ਪੰਜਾਬ ਵਿਧਾਨ ਸਭਾ ਸੈਸ਼ਨ ’ਚ ਹੰਗਾਮਾ

laljieet bhular

ਰਾਘਵ ਚੱਢਾ ਨੂੰ ਲੈ ਕੇ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਨੇ ਕੀਤੀ ਟਿੱਪਣੀਆਂ, ਭੜਕੇ ਆਪ ਵਿਧਾਇਕ

  • ਮਿਸਟਰ ਸੁਖਪਾਲ ਖਹਿਰਾ, ਤੇਰੇ ’ਤੇ ਡਰਗਜ਼ ਦਾ ਕੇਸ ਚਲ ਰਿਹਾ ਐ, ਤੂੰ ਕੀ ਬੋਲ ਰਿਹਾ ਐ : ਹਰਪਾਲ ਚੀਮਾ
  • ਤੁਸੀਂ ਰਾਜ ਸਭਾ ਮੈਂਬਰ ਦਾ ਅਪਮਾਨ ਨਹੀਂ ਕਰ ਸਕਦੇ, ਕੌਣ ਕਿਥੇ ਬੈਠੇਗਾ ਇਹ ਦੇਖਣਾ ਸਪੀਕਰ ਦਾ ਕੰਮ : ਅਮਨ ਅਰੋੜਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਰਾਜ ਸਭਾ ਮੈਂਬਰ ਰਾਘਵ ਚੱਢਾ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਦਨ ਦੀ ਕਾਰਵਾਈ ਦੇਖਣ ਲਈ ਆਏ ਸਨ ਤਾਂ ਉਨਾਂ ਦੇ ਸਦਨ ਵਿੱਚ ਪੁੱਜਦੇ ਹੀ ਹੰਗਾਮਾ ਹੋ ਗਿਆ ਕਿਉਂਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਵਲੋਂ ਉਨਾਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀ ਗਈਆਂ, ਜਿਸ ਨੂੰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ ਬਰਦਾਸ਼ਤ ਨਹੀਂ ਕਰ ਪਾਏ। ਜਿਸ ਤੋਂ ਬਾਅਦ ਦੋਹੇ ਧਿਰਾਂ ਵਿਚਕਾਰ ਜੰਮ ਕੇ ਹੰਗਾਮਾ ਹੋਇਆ। ਇਸ ਦਰਮਿਆਨ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਸਖ਼ਤ ਲਹਿਜੇ ਨਾਲ ਇਥੇ ਤੱਕ ਕਹਿ ਦਿੱਤਾ ਕਿ ਉਹ ਕੀ ਬੋਲੇ ਜਾ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਮਿਸਟਰ, ਤੇਰੇ ’ਤੇ ਡਰਜ਼ਗ ਦਾ ਕੇਸ ਚਲ ਰਿਹਾ ਹੈ, ਤੂੰ ਕੀ ਬੋਲੇਗਾ। ਇਥੇ ਹੀ ਹਰਪਾਲ ਚੀਮਾ ਅਤੇ ਸੁਖਪਾਲ ਖਹਿਰਾ ਵਿੱਚ ਤਿੱਖੀ ਬਹਿਸ ਵੀ ਹੋਈ ਤਾਂ ਵਿਧਾਇਕ ਅਮਨ ਅਰੋੜਾ ਨੇ ਵੀ ਖੜੇ ਹੁੰਦੇ ਹੋਏ ਕਾਂਗਰਸ ਪਾਰਟੀ ਦੇ ਵਿਧਾਇਕਾਂ ਵਲੋਂ ਕੀਤੀ ਜਾ ਰਹੀ ਟਿੱਪਣੀ ’ਤੇ ਇਤਰਾਜ਼ ਜ਼ਾਹਰ ਕੀਤਾ।

ਹੋਇਆ ਇੰਝ ਕਿ ਰਾਘਵ ਚੱਢਾ ਦੇ ਵਿਧਾਨ ਸਭਾ ਵਿੱਚ ਆਉਣ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾ ਵਲੋਂ ਉਨਾਂ ਦਾ ਸੁਆਗਤ ਕਰਦੇ ਹੋਏ ਸਦਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਰਾਘਵ ਚੱਢਾ ਸਪੀਕਰ ਗੈਲਰੀ ਵਿੱਚ ਬੈਠੇ ਸਨ। ਇਸ ਦੌਰਾਨ ਬਜਟ ਨੂੰ ਲੈ ਕੇ ਹਰਪਾਲ ਚੀਮਾ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਜੁਆਬ ਦੇ ਰਹੇ ਸਨ। ਇਥੇ ਹੀ ਖੜੇ ਹੁੰਦੇ ਹੋਏ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਪਰ ਗੈਲਰੀ ਵਿੱਚ ਜਿਹੜੇ ਬੈਠੇ ਹਨ, ਉਨਾਂ ਨੂੰ ਤੁਸੀਂ ਸਾਰੇ ਤਾਂ ਰਿਪੋਰਟ ਕਰਦੇ ਹੋ। ਜਿਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋ ਗਿਆ ਅਤੇ ਆਪਣੀ ਤਿੱਖੀ ਬਹਿਸ ਸ਼ੁੁਰੂ ਹੋ ਗਈ।

