ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ 130ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼

saha mastana ji
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ

ਅਨਾਮੀ ਤੋਂ ਆਈ ਮੌਜ਼ ਮਸਤਾਨੀ

ਜਦੋਂ-ਜਦੋਂ ਧਰਤੀ ’ਤੇ ਮਨੁੱਖੀ ਕਦਰਾਂ-ਕੀਮਤਾਂ ਨੇ ਦਮ ਤੋੜਿਆ, ਉਦੋਂ-ਉਦੋਂ ਖੁਦ ਖੁਦਾ ਖੁਦ ਗੁਰੂ ਰੂਪ ’ਚ ਮਾਨਵਤਾ ਨੂੰ ਸਹੀ ਰਾਹ ਵਿਖਾਉਣ ਲਈ ਧਰਤ ’ਤੇ ਅਵਤਾਰ ਲੈਂਦੇ ਰਹੇ? ਸੱਚੇ ਸੰਤ ਫਕੀਰ ਮਾਲਕ ਦੇ ਹੁਕਮਾਂ ਅਨੁਸਾਰ ਸਮਾਜ ਅਤੇ ਸਿ੍ਰਸ਼ਟੀ ਦੇ ਉਧਾਰ ਕਰਦੇ ਹਨ ਅਜਿਹੀ ਹੀ ਅਲੌਕਿਕ ਜੋਤ ਸੰਮਤ ਬਿਕਰਮੀ 1948 ਭਾਵ ਸੰਨ 1891 ’ਚ ਕੱਤਕ ਮਹੀਨੇ ਦੀ ਪੁੰਨਿਆ ਦੇ ਦਿਨ ਇਸ ਧਰਤ ’ਤੇ ਪ੍ਰਗਟ ਹੋਈ ਪਿੰਡ ਕੋਟੜਾ, ਤਹਿਸੀਲ ਗੰਧੇਅ ਰਿਆਸਿਤ ਕਲਾਇਤ (ਬਲੋਚਿਸਤਾਨ) ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਜਨਮੇ ‘ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ’ ਨੇ ਲੋਕਾਂ ਨੂੰ ਰਾਮ-ਨਾਮ ਨਾਲ ਹੀ ਨਹੀਂ ਜੋੜਿਆ ਸਗੋਂ ਪਰਮਾਤਮਾ ਨੂੰ ਪਾਉਣ ਦਾ ਆਸਾਨ ਅਤੇ ਅਸਲ ਮਾਰਗ ਵੀ ਵਿਖਾਇਆ ਆਪ ਜੀ ਨੇ 29 ਅਪਰੈਲ 1948 ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਅਤੇ ਧਰਮ, ਜਾਤ, ਮਜਹਬ ਦੇ ਫੇਰ ’ਚ ਉਲਝੇ ਮਨੁੱਖ ਨੂੰ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਤੋਂ ਜਾਣੂੰ ਕਰਵਾ ਕੇ ਇਨਸਾਨੀਅਤ ਦਾ ਪਾਠ ਪੜ੍ਹਾਇਆ ।

ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ’ਚ ਸਰਵਧਰਮ ਸੰਗਮ ਦੀ ਵੱਖਰੀ ਪਛਾਣ ਬਣਾਈ ਹੈ ਪੂਜਨੀਕ ਬੇਪਰਵਾਹ ਸਾੲੀਂ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਪੈਸਾ, ਬਾਹਰੀ ਵਿਖਾਵਾ ਜਾਂ ਪਖੰਡ ਦੀ ਲੋੜ ਨਹੀਂ ਹੈ ਸਗੋਂ ਪਰਮਾਤਮਾ ਨੂੰ ਪਾਉਣ ਲਈ ਹਿਰਦੇ ’ਚ ਸੱਚੀ ਸ਼ਰਧਾ ਅਤੇ ਪਰਮਾਤਮਾ ਨੂੰ ਪਾਉਣ ਦੀ ਤੜਫ ਅਤੇ ਪ੍ਰੇਮ ਦੀ ਜ਼ਰੂਰਤ ਹੈ।

ਨਾਮ ਵਾਲੇ ਜੀਵ ਦਾ ਇੱਕ ਪੈਰ ਇੱਥੇ ਅਤੇ ਦੂਜਾ ਸੱਚਖੰਡ ’ਚ

‘‘ਇੱਕ ਵਾਰ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ, ‘‘ਸਾੲੀਂ ਜੀ! ਰਸਤੇ ’ਚ ਬਹੁਤ ਚੜ੍ਹਾਈਆਂ ਹਨ, ਵੱਡੀ ਡੂੰਘਾਈਆਂ ਹਨ, ਕਿਤੇ ਤਿ੍ਰਕੁਟੀ, ਕਿਤੇ ਭੰਵਰ ਗੁਫਾ, ਅਨੇਕ ਮੰਜ਼ਿਲਾਂ ਹਨ ਅਸੀਂ ਕਿਵੇਂ ਲੋਕਾਂ ਨੂੰ ਸਮਝਾਵਾਂਗੇ? ਅਭਿਆਸੀ ਤਾਂ ਇਨ੍ਹਾਂ ’ਚ ਫਸ ਜਾਣਗੇ ਕਿਵੇਂ ਨਿਕਲਣਗੇ? ਇਨ੍ਹਾਂ ਚੱਕਰਾਂ ’ਚ ਨਾ ਫਸਾਓ ਸਾਨੂੰ ਤਾਂ ਕੁਝ ਅਜਿਹਾ ਨਾਮ ਦਿਓ, ਜਿਸ ਨੂੰ ਵੀ ਦੇਈਏੇ ਉਸ ਦਾ ਇੱਕ ਪੈਰ ਇੱਥੇ (ਧਰਤੀ ’ਤੇ) ਅਤੇ ਦੂਜਾ ਸੱਚਖੰਡ ’ਚ ਹੋਵੇ ਵਿੱਚ ਵਾਲੇ ਚੱਕਰਾਂ ਨੂੰ ਖਤਮ ਕਰੋ ਜੇਕਰ ਜੀਵ ਲਗਨ ਨਾਲ ਨਾਮ ਸਿਮਰਨ ਕਰੇ ਤਾਂ ਉਸ ਨੂੰ ਕਿਤੇ ਰੁਕਾਵਟ ਨਾ ਆਵੇ ਅਤੇ ਮਾਲਕ ਦੇ ਦਰਸ਼-ਦੀਦਾਰ ਤੱਕ ਪਹੰੁਚ ਜਾਵੇ ਰਸਤੇ ’ਚ ਸਟੇਸ਼ਨ ’ਤੇ ਗੱਡੀ ਰੋਕਣੀ ਨਾ ਪਵੇ, ਐਕਸਪ੍ਰੈੱਸ ਹੀ ਬਣ ਜਾਵੇ’’ ਪੂਜਨੀਕ ਬਾਬਾ ਜੀ ਨੇ ਫਰਮਾਇਆ, ‘‘ਠੀਕ ਹੈ ਭਾਈ’, ਤੇਰੀ ਇਹ ਗੱਲ ਵੀ ਮਨਜ਼ੂਰ ਹੈ’’ ‘‘ਪੂਜਨੀਕ ਸਾਈਂ ਜੀ ਨੇ ਇੱਕ ਵਾਰ ਫਿਰ ਅਰਜ਼ ਕਰਦਿਆਂ ਕਿਹਾ, ਸੱਚੇ ਪਾਤਸ਼ਾਹ ਜੀ! ਅਸੀਂ ਕੋਈ ਨਵਾਂ ਧਰਮ ਨਹੀਂ ਚਲਾਉਣਾ ਚਾਹੁੰਦੇ।

‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲਣਾ ਚਾਹੁੰਦੇ ਹਾਂ ਜਿਸ ਨੂੰ ਸਾਰੇ ਧਰਮਾਂ ਵਾਲੇ ਮੰਨਣ’’ ਬਾਬਾ ਸਾਵਣ ਸ਼ਾਹ ਜੀ ਨੇ ਫਰਮਾਇਆ, ‘‘ਹੇ ਮਸਤਾਨਾ! ਤੁਹਾਡੀ ਮੌਜ, ਤੁਹਾਡੇ ਲਈ, ‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਮਨਜ਼ੂਰ ਕੀਤਾ ਇਹ ਨਾਅਰਾ ਸਾਰੀ ਦੁਨੀਆ ’ਚ ਹੀ ਨਹੀਂ ਸਗੋਂ ਦੋਵਾਂ ਜਹਾਨਾਂ ’ਚ ਕੰਮ ਕਰੇਗਾ।’’

ਫਕੀਰ ਦੇ ਬਚਨ, ਪੁੱਤਰ ਤਾਂ ਹੋਵੇਗਾ, ਪਰ ਉਹ ਦੁਨੀਆ ਤਾਰਨ ਆਵੇਗਾ

ਆਪ ਜੀ ਦੇ ਪੂਜਨੀਕ ਪਿਤਾ ਜੀ ਆਪਣੇ ਪਿੰਡ ’ਚ ਮਠਿਆਈ ਦੀ ਦੁਕਾਨ ਕਰਦੇ ਪੂਜਨੀਕ ਮਾਤਾ-ਪਿਤਾ ਜੀ ਬੇਹੱਦ ਧਾਰਮਿਕ ਬਿਰਤੀ ਅਤੇ ਪਰਮਾਤਮਾ ਦੇ ਸ਼ਰਧਾਵਾਨ ਭਗਤ ਸਨ ਘਰ ’ਚ ਚਾਰ ਲੜਕੀਆਂ ਪੈਦਾ ਹੋਈਆਂ, ਪਰ ਪੁੱਤਰ ਪ੍ਰਾਪਤੀ ਦੀ ਇੱਛਾ ਉਨ੍ਹਾਂ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਪਿੰਡ ’ਚ ਆਉਣ ਵਾਲੇ ਜੋ ਵੀ ਸਾਧੂ-ਮਹਾਤਮਾ ਉਨ੍ਹਾਂ ਨੂੰ ਮਿਲਦੇ, ਉਹ ਸੱਚੇ ਦਿਲੋਂ ਉਨ੍ਹਾਂ ਦੀ ਸੇਵਾ ਕਰਦੇ ਅਤੇ ਉਨ੍ਹਾਂ ਸਾਹਮਣੇ ਪੁੱਤਰ ਪ੍ਰਾਪਤੀ ਦੀ ਇੱਛਾ ਵੀ ਪ੍ਰਗਟ ਕਰਦੇ। ਇੱਕ ਵਾਰ ਉਨ੍ਹਾਂ ਦੀ ਭੇਂਟ ਇੱਕ ਮਸਤ ਮੌਲਾ ਫਕੀਰ ਨਾਲ ਹੋਈ ਪੂਜਨੀਕ ਮਾਤਾ ਜੀ ਨੇ ਫਕੀਰ ਦੀ ਭਰਪੂਰ ਸੇਵਾ ਕੀਤੀ ਅਤੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟਾਈ ਪੂਜਨੀਕ ਮਾਤਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਫਕੀਰ ਨੇ ਕਿਹਾ ਕਿ ਮਾਤਾ ਜੀ, ਪੁੱਤਰ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਦੁਨੀਆ ਨੂੰ ਤਾਰਨ ਲਈ ਆਵੇਗਾ, ਤੁਹਾਡੇ ਕੰਮ ਨਹੀਂ ਆਵੇਗਾ, ਜੇਕਰ ਮਨਜ਼ੂਰ ਹੋਵੇ ਤਾਂ ਦੱਸੋ ਪੂਜਨੀਕ ਮਾਤਾ ਜੀ ਨੇ ਉਸ ਫਕੀਰ ਦੇ ਬਚਨਾਂ ’ਤੇ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਕਿਹਾ, ‘‘ਸਾਨੂੰ ਅਜਿਹਾ ਪੁੱਤਰ ਵੀ ਮਨਜ਼ੂਰ ਹੈ।’’

‘ਇਲਾਹੀ ਬਚਨ’ ਜੋ ਹੋਏ ‘ਸੱਚ’

‘‘ਅਸੀਂ ਸੱਤ ਸਾਲ ਬਾਅਦ ਫਿਰ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ’’

