ਯਾਦ-ਏ-ਮੁਰਸ਼ਿਦ ਕੈਂਪ : 5438 ਦੀ ਹੋਈ ਮੁਫਤ ਜਾਂਚ, 50 ਮਰੀਜ਼ਾਂ ਦੇ ਹੋਏ ਸਫਲ ਆਪ੍ਰੇਸ਼ਨ

Eye Camp

 ਕੈਂਪ ਦੇ ਦੂਜੇ ਦਿਨ 5438 ਦੀ ਹੋਈ ਮੁਫਤ ਜਾਂਚ

(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਹਨ੍ਹੇਰੀ ਜ਼ਿੰਦਗੀਆਂ ’ਚ ਚਾਨਣ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਧਾਮ ’ਚ 12 ਦਸੰਬਰ ਤੋਂ ਸ਼ੁਰੂ ਹੋਏ ‘ਯਾਦ-ਏ-ਮੁਰਿਸ਼ਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵੇਂ ਮੁਫਤ ਅੱਖਾਂ ਦੇ ਕੈਂਪ ’ਚ (ਅੱਖਾਂ ਦਾ ਜਾਂਚ ਕੈਂਪ) (Eye Camp) ’ਚ ਦੂਜੇ ਦਿਨ ਮੰਗਲਵਾਰ ਨੂੰ ਆਪ੍ਰੇਸ਼ਨ ਸ਼ੁਰੂ ਹੋ ਗਏ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਧੁਨਿਕ ਆਪ੍ਰੇਸ਼ਨ ਥਿਏਟਰਾਂ ’ਚ ਹੋ ਰਹੇ ਹਨ।

ਆਪ੍ਰੇਸ਼ਨ ਕਾਰਜ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ, ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਕੀਤਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਅਤੇ ਡਾ. ਦੀਪਿਕਾ ਵੱਲੋਂ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਪਹਿਲੇ ਦਿਨ 50 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਹੋ ਚੁੱਕੇ ਹਨ ਉੱਥੇ ਕੈਂਪ ’ਚ ਦੂਜੇ ਦਿਨ ਖਬਰ ਲਿਖੇ ਜਾਣ ਤੱਕ 5438 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਹੋ ਚੁੱਕੀ ਸੀ ਅਤੇ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਹੋ ਚੁੱਕੀ ਸੀ ਜਿਨ੍ਹਾਂ ’ਚ 2179 ਪੁਰਸ਼ ਅਤੇ 3259 ਔਰਤਾਂ ਸ਼ਾਮਲ ਹਨ ਕੈਂਪ ਦੌਰਾਨ ਸਰਕਾਰ ਵੱਲੋਂ ਨਿਰਧਾਰਤ ਕੋਵਿਡ-19 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ

(Eye Camp) ਕੈਂਪ ’ਚ ਇਹ ਮਾਹਿਰ ਡਾਕਟਰ ਦੇ ਰਹੇ ਸੇਵਾਵਾਂ

ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਮੁਫਤ ਅੱਖਾਂ ਦੇ ਕੈਂਪ ’ਚ ਦਿੱਲੀ ਤੋਂ ਅੱਖਾਂ ਦੇ ਮਾਹਿਰ ਡਾ. ਪ੍ਰਦੀਪ ਸ਼ਰਮਾ, ਪਟਿਆਲਾ ਤੋਂ ਡਾ. ਆਰ.ਐਨ. ਗਠਵਾਲ, ਰਾਮਾ ਮੈਡੀਕਲ ਕਾਲਜ ਹਾਪੁੜ ਤੋਂ ਡਾ. ਆਕਾਸ਼ ਚੌਧਰੀ, ਡਾ. ਗਾਰਗੀ ਭੱਲਾ, ਸ੍ਰੀ ਰਾਮ ਮੂਰਤੀ ਇੰਸਟੀਟਿਊਟ ਬਰੇਲੀ ਤੋਂ ਡਾ. ਰਾਮ ਮੋਹਨ ਮਿਸ਼ਰਾ, ਡਾ. ਪਾਰਸ ਅਰੋੜਾ, ਵਰਲਡ ਕਾਲਜ ਝੱਜਰ ਤੋਂ ਡਾ. ਜਿਸ਼ਾਨ ਜਾਹਿਦ, ਤੀਰਥੰਕਰ ਮੈਡੀਕਲ ਕਾਲਜ ਮੁਰਾਦਾਬਾਦ ਤੋਂ ਡਾ. ਨਿਤਿਨ, ਸਿਰੜੀ ਸਾੲੀਂ ਬਾਬਾ ਮੈਡੀਕਲ ਕਾਲਜ ਜੈਪੁਰ ਤੋਂ ਡਾ. ਦੇਵੇਂਦਰ ਸਿੰਘ ਰਾਠੌੜ, ਡਾ.ਹਰਵਿੰਦਰ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ, ਡਾ. ਦੀਪਿਕਾ, ਡਾ. ਸ਼ਿੰਪਾ ਅਤੇ ਸ਼ਾਹ ਸਤਿਨਾਮ ਜੀ ਸਰਵਜਨਿਕ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਤੋਂ ਡਾ. ਗੀਤਿਕਾ ਅਤੇ ਪੈਰਾਮੈਡੀਕਲ ਸਟਾਫ ਦੇ ਮੈਂਬਰ ਆਪਣੀਆਂ ਸੇਵਾਵਾਂ ਦੇ ਰਹੇ ਹਨ.

ਆਪ੍ਰੇਸ਼ਨ ਹੋਣ ਤੋਂ ਬਾਅਦ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਆਰਾਮ ਕਰ ਰਹੇ ਮਰੀਜ਼

ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਦੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਬਣਾਏ ਗਏ ਵਾਰਡਾਂ ’ਚ ਸਾਰ-ਸੰਭਾਲ ਕੀਤੀ ਜਾ ਰਹੀ ਹੈ ਇੱਥੇ ਵੀ ਮਹਿਲਾ ਅਤੇ ਪੁਰਸ਼ ਮਰੀਜ਼ਾਂ ਲਈ ਵੱਖ-ਵੱਖ ਵਾਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਹਸਪਤਾਲ ਦਾ ਪੈਰਾ ਮੈਡੀਕਲ ਸਟਾਫ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਉਨ੍ਹਾਂ ਦੀ ਸੰਭਾਲ ’ਚ ਜੁਟੇ ਹਨ ਆਪ੍ਰੇਸ਼ਨ ਤੋਂ ਪਹਿਲਾਂ ਕੈਂਪ ’ਚ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਤੋਂ ਇਲਾਵਾ ਜ਼ਰੂਰੀ ਦਵਾਈਆਂ, ਲੈਬੋਰੇਟਰੀ ਜਾਂਚ ਅਤੇ ਮਰੀਜ਼ਾਂ ਨੂੰ ਨਜ਼ਦੀਕ ਦੀਆਂ ਐਨਕਾਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