਾਲ ਦੇ ਉਨ੍ਹਾਂ ਦਿਨਾਂ ’ਚ ਬਾਲ-ਵਿਆਹ ਅਤੇ ਸਤੀ ਪ੍ਰਥਾ ਵਰਗੀਆਂ ਬੁਰਾਈਆਂ ਭਰਪੂਰ ਸਨ ਅਤੇ ਸਮਾਜ ਵੀ ਰੂੜ੍ਹੀਵਾਦੀ ਪਰੰਪਰਾਵਾਂ ਨਾਲ ਜਕੜਿਆ ਸੀ।

ਇਸ ਦੇ ਬਾਵਜ਼ੂਦ ਰਾਜਾ ਰਾਮਮੋਹਨ ਰਾਇ ਅਤੇ ਈਸ਼ਵਰਚੰਦਰ ਵਿੱਦਿਆਸਾਗਰ ਵਰਗੇ ਇਤਿਹਾਸਕ ਪੁਰਸ਼ਾਂ ਨੇ ਨਾਰੀ ਉਥਾਨ ਸਬੰਧੀ ਸਮਾਜ ਅਤੇ ਸਿੱਖਿਆ ਦੋਵਾਂ ਖੇਤਰਾਂ ’ਚ ਕੰਮ ਕੀਤਾ ਨਤੀਜੇ ਵਜੋਂ ਨਾਰੀਆਂ ੳੱੁਚ ਸਿੱਖਿਆ ਵੱਲ ਨਾ ਕੇਵਲ ਮੋਹਰੀ ਹੋਈਆਂ। ਸਗੋਂ ਦੇਸ਼ ’ਚ ਵਿੱਦਿਅਕ ਲਿੰਗਭੇਦ ਅਤੇ ਅਸਮਾਨਤਾ ਵੀ ਘੱਟ ਹੋਈ ਹਾਲਾਂਕਿ ਮੁਸਲਿਮ ਵਿਦਿਆਰਥਣਾਂ ਦੀ ਘਾਟ ਉਨ੍ਹੀ ਦਿਨੀਂ ਬਾਖੂਬੀ ਬਰਕਰਾਰ ਸੀ। ਵਿਸ਼ਵ ਪੱਧਰ ’ਤੇ 19ਵੀਂ ਸਦੀ ਦੇ ਉਸ ਦੌਰ ’ਚ ਇੰਗਲੈਂਡ, ਫਰਾਂਸ ਅਤੇ ਜਰਮਨੀ ’ਚ ਲੜਕੀਆਂ ਲਈ ਕਈ ਕਾਲਜ ਖੁੱਲ੍ਹ ਚੁੱਕੇ ਸਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾਰੀ ਸਿੱਖਿਆ ਵੀ ਸਮੂਹ ਸਾਖਾਵਾਂ ’ਚ ਦਿੱਤੀ ਜਾਵੇ।

ਯੂਨੀਵਰਸਿਟੀ ਦੀ ਸਥਾਪਨਾ ਬਿਹਤਰੀਨ ਕਦਮ

20ਵੀਂ ਸਦੀ ਦੇ ਪਹਿਲੇ ਅੱਧ ’ਚ ਇਹ ਆਧਾਰ ਬਿੰਦੂ ਤੈਅ ਹੋ ਗਿਆ ਸੀ ਕਿ ਪਿਛੋਕੜਲੀ ਵਿੱਦਿਅਕ ਪ੍ਰਣਾਲੀਆਂ ਦੇ ਚੱਲਦਿਆਂ ਇਹ ਸਦੀ ਨਾਰੀ ਸਿੱਖਿਆ ਦੇ ਖੇਤਰ ’ਚ ਬਹੁਤ ਜਿਆਦਾ ਵਜਨਦਾਰ ਸਿੱਧ ਹੋਵੇਗੀ। ਸਮਾਜਿਕ ਜੀਵਨ ਲਈ ਜੇਕਰ ਰੋਟੀ, ਕੱਪੜਾ, ਮਕਾਨ ਤੋਂ ਬਾਅਦ ਚੌਥੀ ਚੀਜ ਉਪਯੋਗੀ ਹੈ ਤਾਂ ਉਹ ਸਿੱਖਿਆ ਹੀ ਹੋ ਸਕਦੀ ਸੀ।