1960 ’ਚ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਚੋਲਾ ਬਦਲਣ ਤੋਂ ਪਹਿਲਾਂ ਸਾਰੇ ਸੇਵਾਦਾਰਾਂ ਨੂੰ ਬਚਨ ਫ਼ਰਮਾਏ ‘‘ਅਸੀਂ ਸੱਤ ਸਾਲ ਬਾਅਦ ਫਿਰ ਤੀਜੀ ਬਾਡੀ ਦੇ ਰੂਪ ’ਚ ਆਵਾਂਗੇ!’’ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚੋਲਾ ਬਦਲਣ ਤੋਂ ਸੱਤ ਸਾਲ ਬਾਅਦ 1967 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰੀ ਗੁਰੂਸਰ ਮੋਡੀਆ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ।

‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਵਾਂਗੇ’

ਇੱਕ ਵਾਰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਸਾੲੀਂ ਜੀ ਤੁਸੀਂ ਸੇਵਾਦਾਰਾਂ ਨੂੰ ਸੋਨਾ, ਚਾਂਦੀ, ਨਵੇਂ-ਨਵੇਂ ਕੱਪੜੇ ਵੰਡਦੇ ਹੋ, ਪਰ ਖੁਦ ਪਾਟੇ ਅਤੇ ਟਾਂਕੇ ਲੱਗੇ ਕੱਪੜੇ ਪਾਉਂਦੇ ਹੋ ਉਦੋਂ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ! ਫਿਕਰ ਨਾ ਕਰ, ਜਦੋਂ ਤੀਜੀ ਬਾਡੀ ’ਚ ਆਵਾਂਗੇ ਤਾਂ ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਇਆ ਕਰਾਂਗੇ, ਕਾਲ ਦੀ ਲਿੱਦ ਕੱਢ ਦਿਆਂਗੇ’’ ਰੂਹਾਨੀ ਜਾਮ ਦੇ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪੁਸ਼ਾਕਾਂ ਪਾਈਆਂ ਤਾਂ ਸਾਧ-ਸੰਗਤ ਨੇ ਪੂਜਨੀਕ ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਨੂੰ ਸੱਚ ਹੁੰਦੇ ਹੋਏ ਵੇਖਿਆ।

‘ਅਸੀਂ ਤਾਂ ਮਕਾਨ ਬਣਵਾਉਂਦੇ ਹਾਂ, ਤੀਜੀ ਬਾਡੀ ਬਣੇ-ਬਣਾਏ ਮਕਾਨ ਜ਼ਮੀਨ ’ਤੇ ਉਤਾਰੇਗੀ’

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਕਾਨ ਬਣਵਾਉਂਦੇ ਅਤੇ ਫਿਰ ਡਿਗਵਾ ਦਿੰਦੇ ਅਤੇ ਫਿਰ ਬਣਵਾ ਦਿੰਦੇ ਕਿਸੇ ਪ੍ਰੇਮੀ ਨੇ ਸਾੲੀਂ ਜੀ ਨੂੰ ਇਸ ਬਾਰੇ ਅਰਜ਼ ਕੀਤੀ ਕਿ ਸਾੲੀਂ ਜੀ ਤੁਸੀਂ ਅਜਿਹਾ ਕਿਉਂ ਕਰਦੇ ਹੋ? ਤਾਂ ਸਾੲੀਂ ਜੀ ਨੇ ਫਰਮਾਇਆ ਕਿ ‘‘ਪੁੱਤਰ ਅਸੀਂ ਤਾਂ ਮਕਾਨ ਬਣਵਾਉਂਦੇ ਹਾਂ, ਤੀਜੀ ਬਾਡੀ ਬਣੇ-ਬਣਾਏ ਮਕਾਨ ਧਰਤੀ ’ਤੇ ਉਤਾਰੇਗੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅੱਜ ਸਾਰੀ ਸਾਧ-ਸੰਗਤ ਜਾਣਦੀ ਹੈ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ’ਚ ਇੱਥੇ ਕੁਝ ਘੰਟਿਆਂ ’ਚ ਹੀ ਵੱਡੀਆਂ-ਵੱਡੀਆਂ ਇਮਾਰਤਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਹਮੇਸ਼ਾ ਲੋਕ ਇਹ ਕਹਿੰਦੇ ਹਨ, ਪੂਜਨੀਕ ਗੁਰੂ ਜੀ ਬਿਲਡਿੰਗ ਬਣਵਾਉਂਦੇ ਨਹੀਂ ਹਨ ਸਗੋਂ ਅਸਮਾਨ ਤੋਂ ਬਣੀ-ਬਣਾਈ ਜ਼ਮੀਨ ’ਤੇ ਉਤਾਰਦੇ ਹਨ।

‘ਇਸ ਥਾਂ ’ਤੇ ਸੱਚਖੰਡ ਦਾ ਨਮੂਨਾ ਬਣੇਗਾ’

