ਥੇਰੇਸਾ ਮੇਅ ਦੀ ਹੱਤਿਆ ਦੀ ਸਾਜਿਸ਼ ‘ਚ ਨੌਜਵਾਨ ਦੋਸ਼ੀ

Young, Accused, Conspiracy, Kill, Theresa May

ਪ੍ਰਧਾਨ ਮੰਤਰੀ ਰਿਹਾਇਸ਼ ਦੇ ਗੇਟ ਆਈਈਡੀ ਬੰਬ ਨਾਲ ਉਡਾਉਣ ਦੀ ਸੀ ਯੋਜਨਾ | Murder

ਲੰਡਨ, (ਏਜੰਸੀ)। ਬ੍ਰਿਟੇਨ ਦੇ ਇੱਕ 20 ਸਾਲ ਦੇ ਨੌਜਵਾਨ ਨੂੰ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਤਰੀ ਲੰਦਨ ਦੇ ਓਲਡ ਕੋਰਟ ਨੇ ਬੁੱਧਵਾਰ ਨੂੰ ਨਈਮੁਰ ਰਹਿਮਾਨ ਨਾਮਕ ਇਸ ਨੌਜਵਾਨ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰਨ ਦਾ ਦੋਸ਼ੀ ਕਰਾਰ ਦਿੱਤਾ। ਪੁਲਿਸ ਅਨੂਸਾਰ ਨਈਮੁਰ ਰਹਿਮਾਨ ਨੇ ਲੰਦਨ ‘ਚ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਅਧਿਕਾਰਕ ਰਿਹਾਇਸ਼ 10, ਡਾਊੁਨਿੰਗ ਸਟਰੀਟ ਦੇ ਗੇਟ ਨੂੰ ਆਈਈਡੀ ਬੰਬ ਨਾਲ ਉਡਾਉਣ ਦੀ ਯੋਜਨਾ ਬਣਾਈ ਸੀ।

ਨਈਮੁਰ ਰਹਿਮਾਨ ਦੀ ਯੋਜਨਾ ਗੇਟ ਨੂੰ ਬੰਬ ਨਾਲ ਉਡਾਉਣ ਤੋਂ ਬਾਅਦ ਅੰਦਰ ਦਾਖਲ ਹੋ ਕੇ ਚਾਕੂ ਅਤੇ ਬੰਦੂਕ ਨਾਲ ਪ੍ਰਧਾਨ ਮੰਤਰੀ ‘ਤੇ ਹਮਲਾ ਕਰਨ ਦੀ ਸੀ। ਜਿਕਰਯੋਗ ਹੈ ਕਿ 10 ਡਾਊਨਿੰਗ ਸਟਰੀਟ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਅਧਿਕਾਰਕ ਆਵਾਸ਼ ਅਤੇ ਦਫ਼ਤਰ ਹੈ। ਇੱਥੇ ਸੁਰੱਖਿਆ ਦੇ ਸਖ਼ਤ ਇੰਤਜਾਮ ਹਨ ਅਤੇ ਇਸ ਸੜਕ ਦੇ ਅੰਤ ‘ਚ ਇੱਕ ਗੇਟ ਹੈ ਜਿੱਥੇ ਆਮ ਜਨਤਾ ਅਤੇ ਸੈਲਾਨੀ ਪ੍ਰਧਾਨ ਮੰਤਰੀ ਰਿਹਾਇਸ਼ ਦੀ ਇੱਕ ਝਲਕ ਪਾਉਣ ਲਈ ਇਕੱਠੇ ਹੁੰਦੇ ਹਨ।