ਏਜੰਸੀ,ਪਟਨਾ, 27 ਨਵੰਬਰ
ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੇ ਪੁੱਤਰ ਦੇ ਵਿਆਹ ‘ਚ ਵੜ ਕੇ ਮਾਰਨ ਦੇ ਬਿਆਨ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਅਤੇ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਗੈਰਸੰਵਿਧਾਨਕ ਭਾਸ਼ਾ ਦੀ ਵਰਤੋਂ ਕੀਤੀ ਹੈ
ਉਨ੍ਹਾਂ ਨੇ ਇਸ ਵਾਰ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾਇਆ ਅਤੇ ਇਤਰਾਜ਼ਯੋਗ ਬਿਆਨ ਦਿੱਤਾ ਹੈ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਦੀ ਸੁਰੱਖਿਆ ਘੱਟ ਕਰਕੇ ਜੈਡ ਪਲਸ ਸ੍ਰੇਣੀ ਦੀ ਸੁਰੱਖਿਆ ਹਟਾਉਣ ਤੋਂ ਭੜਕੇ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਲਾਲੂ ਜੀ ਦਾ ਕਤਲ ਕਰਵਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਅਸੀਂ ਇਸਦਾ ਮੂੰਹ-ਤੋੜ ਜਵਾਬ ਦੇਵਾਂਗੇ ਅਤੇ ਨਰਿੰਦਰ ਮੋਦੀ ਦੀ ਅਸੀਂ ਖੱਲ ਉਖੜਵਾ ਲਵਾਂਗੇ
ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਹੁਣ ਤੇਜ ੍ਰਪ੍ਰਤਾਪ ਨੂੰ ਪਾਗਲ, ਦਿਵਾਲੀਆ ਐਲਾਨ ਕਰਕੇ ਪਾਗਲਖਾਨੇ ਜਾਂ ਜੇਲ੍ਹ ਭੇਜੋ, ਪੀਐਮ ਨੂੰ ਭੱਦੀਆਂ ਗਾਲੀਆਂ ਦੇਣਾ ਗੈਰ ਸੰਵਿਧਾਨਕ ਹੈ ਉਨ੍ਹਾਂ ਨੇ ਉਦੰਡਤਾ ਲਈ ਉਨ੍ਹਾਂ ਨੂੰ ਜੇਲ੍ਹ ਜਾਂ ਪਾਗਲਖਾਨੇ ‘ਚ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸੰਵਿਧਾਨ ‘ਚ ਭੱਦੀ, ਗੰਦੀ ਗੱਲਾਂ ਕਰਨ ਦਾ ਅਧਿਕਾਰ ਨਹੀਂ ਹੈ ਅਤੇ ਸੰਵਿਧਾਨ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਸੁਰੱਖਿਆ ਦੀ ਕੀ ਜ਼ਰੂਰਤ ਹੈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।