ਜਿਸ ਥਾਂ ਅੱਜ ਸ਼ਾਹ ਸਤਿਨਾਮ ਜੀ ਧਾਮ ਹੈ, ਕਿਸੇ ਸਮੇਂ ਇੱਥੇ ਵੱਡੇ-ਵੱਡੇ ਰੇਤ ਦੇ ਟਿੱਲੇ ਹੋਇਆ ਕਰਦੇ ਸਨ ਇੱਕ ਵਾਰ ਪੂਜਨੀਕ ਬੇਪਰਵਾਹ ਜੀ ਨੇਜੀਆ ਖੇੜਾ ਸਥਿਤ ਆਸ਼ਰਮ ਤੋਂ ਵਾਪਸ ਸਰਸਾ ਵੱਲ ਆ ਰਹੇ ਸਨ ਉਸੇ ਦੌਰਾਨ ਉਨ੍ਹਾਂ ਟਿੱਲਿਆਂ ’ਤੇ ਰੁਕੇ ਅਤੇ ਬਚਨ ਫਰਮਾਏ, ‘‘ਇਸ ਜਗ੍ਹਾ ’ਤੇ ਸੱਚਖੰਡ ਦਾ ਨਮੂਨਾ ਬਣੇਗਾ, ਚਾਰੇ ਪਾਸੇ ਬਾਗ-ਬਹਾਰਾਂ ਹੋਣਗੀਆਂ, ਨੇਜੀਆ ਤੋਂ ਸ਼ਹਿਰ ਤੱਕ ਸੰਗਤ ਹੀ ਸੰਗਤ ਹੋਵੇਗੀ ਉੱਪਰੋਂ ਥਾਲੀ ਸੁੱਟੀਏ ਤਾਂ ਹੇਠਾਂ ਨਹੀਂ ਡਿੱਗੇਗੀ ਸੰਗਤ ਦੇ ਸਿਰਾਂ ਉੱਪਰ ਹੀ ਰਹਿ ਜਾਵੇਗੀ’’ ਰੂਹਾਨੀ ਬਚਨਾਂ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਹੈ। ਪੂਜਨੀਕ ਗੁਰੂ ਜੀ ਨੇ ਇਸ ਜਗ੍ਹਾ ’ਤੇ ਸ਼ਾਹ ਸਤਿਨਾਮ ਜੀ ਧਾਮ ਬਣਵਾਇਆ ਪੂਜਨੀਕ ਗੁਰੂ ਜੀ ਨੇ ਇੱਥੇ ਹਰ ਪਾਸੇ ਫਲ-ਫੁੱਲ ਉਗਾਏ ਜਿਨ੍ਹਾਂ ’ਚੋਂ ਕਈ ਬੂਟੇ ਵਿਗਿਆਨਕਾਂ ਅਨੁਸਾਰ ਸਿਰਫ ਠੰਢੀ ਥਾਂ ’ਤੇ ਹੀ ਸੰਭਵ ਹਨ ਪਰ ਦਰਬਾਰ ’ਚ ਸਾਰੇ ਦਰੱਖਤ ਲਹਿਰਾ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਵਿਗਿਆਨਕ ਵੀ ਹੈਰਾਨ ਹਨ।

‘ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹ ਕੇ ਦਰਸ਼ਨ ਦਿਆਂਗੇ’

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਾਹ ਮਸਤਾਨਾ ਜੀ ਧਾਮ ’ਚ ਬਚਨ ਫਰਮਾਏ ਕਿ ‘‘ਹੁਣ ਤਾਂ ਮੌਜ ਤੁਹਾਡੇ ਵਿਚ ਫਿਰ ਰਹੀ ਹੈ, ਫਿਰ ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹੇ ਹੋਣਗੇ ਫਿਰ ਵੀ ਦਰਸ਼ਨ ਨਹੀਂ ਹੋਇਆ ਕਰਨਗੇ!’’ ਪੂਜਨੀਕ ਗੁਰੂ ਜੀ ਦੀ ਸ਼ਾਹੀ ਸਟੇਜ ਜਿਸ ਦੀ ਉੱਚਾਈ ਹਾਥੀ ਦੀ ਉੱਚਾਈ ਤੋਂ ਵੀ ਜ਼ਿਆਦਾ ਹੈ ਅਤੇ ਸਤਿਸੰਗ ਦੇ ਸਮੇਂ ’ਤੇ ਪੂਜਨੀਕ ਗੁਰੂ ਜੀ ਇਸ ਸਟੇਜ ਨੂੰ ਚਲਾ ਕੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹਨ ਅਤੇ ਕਈ ਸਤਿਸੰਗਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਥੀ ’ਤੇ ਸਵਾਰ ਹੋ ਕੇ ਵੀ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕੀਤਾ ਹੈ।

‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ

ਇੱਕ ਵਾਰ ਇੱਕ ਸੇਵਾਦਾਰ ਨੇ ਅਰਜ਼ ਕੀਤੀ, ਸਾੲੀਂ ਜੀ ਤੁਸੀਂ ਹਮੇਸ਼ਾ ਤੀਜੀ ਬਾਡੀ ’ਚ ਆਉਣ ਦੀ ਗੱਲ ਕਰਦੇ ਹੋ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਤੀਜੀ ਬਾਡੀ ’ਚ ਆਏ ਹੋ ਇਸ ’ਤੇ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ, ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਪਤਾ ਲੱਗਦਾ ਹੈ ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ, ਸੱਚੇ ਸੌਦੇ ਦੀ ਚਾਰੇ ਪਾਸੇ ਰੜ ਮੱਚ ਜਾਵੇਗੀ, ਤਾਂ ਸਮਝਣਾ ਅਸੀਂ ਹੀ ਆਏ ਹਾਂ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ ਸਾਧ-ਸੰਗਤ ਪੂਰੇ ਵਿਸ਼ਵ ’ਚ 135 ਮਾਨਵਤਾ ਭਲਾਈ ਦੇ ਕਾਰਜ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ਮਾਨਵਤਾ ਭਲਾਈ ਕਾਰਜਾਂ ’ਚ ਅਨੇਕਾਂ ਰਿਕਾਰਡ ਗਿਨੀਜ਼ ਬੁੱਕ, ਏਸ਼ੀਆ ਬੁੱਕ ਅਤੇ ਬੁੱਕ ਆਫ ਰਿਕਾਰਡ ’ਚ ਦਰਜ ਹਨ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਬੇਟੀਆਂ ਦਾ ਵਿਆਹ ਕਰਵਾਉਣਾ, ਸੁਖਦੁਆ ਸਮਾਜ ਅਤੇ ਵੇਸਵਾਵਾਂ ਦਾ ਉੱਧਾਰ, ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆ ਕੇ ਅਤੇ ਆਪਣੀ ਬੇਟੀ ਬਣਾ ਕੇ ਸ਼ੁੱਭ ਦੇਵੀ ਦਾ ਦਰਜਾ ਦੇਣਾ ਵਰਗੇ ਅਨੋਖੇ ਕਾਰਜ ਪੂਜਨੀਕ ਗੁਰੂ ਜੀ ਨੇ ਹੀ ਕੀਤੇ ਹਨ।

