ਮੁੱਖ ਮੰਤਰੀ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

CM Bhagwant Mann

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ (Chief Minister) ਵੱਲੋਂ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ 188 ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਸੀਂ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਗਾਰੰਟੀ ਦਿੱਤੀ ਸੀ ਅਤੇ ਹੁਣ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ’ਚੋਂ ਕੱਢੇ, ਛੱਡੇ ਜਾਂ ਭੱਜੇ ਹੋਏ ਲੀਡਰ ਨੇ ਨਹੀਂ ਬਣਾਈ ਅਤੇ ਇਹ ਪਾਰਟੀ ਐਂਟੀ ਕਰੱਪਸ਼ਨ ਅੰਦੋਲਨ ’ਚੋਂ ਨਿਕਲੀ ਹੈ ਅਤੇ ਸਾਡੇ ਲੀਡਰ ਗਰੀਬੀ ਨੂੰ ਬਿਲਕੁਲ ਥੱਲਿਓਂ ਜਾਣਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਵਿਭਾਗਾਂ ਦੀਆਂ ਵੀ ਅਸਾਮੀਆਂ ਨਿਕਲ ਰਹੀਆਂ ਹਨ।

ਨਵੇਂ ਨਿਯੁਕਤ ਉਮੀਦਵਾਰਾਂ ਨੇ ਪੰਜਾਬ ਦਾ ਨਿਰਮਾਣ ਕਰਨਾ ਹੈ। ਇਨ੍ਹਾਂ ਦੀ ਹੀ ਬਣਾਈ ਹੋਈ ਸੜਕ ’ਤੇ ਜਦੋਂ ਰੇਹੜੇ ਤੋਂ ਲੈ ਕੇ 18 ਟਾਇਰਾਂ ਵਾਲੇ ਟਰੱਕ ਚੱਲਣਗੇ ਤਾਂ ਪੰਜਾਬ ਦਾ ਨਿਰਮਾਣ ਹੋਵੇਗਾ। ਮੁਹੱਲਾ ਕਲੀਨਿਕਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਤੇ ਮਹੀਨਿਆਂ ਦੌਰਾਨ 10 ਲੱਖ ਲੋਕਾਂ ਨੇ ਇਨ੍ਹਾਂ ਕਲੀਨਿਕਾਂ ’ਚੋਂ ਇਲਾਜ ਕਰਵਾਇਆ ਹੈ ਅਤੇ ਠੀਕ ਹੋ ਕੇ ਘਰਾਂ ਨੂੰ ਗਏ ਹਨ। ਇਨ੍ਹਾਂ ਮੁੱਹਲਾ ਕਲੀਨਿਕਾਂ ਨਾਲ ਸਾਡੇ ਸਾਹਮਣੇ ਇਕ ਨਕਸ਼ਾ ਆ ਜਾਵੇਗਾ ਕਿ ਪੰਜਾਬ ’ਚ ਕਿਹੜੀ ਬੀਮਾਰੀ ਸਭ ਤੋਂ ਜ਼ਿਆਦਾ ਹੈ ਅਤੇ ਇਸ ਦਾ ਸਾਡੇ ਕੋਲ ਰਿਕਾਰਡ ਹੋਵੇਗਾ। ਸਾਰੇ ਮੁਹੱਲਾ ਕਲੀਨਿਕ ਪੇਪਰਲੈੱਸ ਹਨ, ਜਿਸ ਕਾਰਨ ਮਰੀਜਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