25 ਜਣੇ ਜ਼ਖ਼ਮੀ
ਏਜੰਸੀ
ਕਵੇਟਾ, 17 ਦਸੰਬਰ
ਪਾਕਿਸਤਾਨ ਦੇ ਕਵੇਟਾ ਦੇ ਜਰਗਹੂਨ ਰੋਡ ‘ਤੇ ਸਥਿੱਤ ਇੱਕ ਚਰਚ ਦੇ ਬਾਹਰ ਹੋਏ ਅੱਤਵਾਦੀ ਹਮਲੇ ‘ਚ 7 ਵਿਅਕਤੀ ਮਾਰੇ ਗਏ ਹਨ ਜਦੋਂਕਿ ਦੋ ਦੀ ਹਾਲਤ ਨਾਜ਼ੁਕ ਹੈ ਬਲੋਚਿਸਤਾਨ ਦੇ ਗ੍ਰਹਿ ਮੰਤਰੀ ਸਰਫਰਾਜ ਬੁਗਤੀ ਨੇ ਐਤਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ ਜ਼ਖ਼ਮੀਆਂ ਨੂੰ ਕਵੇਟਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਸੂਤਰਾਂ ਨੇ ਦੱਸਿਆ ਕਿ ਹਸਪਤਾਲ ‘ਚ 25 ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ ਜ਼ਖ਼ਮੀਆਂ ‘ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ ਦੋ ਜ਼ਖਮੀ ਕਾਫੀ ਗੰਭੀਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।