ਪੂਜਨੀਕ ਸਾਈਂ ਜੀ ਦਾ ਅਨੋਖਾ ਨਾਮ ਪ੍ਰਚਾਰ, ਵਿਖਾਈਆਂ ਅਨੋਖੀਆਂ ਖੇਡਾਂ

ਪਹਿਲਾਂ ਇਮਾਰਤਾਂ ਬਣਵਾਉਣੀਆਂ ਤੇ ਫਿਰ ਢੁਹਾ ਦੇਣੀਆਂ

ਆਪ ਜੀ ਨੇ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ, ਸਰਸਾ ਦਾ ਨਿਰਮਾਣ ਕਰਵਾਇਆ ਇਸ ’ਚ ਆਪ ਜੀ ਨੇ ਅਤਿ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਫਿਰ ਅਚਾਨਕ ਇਨ੍ਹਾਂ ਨੂੰ ਢੁਹਾ ਦਿੱਤਾ ਆਪ ਜੀ ਨੇ ਵੱਖ-ਵੱਖ ਥਾਵਾਂ ’ਤੇ ਕਈ ਆਸ਼ਰਮ ਬਣਵਾਏ ਇਨ੍ਹਾਂ ਆਸ਼ਰਮਾਂ ’ਚ ਜਾ ਕੇ ਆਪ ਜੀ ਨੇ ਸਤਿਸੰਗ ਕੀਤੇ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਡੇਰਾ ਸੱਚਾ ਸੌਦਾ ਗਦਰਾਨਾ, ਘੁੱਕਿਆਂਵਾਲੀ ਅਤੇ ਚੋਰਮਾਰ ਆਸ਼ਰਮਾਂ ਨੂੰ ਢੁਹਾ ਕੇ ਆਪ ਜੀ ਨੇ ਇਨ੍ਹਾਂ ਦਾ ਦੁਬਾਰਾ ਨਿਰਮਾਣ ਕਰਵਾਇਆ ਇਸ ਤਰ੍ਹਾਂ ਆਪ ਜੀ ਨੇ ਆਪਣੀਆਂ ਅਨੋਖੀਆਂ ਖੇਡਾਂ ਵਿਖਾ ਕੇ ਲੋਕਾਂ ਨੂੰ ਨਾਮ-ਦਾਨ ਦਿੱਤਾ ਅਤੇ ਕੁੱਲ ਮਾਲਕ ਨਾਲ ਜੋੜਿਆ।

ਸੀਆਈਡੀ ਅਧਿਕਾਰੀ ਦਾ ਤੋੜਿਆ ਭਰਮ, ਰੂਹਾਨੀ ਤਾਕਤ ਵੇਖ ਹੋਇਆ ਨਤਮਸਤਕ

ਪੂਜਨੀਕ ਮਸਤਾਨਾ ਜੀ ਦੀਆਂ ਖੇਡਾਂ ਕੋਈ ਸਮਝ ਨਹੀਂ ਸਕਦਾ ਅਜਿਹਾ ਹੀ ਇੱਕ ਕਰਿਸ਼ਮਾ ਉਦੋਂ ਹੋਇਆ ਜਦੋਂ ਸੰਨ 1958 ’ਚ ਪੂਜਨੀਕ ਸਾਈਂ ਜੀ ਦਿੱਲੀ ’ਚ ਕਿਸੇ ਸਤਿਸੰਗੀ ਦੇ ਨਿਵਾਸ ਸਥਾਨ ’ਤੇ ਠਹਿਰੇ ਹੋਏ ਸਨ ਇੱਥੇ ਰਾਤ ਨੂੰ ਰੋਜ਼ਾਨਾ ਪੂਜਨੀਕ ਮਸਤਾਨਾ ਜੀ ਮਜ਼ਲਸ ਵੀਕਰਦੇ ਇਸ ਦੌਰਾਨ ਜਦੋਂ ਦਿੱਲੀ ਦੇ ਸੀਆਈਡੀ ਵਿਭਾਗ ਨੂੰ ਪਤਾ ਲੱਗਾ ਕਿ ਇੱਥੇ ਇੱਕ ਮਸਤ ਫਕੀਰ ਆਇਆ ਹੋਇਆ ਹੈ, ਜੋ ਸੋਨਾ, ਚਾਂਦੀ, ਨੋਟ ਵੰਡਦਾ ਹੈ, ਮਕਾਨ ਵੀ ਨਵੇਂ ਬਣਵਾਉਂਦਾ ਹੈ ਅਤੇ ਢੁਹਾਉਦਾ ਵੀ ਹੈ ਅਜਿਹਾ ਕਰਨ ਲਈ ਉਸ ਕੋਲ ਪੈਸਾ ਕਿੱਥੋਂ ਆਉਂਦਾ ਹੈ? ਉਸ ਰਾਜ਼ ਦਾ ਖੁਲਾਸਾ ਹੋਣਾ ਚਾਹੀਦਾ ਹੈ ਅੰਤਰਯਾਮੀ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਇੱਕ ਸੇਵਾਦਾਰ ਨੂੰ ਕਿਹਾ, ‘‘ਜਾ ਕੇ ਵੇਖੋ ਟੋਕਰੀ ’ਚ ਕਿੰਨੇ ਮਾਲਟੇ ਪਏ ਹਨ?’’ ਉਸ ਨੇ ਦੱਸਿਆ ਕਿ ਪੰਜ-ਛੇ ਰੱਖੇ ਹੋਏ ਹਨ।

