ਨਵੀਂ ਦਿੱਲੀ। ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਰਾਮ ਸਿੰਘ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ। ਉਹ ਦਦੂਆ ਦੇ ਭੀਜੇ ਹਨ ਤੇ ਪ੍ਰਤਾਪਗੜ੍ਹ ਦੀ ਪੱਟੀ ਸੀਟ ਤੋਂ ਚੋਣ ਜਿੱਤੀ ਸੀ। ਜਸਟਿਸ ਏਐੱਨ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੋਸਟਲ ਵੋਟਾਂ ਦੀ ਗਿਣਤੀ ਨਹੀਂ ਕੀਤੀ ਸੀ।
ਕੋਰਟ ਨੇ ਐੱਸਡੀਐੱਮ ਸ਼ਾਰਦਾ ਪ੍ਰਸਾਦ ਯਾਦਵ ਦਾ ਵੀ ਇਸ ਮਾਮਲੇ ‘ਚ ਦੋਸ਼ੀ ਮੰਨਿਆ ਹੈ ਤੇ ਤੱਤਕਾਲੀ ਡੀਐੱਮ ਅਤੇ ਸਬੰਧਿਤ ਅਧਿਕਾਰੀਆਂ ‘ਤੇ ਕਾਰਵਾਈ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ 2010 ਦੇ ਵਿਧਾਨ ਸਭਾ ਚੋਣਾਂ ‘ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਰਾਮ ਸਿੰਘ ਨੂੰ 61434 ਵੋਟਾਂ ਮਿਲੀਆਂ ਸਨ, ਜਦੋਂ ਕਿ ਭਾਜਪਾ ਦੇ ਮੋਤੀ ਸਿੰਘ ਨੂੰ 61278 ਵੋਟਾਂ ਮਿਲੀਆਂ। 156 ਵੋਟਾਂ ਨਾਲ ਹਾਰਨ ਤੋਂ ਬਾਅਦ ਮੋਤੀ ਸਿੰਘ ਨ ੇਇਸ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਸੀ ਤੇ ਚੋਣ ‘ਚ ਧਾਂਦਲੀ ਦਾ ਦੋਸ ਲਾਇਆ ਸੀ।