ਭਾਰਤ ਦੀ ਸ੍ਰੀਲੰਕਾ ‘ਤੇ ਰਿਕਾਰਡ ਜਿੱਤ

Team India, Win, Test Crecket Match, Srilanka, Sports

ਵਿਰਾਟ ਦੀ ਕਪਤਾਨੀ ‘ਚ 27 ਟੈਸਟਾਂ ‘ਚ ਟੀਮ ਇੰਡੀਆ ਦੀ 17ਵੀਂ ਜਿੱਤ

ਏਜੰਸੀ, ਗਾਲੇ : ਆਫ ਸਪਿੱਨਰ ਰਵੀਚੰਦਰਨ ਅਸ਼ਵਿਨ (65 ਦੌੜਾ ‘ਤੇ ਤਿੰਨ ਵਿਕਟਾਂ) ਅਤੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ (71 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ‘ਤੇ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਸ੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਸ਼ਨਿੱਚਰਵਾਰ ਨੂੰ 304 ਦੌੜਾਂ ਦੇ ਰਿਕਾਡਰ ਫਰਕ ਨਾਲ ਹਰਾਇਆ।

ਭਾਰਤ ਦੀ ਸ੍ਰੀਲੰਕਾ ‘ਤੇ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ ਭਾਰਤ ਨੇ ਇਸ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ ਭਾਰਤ ਨੇ ਆਪਣੀ ਦੂਜੀ ਪਾਰੀ ਕਪਤਾਨ ਵਿਰਾਟ ਕੋਹਲੀ ਨੇ ਨਾਬਾਦ 103 ਦੌੜਾਂ ਬਦੌਲਤ ਤਿੰਨ ਵਿਕਟਾਂ ‘ਤੇ 240 ਦੌੜਾਂ ‘ਤੇ ਐਲਾਨ ਕਰਕੇ ਸ੍ਰੀਲੰਕਾ ਸਾਹਮਣੇ 550 ਦੌੜਾਂ ਦਾ ਅਸੰਭਵ ਟੀਚਾ ਰੱਖ ਦਿੱਤਾ ਮੇਜ਼ਬਾਨ ਟੀਮ ਓਪਨਰ ਦਿਮੁਥ ਕਰੁਣਾਰਤਨੇ 97 ਦੌੜਾਂ ਦੀ ਪਾਰੀ ਦੇ ਬਾਵਜ਼ੂਦ 76.5 ਓਵਰਾਂ ‘ਚ 245 ਦੌੜਾਂ ‘ਤੇ ਸਿਮਟ ਗਈ।

ਭਾਰਤ ਦੀ ਸ੍ਰੀਲੰਕਾ ਖਿਲਾਫ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ

ਸ੍ਰੀਲੰਕਾ ਦੇ ਦੋ ਖਿਡਾਰੀ ਰੰਗਨਾ ਹੈਰਾਥ ਅਤੇ ਅਸੇਲਾ ਗੁਣਾਰਤਨੇ ਜਖਮੀ ਹੋਣ ਕਾਰਨ ਬੱਲੇਬਾਜ਼ੀ ਕਰਨ ਨਹੀਂ ਉੱਤਰੇ ਭਾਰਤ ਨੇ ਇਸ ਜਿੱਤ ਨਾਲ 2015 ਦੀ ਸੀਰੀਜ਼ ‘ਚ ਗਾਲੇ ‘ਚ ਪਹਿਲੇ ਟੈਸਟ ‘ਚ ਹੀ ਸ੍ਰੀਲੰਕਾ ਤੋਂ ਮਿਲੀ ਹਾਰ ਦਾ ਬਦਲਾ ਲੈ ਲਿਆ ਸ੍ਰੀਲੰਕਾ ਨੇ ਉਦੋਂ ਪਹਿਲਾ ਟੈਸਟ 63 ਦੌੜਾਂ ਨਾਲ ਜਿੱਤਿਆ ਸੀ ਪਰ ਉਸ ਸੀਰੀਜ਼ ‘ਚ ਪਹਿਲੀ ਵਾਰ ਟੈਸਟ ਕਪਤਾਨ ਬਣੇ ਕੋਹਲੀ ਨੇ ਬਾਕੀ ਦੋ ਟੈਸਟ ਜਿੱਤ ਕੇ ਸੀਰੀਜ਼ 2-1 ਨਾਲ ਆਪਣੇ ਨਾਂਅ ਕੀਤੀ ਸੀ।

