ਟੈਗੋਰ ਵਿਦਿਆਲਿਆ ਲੌਂਗੋਵਾਲ ਨੂੰ ਮਿਲਿਆ ਸਰਵੋਤਮ ਸਕੂਲ ਅਤੇ ਸਰਬੋਤਮ ਪਿ੍ਰੰਸੀਪਲ ਪੁਰਸਕਾਰ

ਟੈਗੋਰ ਵਿਦਿਆਲਿਆ ਸੀਨੀਅਰ ਸਕੈਡਰੀ ਲੌਂਗੋਵਾਲ ਨੂੰ ਮਿਲਿਆ ਸਰਵੋਤਮ ਸਕੂਲ ਅਤੇ ਸਰਬੋਤਮ ਪਿ੍ਰੰਸੀਪਲ ਪੁਰਸਕਾਰ

ਲੌਂਗੋਵਾਲ (ਹਰਪਾਲ)। ਇਸ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਟੈਗੋਰ ਵਿਦਿਆਲਿਆ ਲੌਂਗੋਵਾਲ ਜੋ ਕਿ ਸੰਨ 2005 ਤੋਂ ਵਿਦਿਅਕ ਖੇਤਰ ਵਿਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ, ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ਼ ਪੰਜਾਬ ਸਕੂਲ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਨੈਸ਼ਨਲ ਪੁਰਸਕਾਰ 2022 ਲਈ ਸਕੂਲ ਪੁਰਸਕਾਰ ਅਤੇ ਡਾਇਨਾਮਿਕ ਪਿ੍ਰੰਸੀਪਲ ਪੁਰਸਕਾਰ ਟੈਗੋਰ ਵਿਦਿਆਲਿਆ ਸੀਨੀਅਰ ਸਕੈਂਡਰੀ ਸਕੂਲ ਦੇ ਪਿ੍ਰੰਸੀਪਲ ਮੈਡਮ ਜਸਵਿੰਦਰ ਕੌਰ ਨੇ ਪ੍ਰਾਪਤ ਕੀਤਾ।

ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਵੱਲੋਂ ਇਸ ਮਾਨਮੱਤੀ ਪ੍ਰਾਪਤੀ ਲਈ ਟੈਗੋਰ ਵਿਦਿਆਲਿਆ ਨੂੰ ਵਧਾਈ ਦਿੱਤੀ। ਸੰਸਥਾ ਦੇ ਚੇਅਰਮੈਨ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਜਤਿੰਦਰ ਰਿਸ਼ੀ ਨੇ ਇਸ ਪ੍ਰਾਪਤੀ ਦਾ ਸਿਹਰਾ ਸੰਸਥਾ ਦੇ ਚੰਗੇ ਪ੍ਰਬੰਧਕ ਢੰਗ ਅਤੇ ਮਿਹਨਤੀ ਸਟਾਫ ਨੂੰ ਦੱਸਿਆ ਅਤੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