ਆਪ ਜੀ ਨੇ ਸੇਵਾਦਾਰ ਨੂੰ ਕਿਹਾ, ‘‘ਦਸ ਮਾਲਟੇ ਟੋਕਰੇ ’ਚ ਪੂਰੇ ਕਰ ਦਿਓ’’ ਰਾਤ ਨੂੰ ਮਜ਼ਲਸ ’ਚ ਸੀਆਈਡੀ ਦੇ 10 ਅਧਿਕਾਰੀ ਅਤੇ ਕਰਮਚਾਰੀ ਸਿਵਲ ਡਰੈਸ ’ਚ ਸਾਧ-ਸੰਗਤ ਦਰਮਿਆਨ ਵੱਖ-ਵੱਖ ਥਾਂ ਬੈਠ ਗਏ ਮਜ਼ਲਸ ਸ਼ੁਰੂ ਹੋਈ ਪੂਜਨੀਕ ਮਸਤਾਨਾ ਜੀ ਥੋੜ੍ਹੀ ਦੇਰ ਬਾਅਦ ਸਟੇਜ ’ਤੇ ਪਧਾਰੇ ਅਤੇ ਫਰਮਾਇਆ ਕਿ ਸਾਧ-ਸੰਗਤ ਜੀ ਅੱਜ ਮਜ਼ਲਸ ’ਚ ਸੀਆਈਡੀ ਦੇ ਅਧਿਕਾਰੀ ਵੀ ਆਏ ਹੋਏ ਹਨ ਉਹ ਬਾਹਰ ਦੀ ਸੀਆਈਡੀ ਹੈ, ਅਸੀਂ ਅੰਦਰ ਦੇ ਸੀਆਈਡੀ ਇਹ ਸੁਣ ਕੇ ਉਹ ਲੋਕ ਹੈਰਾਨ ਰਹਿ ਗਏ ਕਿ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ, ਕਿਉਂਕਿ ਉਨ੍ਹਾਂ ਦੀ ਗੱਲ ਤਾਂ ਗੁਪਤ ਸੀ ਪੂਜਨੀਕ ਮਸਤਾਨਾ ਜੀ ਨੇ ਕਿਹਾ, ‘‘ਵਰੀ! ਘਬਰਾਓ ਨਾ, ਆਪਣਾ ਦੋਵਾਂ ਦਾ ਮਹਿਕਮਾ ਇੱਕ ਹੀ ਹੈ ਅਸੀਂ ਆਪਣਾ ਕੰਮ ਕਰਦੇ ਹਾਂ ਤੁਸੀਂ ਆਪਣਾ ਕਰੋ ਤੁਹਾਨੂੰ ਮਾਲਟਾ ਖਵਾਉਂਦੇ ਹਾਂ’’ ਸੇਵਾਦਾਰਾਂ ਤੋਂ ਮਾਲਟਿਆਂ ਵਾਲੀ ਟੋਕਰੀ ਮੰਗਵਾਈ ਅਤੇ ਆਪ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸੀਆਈਡੀ ਵਾਲਿਆਂ ਨੂੰ ਇਕੱਲੇ-ਇਕੱਲੇ ਨੂੰ ਸੱਦ ਕੇ ਇੱਕ-ਇੱਕ ਮਾਲਟਾ ਦਿੱਤਾ।

ਉੱਥੇ 10 ਮਾਲਟੇ ਪੂਰੇ ਕਰਨ ਵਾਲੇ ਸੇਵਾਦਾਰ ਨੂੰ ਵੀ ਸਮਝ ’ਚ ਆ ਗਿਆ ਕਿ ਸੱਚੇ ਦਾਤਾ ਜੀ ਨੇ ਪਹਿਲਾਂ ਹੀ ਇੰਨੇ ਮਾਲਟੇ ਕਿਉਂ ਟੋਕਰੀ ’ਚ ਰਖਵਾਏ ਸਨ ਸੀਆਈਡੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਭਰਮ ਦੂਰ ਹੋ ਗਿਆ ਅਤੇ ਉਹ ਸਮਝ ਗਏ ਕਿ ਇਹ ਕੋਈ ਰੂਹਾਨੀ ਤਾਕਤ ਹੈ ਅਤੇ ਇੱਥੇ ਸਿਰਫ ਰੂਹਾਨੀਅਤ ਦਾ ਹੀ ਵਪਾਰ ਹੁੰਦਾ ਹੈ ਆਖਰ ’ਚ ਪੂਜਨੀਕ ਸਾੲੀਂ ਨੂੰ ਧੰਨ-ਧੰਨ ਕਹਿੰਦੇ ਹੋਏ ਉਹ ਲੋਕ ਵਾਪਸ ਚਲੇ ਗਏ।

ਬਾਬਾ ਜੀ! ਤਾਂ ਗਧਿਆਂ-ਊਠਾਂ ਨੂੰ ਵੀ ਬੂੰਦੀ ਖਵਾਉਂਦੇ ਹਨ

ਪੂਜਨੀਕ ਮਸਤਾਨਾ ਜੀ ਹਮੇਸ਼ਾ ਗਰੀਬੀ ਦੇ ਵੇਸ ’ਚ ਰਹਿੰਦੇ ਸਨ, ਜਦੋਂਕਿ ਸਾਧ-ਸੰਗਤ ’ਚ ਨੋਟ, ਕੱਪੜਾ, ਸੋਨਾ-ਚਾਂਦੀ ਵੰਡਦੇ ਰਹਿੰਦੇ ਕਦੇ-ਕਦੇ ਤਾਂ ਆਸ਼ਰਮ ਦਾ ਸਾਮਾਨ ਬਾਹਰ ਕਢਵਾ ਕੇ ਸਾਧ-ਸੰਗਤ ’ਚ ਲੁਟਾ ਦਿੰਦੇ। ਆਪ ਜੀ ਸੇਵਾਦਾਰਾਂ ਦੀ ਆਪਸ ’ਚ ਕੁਸ਼ਤੀ ਕਰਵਾਉਂਦੇ ਰਹਿੰਦੇ ਹਾਰਨ ਵਾਲੇ ਨੂੰ ਆਪ ਹੀਰਾ ਕਹਿੰਦੇ ਕਈ ਵਾਰ ਹਾਰਨ ਵਾਲੇ ਨੂੰ ਜਿੱਤਣ ਵਾਲੇ ਤੋਂ ਦੁੱਗਣਾ ਇਨਾਮ ਦਿੰਦੇ ਇਨਾਮ ’ਚ ਵੀ ਸੋਨਾ-ਚਾਂਦੀ ਅਤੇ ਰੁਪਏ ਦਿੱਤੇ ਜਾਂਦੇ ਆਪ ਜੀ ਆਸ਼ਰਮ ਦੇ ਬਾਹਰ ਸਫੈਦ ਚਾਦਰ ਵਿਛਵਾ ਦਿੰਦੇ ਅਤੇ ਉਸ ਦੇ ਉੱਪਰ ਬੁੰਦੀ ਰੱਖ ਦਿੰਦੇ ਇਹ ਬੁੰਦੀ ਉਨ੍ਹਾਂ ਗਧਿਆਂ, ਬਲਦਾਂ ਅਤੇ ਊਠਾਂ ਨੂੰ ਖਵਾਈ ਜਾਂਦੀ ਜੋ ਦਰਬਾਰ ਦਾ ਸਾਮਾਨ ਢੋਂਹਦੇ ਸਨ।