 ਟੈਸਟ ਕ੍ਰਿਕਟ ‘ਚ ਭਾਰਤ ਦਾ ਸੁਨਹਿਰੀ ਯੁਗ ਸ਼ੁਰੂ

ਉਸ ਤੋਂ ਬਾਅਦ ਤੋਂ ਹੀ ਵਿਰਾਟ ਦੀ ਕਪਤਾਨੀ ‘ਚ ਭਾਰਤ ਦਾ ਟੈਸਟ ਕ੍ਰਿਕਟ ‘ਚ ਸੁਨਹਿਰੀ ਯੁਗ ਸ਼ੁਰੂ ਹੋਇਆ ਵਿਰਾਟ ਦੀ ਆਪਣੀ ਕਪਤਾਨੀ ‘ਚ 27 ਟੈਸਟਾਂ ‘ਚ ਇਹ 17ਵੀਂ ਜਿੱਤ ਹੈ ਇਸ ਜਿੱਤ ‘ਚ ਖੁਦ ਵਿਰਾਟ ਦਾ ਅਹਿਮ ਯੋਗਦਾਨ ਰਿਹਾ ਵਿਰਾਟ ਨੇ ਆਪਣੇ 17ਵੇਂ ਟੈਸਟ ਸੈਂਕੜੇ ਦੇ ਦਮ ‘ਤੇ ਸ੍ਰੀਲੰਕਾ ਦੇ ਸਾਹਮਣੇ ਮੁਸ਼ਕਿਲ ਟੀਚਾ ਰੱਖਿਆ ਅਤੇ ਆਪਣੀ ਕਪਤਾਨੀ ‘ਚ 17ਵੀਂ ਜਿੱਤ ਹਾਸਲ ਕਰ ਲਈ ਭਾਰਤੀ ਗੇਂਦਬਾਜ਼ਾਂ ਨੇ ਸ੍ਰੀਲੰਕਾ ਨੂੰ ਮੈਚ ਨੂੰ ਪੰਜਵੇਂ ਦਿਨ ਵੀ ਖਿੱਚਣ ਦਾ ਮੌਕਾ ਵੀ ਨਹੀਂ ਦਿੱਤਾ ਅਤੇ ਮੈਚ ਨੂੰ ਚੌਥੇ ਹੀ ਦਿਨ ਨਿਪਟਾ ਦਿੱਤਾ।

ਭਾਰਤੀ ਦੀ ਸ੍ਰੀਲੰਕਾ ਖਿਲਾਫ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ ਭਾਰਤ ਦੀ ਇਸ ਤੋਂ ਪਹਿਲਾਂ ਸੀ੍ਰਲੰਕਾ ਖਿਲਾਫ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ 278 ਦੌੜਾਂ ਦੀ ਸੀ ਜੋ ਉਸ ਨੇ ਅਗਸਤ 2015 ‘ਚ ਕੋਲੰਬੋ ‘ਚ ਹਾਸਲ ਕੀਤੀ ਸੀ ਇਹ ਚੌਥਾ ਮੋਕਾ ਹੈ ਜਦੋਂ ਭਾਰਤ ਨੇ ਕਿਸੇ ਟੀਮ ਖਿਲਾਫ 300 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।

ਇਸ ਤੋਂ ਪਹਿਲਾਂ ਕਪਤਾਨ ਵਿਰਾਟ (ਨਾਬਾਦ 103 ਦੌੜਾਂ) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਤਿੰਨ ਵਿਕਟਾਂ ‘ਤੇ 240 ਦੌੜਾ ਬਣਾ ਕੇ ਪਾਰੀ ਐਲਾਨ ਕਰ ਦਿੱਤੀ ਸੀ ਵਿਰਾਟ ਨੇ ਆਪਣੇ ਕੱਲ੍ਹ ਦੇ ਸਕੋਰ 76 ਦੌੜਾਂ ਤੋਂ ਅੱਗੇ ਖੇਡਦਿਆਂ ਆਪਣਾ 17ਵਾਂ ਸੈਂਕੜਾ ਪੂਰਾ ਕੀਤਾ ਵਿਰਾਟ ਤੋਂ ਇਲਾਵਾ ਅਜਿੰਕਿਆ ਰਹਾਣੇ ਨੇ 18 ਗੇਂਦਾਂ ‘ਚ ਦੋ ਚੌਕਿਆਂ ਦੀ ਮੱਦਦ ਨਾਲ ਨਾਬਾਦ 23 ਦੌੜਾਂ ਦਾ ਯੋਗਦਾਨ ਦਿੱਤਾ।