ਤਪਾ ਦੀ ਲੜਕੀ ਨੇ ਭਾਖੜਾ ਨਹਿਰ ’ਚ ਮਾਰੀ ਛਾਲ, ਮੌਤ

tapa

ਤਪਾ ਦੀ ਲੜਕੀ ਨੇ ਭਾਖੜਾ ਨਹਿਰ ’ਚ ਮਾਰੀ ਛਾਲ, ਮੌਤ

(ਸੁਰਿੰਦਰ ਮਿੱਤਲ਼) ਤਪਾ। ਸਥਾਨਕ ਕਸਬੇ ਦੀ ਵਸਨੀਕ ਇੱਕ ਲੜਕੀ ਵੱਲੋਂ ਪਟਿਆਲਾ ਨੇੜੇ ਭਾਖੜਾ ਨਹਿਰ ’ਚ ਭੇਤਭਰੀ ਹਾਲਾਤ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਲੜਕੀ ਅਰਸ਼ਪ੍ਰੀਤ ਕੌਰ ਜੋ ਬਠਿੰਡਾ ਵਿਖੇ ਆਈਲੇਟਸ ਸੈਂਟਰ ਵਿਖੇ ਜਾਂਦੀ ਸੀ ਆਪਣੇ ਸਮੇਂ ਅਨੁਸਰ ਘਰੋਂ ਗਈ ਪਰ ਵਾਪਸੀ ਦੇ ਸਮੇਂ ’ਤੇ ਘਰ ਨਹੀਂ ਪਹੁੰਚੀ।

ਸ਼ਾਮ ਤੱਕ ਉਕਤ ਲੜਕੀ ਦੇ ਪਟਿਆਲਾ ਨੇੜੇ ਭਾਖੜਾ ਨਹਿਰ ’ਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲੈਣ ਦੀ ਵੀਡੀਓ ਵਾਇਰਲ ਹੋਈ। ਗੋਤਾਖੋਰਾਂ ਵੱਲੋਂ ਲੜਕੀ ਦੀ ਲਾਸ਼ ਕੱਢ ਗਈ, ਜਿਸ ਕੋਲੋਂ ਮਿਲੇ ਆਧਾਰ ਕਾਰਡ ਮੁਤਾਬਕ ਉਸ ਦੀ ਪਛਾਣ 23 ਸਾਲ ਦੀ ਅਰਸ਼ਪ੍ਰੀਤ ਕੌਰ ਧਾਲੀਵਾਲ ਪੁੱਤਰੀ ਜਗਦੇਵ ਸਿੰਘ ਵਾਰਡ ਨੰ 12 ਖੱਟਰ ਪੱਤੀ ਤਪਾ ਮੰਡੀ ਵਜੋਂ ਹੋਈ ਹੈ। ਜਿਸ ਦੀ ਪਿਛਲੇ ਦਿਨੀਂ ਸ਼ਾਮ ਸਵਾ 7 ਵਜੇ ਦੇ ਕਰੀਬ ਭਾਖੜਾ ਨਹਿਰ ਦੇ ਪਸਿਆਨਾ ਪੁਲ ਕੋਲ ਪੁੱਜ ਕੇ ਨਹਿਰ ’ਚ ਛਾਲ ਮਾਰਨ ਦੀ ਸੂਚਨਾ ਪੁਲਿਸ ਮੁਲਾਜਮਾਂ ਨੂੰ ਦਿੱਤੀ ਗਈ।

ਵਾਇਰਲ ਹੋਈ ਵੀਡੀਓ ’ਚ ਭੋਲੇ ਸ਼ੰਕਰ ਨਾਂਅ ਦੇ ਵਿਅਕਤੀ ਨੇ ਆਪਣੀ ਆਵਾਜ ’ਚ ਕਿਹਾ ਸੀ ਕਿ ਉਕਤ ਲੜਕੀ ਦੁਪਹਿਰ ਤੋਂ ਇੱਥੇ ਨਹਿਰ ਦੇ ਨੇੜੇ ਘੁੰਮ ਰਹੀ ਸੀ। ਲੜਕੀ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ’ਚ ਲੜਕੀ ਦੇ ਭਰਾ ਕਰਨ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਪਟਿਆਲਾ ਦੇ ਪਸਿਆਣਾ ਥਾਣੇ ’ਚ ਸਵਰਨ ਸਿੰਘ, ਉਸਦੇ ਛੋਟੇ ਭਰਾ, ਮਾਂ-ਪਿਓ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਅਰਸ਼ਪ੍ਰੀਤ ਕੌਰ ਦੇ ਭਰਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸਦੀ ਭੈਣ ਨੇ ਉਕਤ ਲੜਕੇ ਬਾਰੇ ਉਹਨਾਂ ਨੂੰ ਸਭ ਕੁੱਝ ਦੱਸਿਆ ਹੋਇਆ ਸੀ ਕਿ ਪਿੰਡ ਜਵਾਹਰਕੇ ਦੇ ਸਵਰਨ ਸਿੰਘ ਨਾਲ ਹੀ ਵਿਆਹ ਕਰਵਾਏਗੀ।

ਇਸ ਲਈ ਕਈ ਵਾਰ ਲੜਕੇ ਦੇ ਪਰਿਵਾਰ ਨਾਲ ਦੋਵਾਂ ਦੇ ਵਿਆਹ ਸਬੰਧੀ ਗੱਲਬਾਤ ਕਰਨ ਗਏ ਸੀ ਪਰ ਲੜਕੇ ਦੇ ਮਾਪਿਆਂ ਨੇ ਉਹਨਾਂ ਕੋਲੋਂ ਚਾਲੀ ਲੱਖ ਰੁਪਏ ਦੀ ਮੰਗ ਕੀਤੀ ਜੋ ਪੂਰੀ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਸਵਰਨ ਸਿੰਘ ਵੀ ਅਰਸ਼ਪ੍ਰੀਤ ਨੂੰ ਅੱਖੋਂ-ਪਰੋਖੇ ਕਰਨ ਲੱਗ ਪਿਆ ਜਿਸ ਦੇ ਚਲਦਿਆਂ ਅਰਸ਼ਪ੍ਰੀਤ ਨੇ ਦੁਖੀ ਹੋ ਕੇ ਆਤਮ ਹੱਤਿਆ ਵਾਲਾ ਕਦਮ ਚੁੱਕਿਆ ਜਿਸਦਾ ਜਿੰਮੇਵਾਰ ਸਵਰਨ ਸਿੰਘ ਅਤੇ ਉਸਦਾ ਪਰਿਵਾਰ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