ਪਹਿਲੇ ਟੈਸਟ ਦੇ ਦੂਜੇ ਦਿਨ ਬਣਾਈਆਂ ਪਹਿਲੀ ਪਾਰੀ ‘ਚ 6 ਵਿਕਟਾਂ ‘ਤੇ 493 ਦੌੜਾਂ

Team India, Scored 493 for 6 , First Innings, Second day  First Test.

ਭਾਰਤ ਕੋਲ ਹੋਇਆ 343 ਦੋੜਾਂ ਦਾ ਵਿਸ਼ਾਲ ਵਾਧਾ

ਏਜੰਸੀ/ਇੰਦੌਰ। ਸ਼ਾਨਦਾਰ ਫਾਰਮ ‘ਚ ਚੱਲ ਰਹੇ ਓਪਨਰ ਮਿਅੰਕ ਅਗਰਵਾਲ (243) ਦੇ ਬਿਹਤਰੀਨ ਦੋਹਰੇ ਸੈਂਕੜੇ ਨਾਲ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਬੰਗਲਾਦੇਸ਼ ਖਿਲਾਫ਼ ਪਹਿਲੇ ਕ੍ਰਿਕੇਟ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਛੇ ਵਿਕਟਾਂ ‘ਤੇ 493 ਦੌੜਾਂ ਬਣਾ ਕੇ ਮਹਿਮਾਨ ਟੀਮ ‘ਤੇ ਆਪਣਾ ਸ਼ਿਕੰਜਾ ਕੱਸ ਦਿੱਤਾ ਭਾਰਤ ਕੋਲ ਹੁਣ 343 ਦੌੜਾਂ ਦਾ ਵਿਸ਼ਾਲ ਵਾਧਾ ਹੋ ਗਿਆ ਹੈ 28 ਸਾਲਾ ਮਿਅੰਕ ਨੇ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਅੰਦਾਜ ‘ਚ ਛੱਕਾ ਲਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਅਤੇ ਨਾਲ ਹੀ ਆਪਣਾ ਸਭ ਤੋਂ ਵਧੀਆ ਸਕੌਰ ਵੀ ਬਣਾ ਲਿਆ। India

ਮਿਅੰਕ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਖਿਲਾਫ਼ ਘਰੇਲੂ ਸੀਰੀਜ਼ ‘ਚ 215 ਦੌੜਾਂ ਬਣਾਈਆਂ ਸਨ ਮਿਅੰਕ ਨੇ 330 ਗੇਂਦਾਂ ‘ਚ 28 ਚੌਕਿਆਂ ਅਤੇ ਅੱਠ ਛੱਕਿਆਂ ਦੀ ਮੱਦਦ ਨਾਲ 243 ਦੌੜਾਂ ਬਣਾਈਆਂ ਮਿਅੰਕ ਨੇ ਚੇਤੇਸ਼ਵਰ ਪੁਜਾਰਾ (54) ਨਾਲ ਦੂਜੀ ਵਿਕਟ ਲਈ 91 ਦੌੜਾਂ, ਉੱਪ ਕਪਤਾਨ ਆਜਿੰਕਿਆ ਰਹਾਣੇ (86) ਨਾਲ ਚੌਥੀ ਵਿਕਟ ਲਈ 190 ਦੌੜਾਂ ਅਤੇ ਰਵਿੰਦਰ ਜਡੇਜਾ (ਨਾਬਾਦ 60) ਨਾਲ ਪੰਜਵੀਂ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਕੀਤੀ ਪੁਜਾਰਾ ਨੇ 72 ਗੇਂਦਾਂ ਦੀ ਆਪਣੀ ਪਾਰੀ ‘ਚ ਨੌਂ ਚੌਕੇ ਲਾਏ ਜਦੋਂਕਿ ਸੈਂਕੜੇ ਤੋਂ ਰਹਿ ਗਏ ।

