ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ

Ram--Naam, Things,Happiness, Pujyaan Guru Ji

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਦੇ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ। (Saint Dr MSG)

ਚਲਦੇ ਹੋਏ, ਲੇਟ ਕੇ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ‘ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸਨੂੰ ਹੁੰਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ‘ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ‘ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ। (Saint Dr MSG)

ਇਹ ਵੀ ਪੜ੍ਹੋ : ‘ਆਪ’ ’ਚ ਲੋਕ ਸਭਾ ਚੋਣਾਂ ਲਈ ਟਿਕਟ ਦੇ ਚਾਹਵਾਨਾਂ ਵੱਲੋਂ ਸਰਗਰਮੀਆਂ ਤੇਜ਼

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆਉਣਾ ਆਪਣੇ-ਆਪ ਵਿਚ ਬਹੁਤ ਵੱਡੀ ਗੱਲ ਹੈ ਇਸ ਕਲਿਯੁਗ ਵਿਚ ਭਾਗਾਂ ਵਾਲੇ ਜੀਵ ਸਤਿਸੰਗ ਸੁਣਦੇ-ਸੁਣਦੇ ਓੜ ਨਿਭਾ ਜਾਂਦੇ ਹਨ ਅਜਿਹੇ ਜੀਵ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਕਿਉਂਕਿ ਇਹ ਘੋਰ ਕਲਿਯੁਗ ਹੈ ਇੱਥੇ ਮਨ ਅਤੇ ਮਨਮਤੇ ਲੋਕਾਂ ਦਾ ਟੋਲਾ ਚਾਰੇ ਪਾਸੇ ਘੁੰਮ ਰਿਹਾ ਹੈ ਜਿਵੇਂ ਫੁੱਲਾਂ ‘ਤੇ ਮੱਖੀਆਂ ਮੰਡਰਾਉਂਦੀਆਂ ਹਨ ਉਸੇ ਤਰ੍ਹਾਂ ਭਗਤਾਂ ਦੇ ਆਲੇ-ਦੁਆਲੇ ਮਨ ਅਤੇ ਮਨਮਤੇ ਲੋਕਾਂ ਦੇ ਟੋਲੇ ਘੁੰਮਦੇ ਰਹਿੰਦੇ ਹਨ ਤਾਂ ਕਿ ਇਨਸਾਨ ਦਾ ਦਿਲੋ-ਦਿਮਾਗ ਖ਼ਰਾਬ ਕਰਨ, ਅੱਲ੍ਹਾ, ਵਾਹਿਗੁਰੂ, ਰਾਮ ਤੋਂ ਦੂਰ ਕੀਤਾ ਜਾਵੇ ਬਹੁਤ ਸਾਰੇ ਲੋਕਾਂ ਦੀਆਂ ਦਿਨ-ਰਾਤ ਇਹੀ ਕੋਸ਼ਿਸ਼ਾਂ ਰਹਿੰਦੀਆਂ ਹਨ। (Saint Dr MSG)

