ਥਾਈਲੈਂਡ ਲੋਕ ਫਤਵਾ : ਫੌਜ ਸਮਰਥਤ ਸੰਵਿਧਾਨ ਨੂੰ ਮਨਜ਼ੂਰੀ

ਬੈਂਕਾਕ। ਥਾਈਲੈਂਡ ਦੀ ਜਨਤਾ ਨੇ ਫੌਜ ਸਮਰਥਿਤ ਨਵੇਂ ਸੰਵਿਧਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਅਗਲੇ ਵਰ੍ਹੇ ਚੋਣਾਂ ਦਾ ਰਸਤਾ ਸਾਫ਼ ਹੋ ਗਿਆ ਹੈ ਤੇ ਇਹ ਭਵਿੱਖ ਦੀ ਚੁਣੀ ਸਰਕਾਰ ਨੂੰ ਲੈ ਕੇ ਅੰਤਿਮ ਫ਼ੈਸਲਾ ਕਰਨ ਦੀ ਤਾਕਤ ਦੇਵੇਗਾ। ਥਾਈ ਵੋਟਰਾਂ ਨੇ ਦੋ ਵਰ੍ਹੇ ਪਹਿਲਾਂ ਸਰਕਾਰ ਨੂੰ ਫੌਜ ਵੱਲੋਂ ਅਧਿਕਾਰ ਖ਼ਤਮ ਕਰਨ ਤੋਂ ਬਾਅਦ ਪਹਿਲੀ ਵਾਰ ਵੋਟਿੰਗ ਹੋਈ। ਥਾਈਲੈਂਡ ਦੇ ਚੋਣ ਕਮਿਸ਼ਨਰ ਨੇ ਕਿਹਾ ਕਿ 91 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ 61 ਫੀਸਦੀ ਲੋਕਾਂ ਨੇ ਫੌਜ ਸਮਰਥਿਕ ਸੰਵਿਧਾਨ ਦੇ ਪੱਖ ‘ਚ ਵੋਟਿੰਗ ਕੀਤੀ ਹੈ।