ਰਹਾਣੇ ਨੇ 172 ਗੇਂਦਾਂ ਦੀ ਪਾਰੀ ‘ਚ ਨੌਂ ਚੌਕੇ ਲਾਏ ਕਪਤਾਨ ਵਿਰਾਟ ਕੋਹਲੀ ਹੈਰਾਨੀਜਨਕ ਰੂਪ ‘ਚ ਖਾਤਾ ਖੋਲ੍ਹੇ ਬਿਨਾ ਹੀ ਆਊਟ ਹੋਏ ਵਿਰਾਟ ਆਪਣੇ ਕਰੀਅਰ ‘ਚ 10ਵੀਂ ਵਾਰ ਸਿਫਰ ‘ਤੇ ਆਊਟ ਹੋਏ ਜਡੇਜਾ 76 ਗੇਂਦਾਂ ‘ਤੇ ਨਾਬਾਦ 60 ਦੌੜਾਂ ਦੀ ਛੇ ਚੌਕਿਆਂ ਅਤੇ ਦੋ ਛੱਕੇ ਲਾ ਚੁੱਕੇ ਹਨ ਭਾਰਤ ਨੇ ਸਵੇਰੇ ਇੱਕ ਵਿਕਟ ‘ਤੇ 86 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰ ਲਿਆ ਸੀ ਮਯੰਕ ਨੇ 37 ਅਤੇ ਪੁਜਾਰਾ ਨੇ 43 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਭਾਰਤ ਨੇ ਸਵੇਰ ਦੇ ਸੈਸ਼ਨ ‘ਚ ਪੁਜਾਰਾ ਅਤੇ ਵਿਰਾਟ ਦੀਆਂ ਵਿਕਟਾਂ ਗਵਾਈਆਂ ਲੰਚ ਤੱਕ ਭਾਰਤ ਦਾ ਸਕੌਰ ਤਿੰਨ ਵਿਕਟਾਂ ‘ਤੇ 188 ਦੌੜਾਂ ਸੀ ਭਾਰਤ ਨੇ ਦੂਜੇ ਸੈਸ਼ਨ ‘ਚ ਰਹਾਣੇ, ਮਿਅੰਕ ਅਤੇ ਰਿਦੀਮਾਨ ਸਾਹਾ ਦੀਆਂ ਵਿਕਟਾਂ ਗਵਾਈਆਂ ਸਾਹਾ ਦੀ ਵਿਕਟ ਡਿੱਗਣ ਤੋਂ ਬਾਅਦ ਮੈਦਾਨ ‘ਚ ਉੱਤਰੇ ਤੇਜ਼ ਗੇਂਦਬਾਜ ਉਮੇਸ਼ ਯਾਦਵ ਨੇ ਤਾਬੜਤੋੜ ਬੱਲੇਬਾਜੀ ਕੀਤੀ ਅਤੇ ਇਬਾਦਤ ਦੇ ਓਵਰ ‘ਚ ਲਗਾਤਾਰ ਦੋ ਛੱਕੇ ਜੜੇ ਇਸ ਵਿੱਚ ਆਲ ਰਾਊਂਡਰ ਰਵਿੰਦਰ ਜਡੇਜਾ ਨੇ ਆਪਣਾ 14ਵਾਂ ਅਰਧ ਸੈਂਕੜਾ ਪੂਰਾ ਕਰ ਲਿਆ।

ਬ੍ਰੈਡਮੈਨ ਤੋਂ ਅੱਗੇ ਨਿੱਕਲੇ ਮਿਅੰਕ ਅਗਰਵਾਲ

ਮਿਅੰਕ ਦਾ ਇਹ ਦੋਹਰਾ ਸੈਂਕੜਾ ਰਿਕਾਰਡਾਂ ਦੇ ਲਿਹਾਜ਼ ਤੋਂ ਵੀ ਦਿਲਚਸਪ ਰਿਹਾ ਉਨ੍ਹਾਂ ਨੇ ਨਾ ਸਿਰਫ਼ ਸਹਿਵਾਗ ਸਟਾਈਲ ‘ਚ ਛੱਕਾ ਮਾਰ ਕੇ ਦੂਹਰਾ ਸੈਂਕੜਾ ਪੂਰਾ ਕੀਤਾ ਸਗੋਂ ਓਪਨਰ ਦੇ ਰੂਪ ਵਿਚ ਸਭ ਤੋਂ ਵੱਧ ਦੋਹਰੇ ਸੈਂਕੜੇ ਬਣਾਉਣ ਦੇ ਮਾਮਲੇ ‘ਚ ਵੀਨੂ ਮਾਂਕੜ ਅਤੇ ਵਸੀਮ ਜਾਫਰ ਦੀ ਵੀ ਬਰਾਬਰੀ ਕਰ ਲਈ ਜਿਨ੍ਹਾਂ ਦੇ ਨਾਂਅ ਦੋ-ਦੋ ਦੋਹਰੇ ਸੈਂਕੜੇ ਹਨ ਲੀਜੈਂਡ ਓਪਨਰ ਸੁਨੀਲ ਗਾਵਸਕਰ ਨੇ ਤਿੰਨ ਅਤੇ ਸਹਿਵਾਗ ਨੇ ਛੇ ਦੋਹਰੇ ਸੈਂਕੜੇ ਬਣਾਏ ਹਨ ਸਭ ਤੋਂ ਘੱਟ ਪਾਰੀਆਂ ‘ਚ ਦੋ ਦੋਹਰੇ ਸੈਂਕੜੇ ਬਣਾਉਣ ਦੇ ਮਾਮਲੇ ‘ਚ ਮਿਅੰਕ ਦੂਜੇ ਨੰਬਰ ‘ਤੇ ਪਹੁੰਚ ਗਏ ਹਨ ਵਿਨੋਦ ਕਾਂਬਲੀ ਨੇ ਪੰਜਾਂ ਪਾਰੀਆਂ ‘ਚ ਦੋ ਦੋਹਰੇ ਸੈਂਕੜੇ ਬਣਾਏ ਸਨ ਜਦੋਂਕਿ ਮਯੰਕ ਨੇ 12 ਪਾਰੀਆਂ ਖੇਡੀਆਂ ਹਨ ਮਹਾਨ ਡਾਨ ਬ੍ਰੈਡਮੈਨ ਨੇ ਇਸ ਲਈ 13 ਪਾਰੀਆਂ ਖੇਡੀਆਂ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।