ਇਸ ਦੌਰਾਨ ਸੁਖਪਾਲ ਖਹਿਰਾ ਨੇ ਵੀ ਖੜੇ ਹੁੰਦੇ ਹੋਏ ਰਾਘਵ ਚੱਢਾ ’ਤੇ ਟਿੱਪਣੀ ਕਰਨ ਦੇ ਨਾਲ ਹੀ ਸੁਆਲ ਖੜਾ ਕਰ ਦਿੱਤਾ ਕਿ ਰਾਘਵ ਚੱਢਾ ਨੂੰ ਕਿਸ ਹੈਸੀਅਤ ਨਾਲ ਉਪਰ ਬਿਠਾਇਆ ਗਿਆ ਹੈ। ਜਿਸ ਤੋਂ ਬਾਅਦ ਹਰਪਾਲ ਚੀਮਾ ਨੂੰ ਗੁੱਸਾ ਆ ਗਿਆ ਅਤੇ ਉਨਾਂ ਨੇ ਸੁਖਪਾਲ ਖਹਿਰਾ ਨੂੰ ਕਾਫ਼ੀ ਕੁਝ ਸੁਣਾਉਂਦੇ ਹੋਏ ਕਈ ਤਰਾਂ ਦੇ ਗੰਭੀਰ ਦੋਸ਼ ਵੀ ਲਗਾਏ। ਇਥੇ ਹੀ ਅਮਨ ਅਰੋੜਾ ਨੇ ਬੋਲਦੇ ਹੋਏ ਕਿਹਾ ਕਿ ਅੱਜ ਤੋਂ ਤਿੰਨ ਦਿਨ ਪਹਿਲਾਂ ਵੀ ਤੁਹਾਡੇ ਇੱਕ ਫੈਸਲੇ ਨੂੰ ਕਿੰਤੂ ਪ੍ਰੰਤੂ ਕੀਤਾ ਗਿਆ ਸੀ ਤਾਂ ਅੱਜ ਤੁਹਾਡੇ ਗੈਲਰੀ ਵਿੱਚ ਕੌਣ ਆ ਕੇ ਬੈਠਦਾ ਹੈ ਜਾਂ ਫਿਰ ਨਹੀਂ ਬੈਠਦਾ ਹੈ ਤਾਂ ਇਹ ਸੁਆਲ ਚੱੁਕਣ ਵਾਲਾ ਕੌਣ ਹੁੰਦੇ ਹਨ। ਸਪੀਕਰ ਕਿਸੇ ਨੂੰ ਵੀ ਗੈਲਰੀ ਵਿੱਚ ਬੈਠਣ ਦੀ ਇਜਾਜ਼ਤ ਦੇ ਸਕਦਾ ਹੈ। ਇਹ ਇਸ ਤਰੀਕੇ ਨਾਲ ਰੌਲਾ ਰੱਪਾ ਪਾ ਕੇ ਕਿਸੇ ਨੂੰ ਰੋਕ ਨਹੀਂ ਸਕਦੇ ਹਨ।

ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ’ਤੇ ਘਿਰੀ ਆਪ ਸਰਕਾਰ

ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਚਲਾਈਆਂ ਹਨ। ਇਸ ’ਤੇ ਵਿਰੋਧੀ ਧਿਰ ਦੇ ਬਾਜਵਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਹੀ ਦਿੱਲੀ ਸਰਕਾਰ ਨੇ ਇਹ ਬੱਸਾਂ ਨਹੀਂ ਚੱਲਣ ਦਿੱਤੀਆਂ। ਜਿਸ ਨਾਲ ਪੰਜਾਬ ਨੂੰ 25 ਕਰੋੜ ਰੁਪਏ ਦਾ ਘਾਟਾ ਪਿਆ ਹੈ। ਪੰਜਾਬੀਆਂ ਨੂੰ ਮਹਿੰਗਾ ਕਿਰਾਇਆ ਦੇਣ ਨਾਲ 75 ਤੋਂ 80 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਨਾ ਤਾਂ ਦਿੱਲੀ ਸਰਕਾਰ ਤੋਂ ਪਰਮਿਟ ਲਿਆ ਨਾ ਰੂਟ ਐਕਸ਼ਟੇਸ਼ਨ ਲਈ ਮਨਜ਼ੂਰੀ ਲਈ। ਉਨ੍ਹਾਂ ਉਲਟਾ ਸਵਾਲ ਕੀਤਾ ਕਿ ਰਾਜਾ ਵੜਿੰਗ ਨੇ ਜਿੰਨ੍ਹਾਂ ਪ੍ਰਾਈਵੇਟ ਬੱਸਾਂ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਕਿਹਾ ਸੀ, ਉਹ ਹੁਣ ਕਿੱਥੇ ਹਨ? ਉਸ ਨੂੰ ਲੈ ਕੇ ਸਦਨ ’ਚ ਜੰਮ ਕੇ ਹੰਗਾਮਾ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