ਚਾਰਾ ਪਾਉਂਦੇ ਹਨ ਅਤੇ ਮੁੱਖ ਰੂਪ ਨਾਲ ਚਾਰਾ ਮਾਇਆ ਰਾਣੀ, ਰੁਪਇਆ, ਪੈਸਾ ਹੈ ਜਿਸ ਲਈ ਲੋਕ ਪਾਗ਼ਲ ਹਨ ਅਸੀਂ ਦੇਖਿਆ ਹੈ ਕਿ ਜੋ ਜ਼ਿੰਦਗੀ ਉਸ ਅੱਲ੍ਹਾ, ਵਾਹਿਗੁਰੂ, ਰਾਮ ਲਈ ਕੁਰਬਾਨ ਹੁੰਦੀ ਹੈ ਅਤੇ ਉਨ੍ਹਾਂ ਹੀ ਲੋਕਾਂ ਦਾ ਜ਼ਰਾ ਜਿੰਨੀ ਗੱਲ ਲਈ ਦ੍ਰਿੜ ਵਿਸ਼ਵਾਸ ਨਹੀਂ ਰਹਿੰਦਾ ਜਿੱਥੋਂ ਸਭ ਕੁਝ ਹਾਸਲ ਕੀਤਾ ਹੋਵੇ, ਸਭ ਚੀਜ਼ਾਂ ਹਾਸਲ ਕੀਤੀਆਂ, ਸਾਰੀਆਂ ਨਿਆਮਤਾਂ ਜਿੱਥੋਂ ਮਿਲੀਆਂ ਹਨ ਫਿਰ ਵੀ ਇਨਸਾਨ ਵਿਸ਼ਵਾਸ ਗੁਆ ਦਿੰਦਾ ਹੈ ਤਾਂ ਅਜਿਹੇ ਵਿਚ ਮਾਲਕ ਦੇ ਉਹ ਤੋਹਫ਼ੇ ਵੀ ਭਖ਼ਦੇ ਹੋਏ ਅੰਗਿਆਰ ਬਣ ਜਾਇਆ ਕਰਦੇ ਹਨ ਜੇਕਰ ਮਾਲਕ ਦੇ ਸਕਦਾ ਹੈ ਤਾਂ ਲੈ ਵੀ ਸਕਦਾ ਹੈ ਅਜਿਹਾ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। (Saint Dr MSG)

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ’ਚ ਛਾਏ, ਬਠਿੰਡਾ-ਮਾਨਸਾ ਦੇ ਜਾਏ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਲੋਕਾਂ ਨੇ ਮਾਲਕ ਨੂੰ ਖਿਡੌਣਾ ਸਮਝ ਰੱਖਿਆ ਹੈ ‘ਲੋਗਨ ਰਾਮ ਖਿਲੌਨਾ ਜਾਨਾ’ ਪਰ ਉਹ ਮਾਲਕ ਖਿਡੌਣਾ ਨਹੀਂ ਹੈ, ਉਹ ਦਇਆ ਦਾ ਸਾਗਰ, ਰਹਿਮਤ ਦਾ ਦਾਤਾ, ਬੇਇੰਤਹਾ ਖੁਸ਼ੀਆਂ ਬਖ਼ਸ਼ਣ ਵਾਲਾ ਹੈ ਕਿਸੇ ਵੀ ਜੀਵ ਨੂੰ ਮਾਲਕ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡਦਾ ਉਹ ਮਾਲਕ, ਉਹ ਦਇਆ ਦਾ ਸਾਗਰ ਹਮੇਸ਼ਾ ਰਹਿਮੋ-ਕਰਮ ਨਾਲ ਨਿਵਾਜ਼ਦਾ ਰਹਿੰਦਾ ਹੈ ਇਸ ਲਈ ਬਚਨਾਂ ‘ਤੇ ਰਹਿੰਦੇ ਹੋਏ ਤੁਸੀਂ ਸਿਮਰਨ ਕਰੋ ਸਭ ਦਾ ਭਲਾ ਮੰਗੋ, ਸਭ ਦਾ ਭਲਾ ਕਰੋ ਦ੍ਰਿੜ ਵਿਸ਼ਵਾਸ ਰੱਖੋ, ਦ੍ਰਿੜ ਯਕੀਨ ਰੱਖੋ ਤੁਸੀਂ ਅੰਦਰੋਂ-ਬਾਹਰੋਂ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਜਾਓਗੇ ਸਭ ਕਮੀਆਂ ਦੂਰ ਹੋ ਜਾਣਗੀਆਂ ਅਤੇ ਜ਼ਿੰਦਗੀ ਖੁਸ਼ਹਾਲ ਜ਼ਰੂਰ ਬਣ ਜਾਵੇਗੀ। (Saint Dr MSG)