ਇਹ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਅਤੇ ਕਹਿੰਦੇ ਕਿ ਇਹ ਬਾਬਾ! ਤਾਂ ਗਧਿਆਂ ਊਠਾਂ ਨੂੰ ਵੀ ਬੁੰਦੀ ਖਵਾਉਂਦੇ ਹਨ ਕਈ ਵਾਰ ਤਾਂ ਆਪ ਜੀ ਕੁੱਤਿਆਂ, ਬੱਕਰੀਆਂ ਅਤੇ ਗਊਆਂ ਦੇ ਸਰੀਰ ’ਤੇ ਨੋਟਾਂ ਦਾ ਹਾਰ ਬੰਨ੍ਹ ਕੇ ਉਨ੍ਹਾਂ ਨੂੰ ਭਜਾ ਦਿੰਦੇ ਵੇਖਦੇ ਹੀ ਵੇਖਦੇ ਲੋਕ ਨੋਟ ਤੋੜਨ ਲਈ ਉਨ੍ਹਾਂ ਪਿੱਛੇ ਭੱਜਦੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਕਿ ਕੋਈ ਫਕੀਰ ਸੋਨਾ-ਚਾਂਦੀ ਅਤੇ ਪੈਸੇ ਲੁਟਾਉਂਦਾ ਹੈ ਤਾਂ ਲੋਕ ਆਸ਼ਰਮ ’ਚ ਮਸਤਾਨਾ ਜੀ ਨੂੰ ਮਿਲਣ ਚਲੇ ਆਉਂਦੇ।

ਪਾਥੀਆਂ ਅਤੇ ਲੱਕੜਾਂ ਵੀ ਵੇਚਦੇ, ਗਾਹਕਾਂ ਨਾਲ ਸਤਿਗੁਰੂ ਦੀ ਚਰਚਾ ਵੀ ਕਰਦੇ

ਡੇਰਾ ਸੱਚਾ ਸੌਦਾ ਆਸ਼ਰਮ ’ਚ ਹੱਕ-ਹਲਾਲ ਦੀ ਖਾਣ ’ਤੇ ਹੀ ਜ਼ੋਰ ਦਿੱਤਾ ਜਾਂਦਾ ਹੈ ਇਸ ਲਈ ਆਸ਼ਰਮ ਦੇ ਸਾਰੇ ਸੇਵਾਦਾਰ ਮਿਲ ਕੇ ਸਖ਼ਤ ਮਿਹਨਤ ਕਰਦੇ ਹਨ ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਗੋਹੇ ਦੀਆਂ ਪਾਥੀਆਂ ਬਣਵਾਈਆਂ ਅਤੇ ਉਨ੍ਹਾਂ ਨੂੰ ਬਜ਼ਾਰ ’ਚ ਵੇਚਣ ਦਾ ਆਦੇਸ਼ ਦਿੱਤਾ ਪਾਥੀਆਂ ਇੱਕ ਜੀਪ ’ਚ ਭਰ ਦਿੱਤੀਆਂ ਗਈਆਂ ਪਾਥੀਆਂ ਵੇਚਣ ਲਈ ਉਨ੍ਹਾਂ ਸੇਵਾਦਾਰਾਂ ਨੂੰ ਜੀਪ ਦੇ ਨਾਲ ਭੇਜਿਆ ਗਿਆ, ਜਿਨ੍ਹਾਂ ਨੇ ਵਧੀਆ ਕੱਪੜੇ ਅਤੇ ਸੋਨੇ ਦੇ ਗਹਿਣੇ ਪਾਏ ਹੋਏ ਸਨ ਉਨ੍ਹਾਂ ਨੇ ਸਰਸਾ ਸ਼ਹਿਰ ਦੀਆਂ ਗਲੀਆਂ ’ਚ ਆਵਾਜ਼ਾਂ ਮਾਰ-ਮਾਰ ਪਾਥੀਆਂ ਵੇਚੀਆਂ।

ਇਸ ਤਰ੍ਹਾਂ ਸੁੰਦਰ ਕੱਪੜਿਆਂ ’ਚ ਪਾਥੀਆਂ ਵੇਚਦੇ ਸੇਵਾਦਾਰਾਂ ਨੂੰ ਵੇਖ ਲੋਕ ਹੈਰਾਨੀ ’ਚ ਪੈ ਜਾਂਦੇ ਆਪ ਜੀ ਸੇਵਾਦਾਰਾਂ ਨੂੰ ਬਜ਼ਾਰ ’ਚ ਲੱਕੜਾਂ ਵੇਚਣ ਲਈ ਵੀ ਭੇਜਦੇ ਨਾਲ ਉਨ੍ਹਾਂ ਨੂੰ ਇੱਕ ਰੇਡੀਓ ਦੇ ਦਿੰਦੇ ਅਤੇ ਫਰਮਾਉਂਦੇ, ਸ਼ਹਿਰ ਦੇ ਚੌਂਕ ’ਚ ਬੈਠ ਕੇ ਰੇਡੀਓ ਵਜਾਉਣਾ ਅਤੇ ਦੋ ਰੁਪਏ ਦੀ ਲੱਕੜ ਅੱਠ ਆਨੇ ’ਚ ਵੇਚਣੀ ਫਿਰ ਲੱਕੜ ਖਰੀਦਣ ਵਾਲਿਆਂ ਦੇ ਘਰ ਛੱਡ ਕੇ ਆਉਣੀ ਆਪ ਜੀ ਦੇ ਹੁਕਮਾਂ ਅਨੁਸਾਰ ਸੇਵਾਦਾਰ ਅਜਿਹਾ ਹੀ ਕਰਦੇ ਗ੍ਰਾਹਕਾਂ ਨੂੰ ਇਹ ਵੇਖ ਕੇ ਹੈਰਾਨੀ ਹੋਣ ਲੱਗੀ ਉਨ੍ਹਾਂ ਨੇ ਪੁੱਛਿਆ, ਤੁਸੀਂ ਅਜਿਹਾ ਕਿਉਂ ਕਰਦੇ ਹੋ? ਸੇਵਾਦਾਰ ਦੱਸਦੇ ਕਿ ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਮਸਤਾਨਾ ਜੀ ਮਹਾਰਾਜ ਦਾ ਹੁਕਮ ਹੈ ਇਸ ਤਰ੍ਹਾਂ ਸੇਵਾਦਾਰ ਲੱਕੜ ਛੱਡਣ ਦੇ ਬਹਾਨੇ ਪੂਰੇ ਰਸਤੇ ਸਤਿਗੁਰੂ ਦੀ ਚਰਚਾ ਕਰਦੇ ਜਾਂਦੇ ਸਾਰੇ ਸ਼ਹਿਰ ’ਚ ਇਸ ਗੱਲ ਦੀ ਖੂਬ ਚਰਚਾ ਹੋਣ ਲੱਗੀ ਅਤੇ ਲੋਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਆਸ਼ਰਮ ’ਚ ਆਉਣ ਲੱਗੇ ਅਤੇ ਰਾਮ-ਨਾਮ ਨਾਲ ਜੁੜਨ ਲੱਗੇ।