ਸਦੀ ਦੇ ਦੂਜੇ ਦਹਾਕੇ ’ਚ ਇਸਤਰੀ ੳੱੁਚ ਸਿੱਖਿਆ ਦੇ ਖੇਤਰ ’ਚ ਲੇਡੀ ਹਾੱਰਡਿੰਗ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਦੀ ਸਥਾਪਨਾ ਇਸ ਦਿਸ਼ਾ ’ਚ ਉਠਾਇਆ ਗਿਆ ਬਿਹਤਰੀਨ ਕਦਮ ਸੀ। ਅਜ਼ਾਦੀ ਦੇ ਦਿਨ ਆਉਂਦੇ-ਆਉਂਦੇ ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਯੂਨੀਵਰਸਿਟੀ ਆਦਿ ’ਚ ਸਰਵੇ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ 42 ਲੱਖ ਦੇ ਆਸ-ਪਾਸ ਹੋ ਗਈ ਅਤੇ ਐਨਾ ਹੀ ਨਹੀਂ ਇਸ ’ਚ ਤਕਨੀਕੀ ਅਤੇ ਕਾਰੋਬਾਰੀ ਸਿੱਖਿਆ ਦਾ ਵੀ ਮਾਰਗ ਪੱਕਾ ਹੋਇਆ।

ਆਦਰਸ਼ਾਂ ਅਨੁਸਾਰ ਸਿੱਖਿਆ ’ਤੇ ਵਿਚਾਰ ਦੀ ਲੋੜ

ਇਸ ਦੌਰ ’ਚ ਸੰਗੀਤ ਅਤੇ ਨਾਚ ਦੀ ਵਿਸ਼ੇਸ਼ ਤਰੱਕੀ ਵੀ ਹੋ ਗਈ ਸੀ 1948-49 ਦੇ ਯੂਨੀਵਰਸਿਟੀ ਸਿੱਖਿਆ ਕਮਿਸ਼ਨ ਨੇ ਨਾਰੀ ਸਿੱਖਿਆ ਸਬੰਧੀ ਕਿਹਾ ਸੀ ਕਿ ਨਾਰੀ ਵਿਚਾਰ ਅਤੇ ਕਾਰਜਖੇਤਰ ’ਚ ਸਮਾਨਤਾ ਪ੍ਰਦਸ਼ਿਤ ਕਰ ਚੁੱਕੀ ਹੈ, ਹੁਣ ਉਸ ਨੂੰ ਨਾਰੀ ਆਦਰਸ਼ਾਂ ਅਨੁਸਾਰ ਵੱਖਰੇ ਰੂਪ ਨਾਲ ਸਿੱਖਿਆ ’ਤੇ ਵਿਚਾਰ ਕਰਨਾ ਚਾਹੀਦਾ ਹੈ ਅਜ਼ਾਦੀ ਦੇ ਦਸ ਵਰ੍ਹਿਆਂ ਬਾਅਦ ਵਿਦਿਆਰਥਣਾਂ ਦੀ ਗਿਣਤੀ ਕੁੱਲ 88 ਲੱਖ ਦੇ ਆਸ-ਪਾਸ ਹੋ ਗਈ ਅਤੇ ਇਨ੍ਹਾਂ ਦਾ ਪ੍ਰਭਾਵ ਹਰੇਕ ਖੇਤਰ ’ਚ ਦਿਖਣ ਲੱਗਿਆ ਵਰਤਮਾਨ ’ਚ ਇਸਤਰੀ ਸਿੱਖਿਆ ਸਰਕਾਰ, ਸਮਾਜ ਅਤੇ ਸੰਵਿਧਾਨ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਕਿਤੇ ਜਿਆਦਾ ਉਥਾਨ ਵੱਲ ਹੈ

ਨੱਬੇ ਦੇ ਦਹਾਕੇ ਤੋਂ ਬਾਅਦ ਉਦਾਰੀਕਰਨ ਦੇ ਚੱਲਦਿਆਂ ਸਿੱਖਿਆ ’ਚ ਵੀ ਜੋ ਇਨਕਲਾਬੀ ਤਬਦੀਲੀ ਹੋਈ। ਇਸ ’ਚ ਇੱਕ ਵੱਡਾ ਹਿੱਸਾ ਨਾਰੀ ਖੇਤਰ ਨੂੰ ਵੀ ਜਾਂਦਾ ਹੈ। ਮਾਮਲੇ ਦੀ ਸਥਿਤੀ ਇਹ ਵੀ ਹੈ ਕਿ ਪੁਰਸ਼-ਇਸਤਰੀ ਸਮਰੂਪ ਸਿੱਖਿਆ ਤਹਿਤ ਕਈ ਆਯਾਮਾਂ ਦਾ ਜਿੱਥੇ ਰਸਤਾ ਖੁੱਲ੍ਹਿਆ ਹੈ। ਉਥੇ ਇਸ ਡਰ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਆਪਸੀ ਮੁਕਾਬਲਾ ਵੀ ਵਧਿਆ ਹੈ।

