ਬੌਖਲਾਏ ਅੱਤਵਾਦੀ, ਸੀਆਰਪੀਐਫ਼ ਕੈਂਪ ‘ਤੇ ਹਮਲਾ

terrorist attack crpf camp

ਮੱਟੂ ਦੀ ਮੌਤ ਤੋਂ ਬੌਖਲਾਏ ਅੱਤਵਾਦੀ

ਸ੍ਰੀ ਨਗਰ:ਉੱਤਰੀ ਕਸ਼ਮੀਰ ਦੇ ਬਿਜਬੇਹਰਾ ਇਲਾਕੇ ਵਿੱਚ ਅੱਤਵਾਦੀਆਂ ਨੇ ਅਲ ਸੁਬਹ ਫੌਜ ਅਤੇ ਸੀਆਰਪੀਐਫ਼ ਦੇ ਕੈ.ਪ ਜ਼ ਨਿਸ਼ਾਨਾ ਬਣਾਉਂਦੇ ਹਏ ਗੋਲੀਬਾਰੀ ਕੀਤੀ ਹਾਲਾਂਕਿ ਇਸ ਹਮਲੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ।

ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਦੂਰੋਂ ਹੀ ਗੋਲੀਆਂ ਚਲਾਈਆਂ ਅਤੇ ਫਿਰ ਭੱਜ ਗਏ, ਪੁਲਿਸ ਫਿਲਹਾਲ ਇਨ੍ਹਾਂ ਹਮਲਾਵਰਾਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ ਅਤੇ ਇਲਾਕੇ ਨੂੰ ਘੇਰ ਰੱਖਿਆ ਹੈ।

ਅੱਤਵਾਦੀਆਂ ਨੇ ਇੱਥੇ ਸੀਆਰਪੀਐਫ਼ ਦੀ 90ਵੀ. ਬਟਾਲੀਅਨ ਅਤੇ 1 ਰਾਸ਼ਟਰੀ ਰਾਈਫ਼ਲਜ਼ ਦੇ ਕੈ.ਪ ਜ਼ ਨਿਸ਼ਾਨਾ ਬਣਾਇਆ। ਇਹ ਦੋਵੇ. ਟੁਕੜੀਆਂ ਲਸ਼ਕਰ ਅੱਤਵਾਦੀ ਜੁਨੈਦ ਮੱਟੂ ਜ਼ ਮਾਰ ਮੁਕਾਉਣ ਵਾਲੀ ਮੁਹਿੰਮ ਵਿੱਚ ਸ਼ਾਮਲ ਸਨ। ਅਜਿਹੇ ਵਿੱਚ ਅੱਤਵਾਦੀਆਂ ਦੇ ਇਸ ਮਹਲੇ ਨਾਲ ਉਨ੍ਹਾਂ ਦੀ ਬੌਖਲਾਹਟ ਸਾਫ਼ ਵਿਖਾਈ ਦਿੰਦੀ ਹੈ।