ਸਾਈਂ ਜੀ ਖੁਦ ਨੂੰ ਕਿਹਾ ਕਰਦੇ ‘ਗਰੀਬ ਮਸਤਾਨਾ’

ਰੂਹਾਨੀ ਸੰਤ, ਪੀਰ, ਫਕੀਰ ਕਦੇ ਆਪਣੇ-ਆਪ ਨੂੰ ਵੱਡਾ ਨਹੀਂ ਕਹਿੰਦੇ ਉਹ ਹਮੇਸ਼ਾ ਖੁਦ ਨੂੰ ਛੋਟਾ ਕਹਾਉਂਦੇ ਹਨ ਪੂਜਨੀਕ ਮਸਤਾਨਾ ਜੀ ਮਹਾਰਾਜ ਵੀ ਆਪਣੇ-ਆਪ ਨੂੰ ਗਰੀਬ ਮਸਤਾਨਾ ਕਿਹਾ ਕਰਦੇ ਆਪ ਜੀ ਦਾ ਸਖ਼ਤ ਹੁਕਮ ਸੀ ਕਿ ਉਨ੍ਹਾਂ ਨੂੰ ਕੋਈ ਵੀ ਵਡਿਆਈ ਵਾਲੇ ਸ਼ਬਦਾਂ ਨਾਲ ਨਾ ਬੁਲਾਵੇ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਸ਼ਬਦ ਵਰਤਦਾ ਤਾਂ ਆਪ ਜੀ ਉਸ ’ਤੇ ਬਹੁਤ ਨਰਾਜ਼ ਹੁੰਦੇ ਇੱਕ ਵਾਰ ਤਿੰਨ ਸੇਵਾਦਾਰ ਆਪ ਜੀ ਨੂੰ ਸ਼ਾਹ ਮਸਤਾਨਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕਹਿ ਕੇ ਚਲੇ ਗਏ ਆਪ ਜੀ ਨੇ ਉਨ੍ਹਾਂ ਨੂੰ ਥਾਣੇ ’ਚ ਫੜਵਾ ਦਿੱਤਾ ਬਾਅਦ ’ਚ ਸੇਵਾਦਾਰ ਭੇਜ ਕੇ ਉਨ੍ਹਾਂ ਨੂੰ ਛੁਡਵਾ ਲਿਆਏ ਪੁਲਿਸ ਅਧਿਕਾਰੀ ਅਜਿਹਾ ਕੇਸ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਉਹ ਆਪ ਜੀ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ ’ਚ ਆਏ ਆਪ ਜੀ ਇਸ ਤਰ੍ਹਾਂ ਦੀਆਂ ਅਨੋਖੀਆਂ ਖੇਡਾਂ ਖੇਡ ਕੇ ਜੀਵਾਂ ਦਾ ਭਲਾ ਕਰਦੇ।

18 ਅਪਰੈਲ 1960 ਨੂੰ ਬਦਲਿਆ ਚੋਲਾ, ਇਹ ਸਾਡਾ ਹੀ ਰੂਪ ਹੈ

28 ਫਰਵਰੀ 1960 ਨੂੰ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਲਾਡਲੇ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬੱਚਪਨ ਦਾ ਸ਼ੁੱਭ ਨਾਮ) ਨੂੰ ਆਪਣਾ ਉੱਤਰਾ-ਅਧਿਕਾਰੀ ਐਲਾਨ ਕਰਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਅਤੇ ਉਨ੍ਹਾਂ ਨੂੰ ਰੂਹਾਨੀਅਤ ਅਤੇ ਡੇਰਾ ਸੱਚਾ ਸੌਦਾ ਦੀ ਵਾਗਡੋਰ ਸੌਂਪ ਦਿੱਤੀ।

ਆਪ ਜੀ ਦਾ ਸ਼ੁਭ ਨਾਮ ਸਤਿਨਾਮ ਸਿੰਘ ਜੀ ਰੱਖ ਦਿੱਤਾ ਆਪ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਇਸ਼ਾਰਾ ਕਰਦਿਆਂ ਸਾਧ-ਸੰਗਤ ਨੂੰ ਬਚਨ ਫਰਮਾਏ, ‘‘ਭਾਵੇਂ ਤੁਹਾਨੂੰ ਕੋਈ ਸੋਨੇ ਦੇ ਭਾਂਡੇ ਬਣਵਾ ਦੇਵੇ, ਸੋਨੇ ਦੀ ਧਰਤੀ ਬਣਵਾ ਦੇਵੇ ਜਾਂ ਸੋਨੇ ਦਾ ਮੰਜਾ ਬਣਵਾ ਦੇਵੇ, ਪਰੰਤੂ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਅਸੀਂ ਇਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਕੀਤਾ ਹੈ, ਸਤਿਗੁਰੂ ਬਣਵਾਇਆ ਹੈ ਇਹ ਸਾਡਾ ਹੀ ਰੂਪ ਹਨ ਇਨ੍ਹਾਂ ਨੂੰ ਸਾਡੇ ਤੋਂ ਵੀ ਵਧ ਕੇ ਸਮਝਣਾ ਹੈ’’ ਡੇਰਾ ਸੱਚਾ ਸੌਦਾ ਦੇ ਉੱਜਵਲ ਭਵਿੱਖ ਬਾਰੇ ਆਪ ਜੀ ਨੇ ਅਨੇਕਾਂ ਇਲਾਹੀ ਬਚਨ ਫਰਮਾਏ ਅਤੇ 18 ਅਪਰੈਲ 1960 ਨੂੰ ਚੋਲਾ ਬਦਲ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