ਪਰੰਪਰਾਗਤ ਸਿੱਖਿਆ ਪੱਛੜੀ

ਅੱਜ ਆਰਥਿਕ ਉਦਾਰਵਾਦ, ਗਿਆਨ ਦੇ ਪ੍ਰਸਾਰ ਅਤੇ ਤਕਨੀਕੀ ਵਿਕਾਸ ਦੇ ਨਾਲ ਸੰਚਾਰ ਜ਼ਰੀਏ ਮਤਲਬ ਅਤੇ ਟੀਚੇ ਦੋਵੇਂ ਬਦਲ ਗਏ ਹਨ। ਇਸ ਦੀ ਅਨੁਪਾਲਣਾ ’ਚ ਸਿੱਖਿਆ ਅਤੇ ਕੁਸ਼ਲਤਾ ਦਾ ਵਿਕਾਸ ਵੀ ਬਦਲਾਅ ਲੈ ਰਿਹਾ ਹੈ। ਇਸ ’ਚ ਵੀ ਕੋਈ ਦੋ ਰਾਇ ਨਹੀਂ ਕਿ ਤਕਨੀਕੀ ਵਿਕਾਸ ਨੇੇ ਪਰੰਪਰਾਗਤ ਸਿੱਖਿਆ ਨੂੰ ਪਛਾੜ ਦਿੱਤਾ ਹੈ ਅਤੇ ਇਸ ਸੱਚ ਤੋਂ ਵੀ ਕਿਸੇ ਨੂੰ ਗੁਰੇਜ਼ ਨਹੀਂ ਹੋਵੇਗਾ ਕਿ ਪਰੰਪਰਾਗਤ ਸਿੱਖਿਆ ’ਚ ਇਸਤਰੀ ਦੀ ਭੂਮਿਕਾ ਜਿਆਦਾ ਰਹੀ ਹੈ ਹੁਣ ਭਿਆਨਕ ਸਥਿਤੀ ਇਹ ਹੈ ਕਿ ਨਾਰੀ ਨਾਲ ਭਰੀ ਅੱਧੀ ਦੁਨੀਆ ਮੁੱਖ ਤੌਰ ’ਤੇ ਭਾਰਤ ਨੂੰ ਵਿੱਦਿਅਕ ਮੁੱਖ ਧਾਰਾ ’ਚ ਪੂਰੀ ਹਿੰਮਤ ਨਾਲ ਕਿਵੇਂ ਜੋੜਿਆ ਜਾਵੇ ਬਦਲਦੀਆਂ ਹੋਈਆਂ ਸਥਿਤੀਆਂ ਇਹ ਅਪੀਲ ਕਰ ਰਹੀਆਂ ਹਨ ਕਿ ਪੁਰਾਣੇ ਢਾਂਚੇ ਅਰਥਹੀਣ ਅਤੇ ਗੈਰ-ਸਬੰਧਿਤ ਹੋ ਰਹੇ ਹਨ ਅਤੇ ਇਸ ਦੀ ਸਭ ਤੋਂ ਜਿਆਦਾ ਮਾਰ ਇਸਤਰੀ ਸਿੱਖਿਆ ’ਤੇ ਹੋਵੇਗੀ।

ਸਿੱਖਿਆ ਦੇ ਖੇਤਰ ’ਚ ਔਰਤਾਂ (Women) ਅੱਗੇ ਵਧੀਆਂ!

ਵਿਗਿਆਨ ਦੇ ਉਥਾਨ ਅਤੇ ਵਾਧੇ ਦੇ ਚੱਲਦਿਆਂ ਕੁਝ ਚਮਤਕਾਰੀ ਉੱਨਤੀ ਵੀ ਹੋਈ ਹੈ। ਅਜ਼ਾਦੀ ਤੋਂ ਬਾਅਦ ਔਰਤਾਂ ਦੀ ਸਾਖਰਤਾ ਦਰ ਮਹਿਜ਼ 8.6 ਫੀਸਦੀ ਸੀ 2011 ਦੀ ਜਨਗਣਨਾ ਅਨੁਸਾਰ 65 ਫੀਸਦੀ ਤੋਂ ਜਿਆਦਾ ਔਰਤਾਂ ਪੜ੍ਹੀਆਂ ਲਿਖੀਆਂ ਹਨ ਪਰ ਸ਼ਕਤੀਕਰਨ ਸਬੰਧੀ ਸ਼ੱਕ ਹਾਲੇ ਬਰਕਰਾਰ ਹੈ। ਇਸ ਦੇ ਪਿੱਛੇ ਇੱਕ ਵੱਡੀ ਵਜ੍ਹਾ ਨਾਰੀ ਸਿੱਖਿਆ ਹੀ ਹੈ ਪਰ ਜਿਸ ਤਰ੍ਹਾਂ ਨਾਰੀ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਬਹੁ-ਵਿਕਲਪੀ ਦਿ੍ਰਸ਼ਟੀਕੋਣ ਦਾ ਵਿਕਾਸ ਹੋ ਰਿਹਾ ਹੈ।

ਬੀਤੇ ਕੁਝ ਸਾਲਾਂ ਦੇ ਅੰਕੜੇ ਦੇਖੀਏ ਤਾਂ ਉੱਚ ਸਿੱਖਿਆ ’ਚ ਕੁੱਲ ਨਾਮਜ਼ਦਗੀ ਦਾ ਲਗਭਗ 47 ਫੀਸਦੀ ਮਹਿਲਾਵਾਂ ਹਨ ਜਦੋਂ ਕਿ ਕੰਮਕਾਜ ਦੀ ਦਿ੍ਰਸ਼ਟੀ ਨਾਲ ਇਹ ਮਹਿਜ਼ ਇੱਕ ਚੌਥਾਈ ਤੋਂ ਜਿਆਦਾ ਜਿਆਦਾ ਹੈ 2011 ਦੀ ਜਨਗਣਨਾ ’ਚ ਸ਼ਾਮਲ ਧਾਰਮਿਕ ਅੰਕੜਿਆਂ ਦਾ ਖੁਲਾਸਾ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਲਿੰਗ ਅਨੁਪਾਤ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ।

ਇਸਤਰੀਆਂ ਦੀ ਸੁਰੱਖਿਆ ਅਹਿਮ ਮੁੱਦਾ (Women)

ਸਭ ਤੋਂ ਜ਼ਿਆਦਾ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰੇ ਨੂੰ ਇਸ ਪੱਧਰ ’ਤੇ ਬੇਹੱਦ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ’ਚ ਵੀ ਸਥਿਤੀ ਸਭ ਤੋਂ ਖਰਾਬ ਸਿੱਖਾਂ ਦੀ ਹੈ ਜਿੱਥੇ 47.44 ਫੀਸਦੀ ਮਹਿਲਾਵਾਂ ਹਨ ਜਦੋਂ ਕਿ ਹਿੰਦੂ ਮਹਿਲਾਵਾਂ ਦੀ ਗਿਣਤੀ 48. 42 ਉਥੇ ਮੁਸਲਿਮ ਮਹਿਲਾਵਾਂ 48. 75 ਫੀਸਦੀ ਹਨ ਕੇਵਲ ਇਸਾਈ ਮਹਿਲਾਵਾਂ ’ਚ ਸਥਿਤੀ ਠੀਕ-ਠਾਕ ਅਤੇ ਪੱਖ ’ਚ ਕਿਤੇ ਜਾ ਸਕਦੀ ਹੈ

ਦੇਖਿਆ ਜਾਵੇ ਤਾਂ ਇਸਤਰੀਆਂ ਨਾਲ ਜੁੜੀਆਂ ਦੋ ਸਮੱਸਿਆਵਾਂ ’ਚ ਇੱਕ ਉਨ੍ਹਾਂ ਦੀ ਪੈਦਾਇਸ਼ ਦੇ ਨਾਲ ਸੁਰੱਖਿਆ ਦਾ ਹੈ, ਦੂਜਾ ਸਿੱਖਿਆ ਨਾਲ ਕੈਰੀਅਰ ਅਤੇ ਸਸ਼ਕਤੀਕਰਨ ਦੀ ਹੈ ਪਰ ਰੋਚਕ ਤੱਥ ਇਹ ਹੈ ਕਿ ਇਹ ਦੋਵੇਂ ਫ਼ਿਰ ਹੀ ਹੱਲ ਹੋ ਸਕਦੇ ਹਨ ਜਦੋਂ ਪੁਰਸ਼ ਮਾਨਸਿਕਤਾ ਕਿਤੇ ਜਿਆਦਾ ਉਦਾਰਤਾ ਨਾਲ ਉਨ੍ਹਾਂ ਨੂੰ ਅੱਗੇ ਵਧਾਉਣ ਦੀ ਹੋਵੇ। ਮਨੁੱਖੀ ਵਿਕਾਸ ਸੂਚਕ ਅੰਕ ਨੂੰ ਤਿਆਰ ਕਰਨ ਦਾ ਕੰਮ 1990 ਤੋਂ ਕੀਤਾ ਜਾ ਰਿਹਾ ਹੈ ਠੀਕ ਪੰਜ ਸਾਲ ਬਾਅਦ 1995 ’ਚ ਜੈਂਡਰ ਸਬੰਧੀ ਸੂਚਕ ਅੰਕ ਦਾ ਵੀ ਵਿਕਾਸ ਦੇਖਿਆ ਜਾ ਸਕਦਾ ਹੈ।

ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਬਿਹਤਰ ਬਦਲ

ਜੀਵਨ ਉਮੀਦ, ਆਮਦਨ ਅਤੇ ਸਕੂਲੀ ਨਾਮਜ਼ਦਗੀ ਅਤੇ ਕਾਰੋਬਾਰ ਸਾਖਰਤਾ ਦੇ ਆਧਾਰ ’ਤੇ ਪੁਰਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਅੰਕੜੇ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਨਾਰੀਆਂ ਦੀ ਸਥਿਤੀ ਸਬੰਧੀ ਹਾਲੇ ਵੀ ਬਹੁਤ ਕੰਮ ਕਰਨਾ ਬਾਕੀ ਹੈ ਵਿਕਾਸ ਦੀ ਰਾਜਨੀਤੀ ਕਿੰਨੀ ਵੀ ਪਰਵਾਨ ਕਿਉਂ ਨਾ ਚੜ੍ਹ ਜਾਵੇ ਪਰ ਇਸਤਰੀ ਸਿੱਖਿਆ ਅਤੇ ਸੁਰੱਖਿਆ ਅੱਜ ਵੀ ਮਹਿਕਮਿਆਂ ਲਈ ਜਿਓਂ-ਤਿਓਂ ਦੇ ਸਵਾਲ ਬਣੇ ਹੋਏ ਹਨ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਲਿੰਗ ਅਨੁਪਾਤ ਕਾਫ਼ੀ ਹੱਦ ਤੱਕ ਨਿਰਾਸ਼ਾਜਨਕ ਹੀ ਰਿਹਾ ਹੈ ਹਾਲਾਂਕਿ ਸਾਖਰਤਾ ਦੇ ਮਾਮਲੇ ’ਚ ਵਾਧਾ ਹੋ ਰਿਹਾ ਹੈ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਬੰਧੀ ਕਈ ਅਜਿਹੇ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਹੈ, ਜਿਸ ਨਾਲ ਇਸ ਦਿਸ਼ਾ ’ਚ ਹੋਰ ਵਾਧਾ ਮਿਲ ਸਕੇ ਫ਼ਿਰ ਵੀ ਕਈ ਅਸਰਦਾਰ ਪੋ੍ਰਗਰਾਮਾਂ ਅਤੇ ਯੋਜਨਾਵਾਂ ਨੂੰ ਨਵੀਨਤਾ ਨਾਲ ਲਿਆਉਣ ਦੀ ਥਾਂ ਅੱਗੇ ਵੀ ਬਣੀ ਰਹੇਗੀ, ਜਿਸ ਨਾਲ ਕਿ ਵਿੱਦਿਅਕ ਦੁਨੀਆ ’ਚ ਨਾਰੀ ਨੂੰ ਹੋਰ ਜਿਆਦਾ ਮੌਕਾ ਮਿਲ ਸਕੇ।

ਡਾ. ਸੁਸ਼ੀਲ ਕੁਮਾਰ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