ਵਿਸ਼ਵ ਯੋਗ ਦਿਵਸ : ਦੁਨੀਆ ਨੇ ਪੜ੍ਹਿਆ ਯੋਗ ਦਾ ਪਾਠ

54522 ਵਿਅਕਤੀਆਂ ਨੇ ਇਕੱਠੇ ਇੱਕੋ ਸਮੇਂ ਯੋਗ ਕਰਕੇ ਬਣਾਇਆ ਰਿਕਾਰਡ

ਲਖਨਊ/ਕਾਂਗੜਾ (ਏਜੰਸੀ) ਕੌਮਾਂਤਰੀ ਯੋਗ ਦਿਵਸ ਦੀ ਖੁਸ਼ੀ ‘ਚ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਚਚੀਆ ਨਗਰੀ ਸਥਿੱਤ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਡੇਰਾ ਸੱਚਾ ਸੌਦਾ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਯੋਗ ਕੀਤਾ ਪੂਜਨੀਕ ਗੁਰੂ ਜੀ ਦੀਆਂ ਚਾਰ ਪੀੜ੍ਹੀਆਂ ਨੇ ਇਕੱਠਿਆਂ ਯੋਗ ਅਭਿਆਸ ਕਰਕੇ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਪੂਜਨੀਕ ਗੁਰੂ ਜੀ ਦੇ ਪਰਿਵਾਰਕ ਮੈਂਬਰਾਂ ‘ਚ ਪੂਜਨੀਕ ਗੁਰੂ ਜੀ ਦੇ ਪੂਜਨੀਕ ਮਾਤਾ ਜੀ, ਸਾਹਿਬਜ਼ਾਦਾ-ਸਾਹਿਬਜ਼ਾਦੀਆਂ, ਪੋਤੇ-ਨਾਤੀ ਤੇ ਦਾਮਾਦ ਸ਼ਾਮਲ ਸਨ ਦੂਜੇ ਪਾਸੇ ਲਖਨਊ ਦੇ 50 ਹਜ਼ਾਰ ਤੋਂ ਵੱਧ ਵਾਸੀਆਂ ਨੇ ਇਕੱਠਿਆਂ ਯੋਗ ਅਭਿਆਸ ਕਰਕੇ ਨਿਰੋਗ ਕਾਇਆ ਤੇ ਤੰਦਰੁਸਤ ਜੀਵਨ ਲਈ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਮੰਤਰ ਪੂਰੀ ਦੁਨੀਆ ਨੂੰ ਦੇ ਕੇ ਇਤਿਹਾਸ ਸਿਰਜ ਦਿੱਤਾ ਸਵੇਰੇ 3 ਵਜੇ ਪੈ ਰਹੇ ਮੀਂਹ ਦੇ ਬਾਵਜ਼ੂਦ ਰਮਾਬਾਈ ਅੰਬੇਦਕਰ ਮੈਦਾਨ ‘ਚ ਲੱਗਿਆ ਯੋਗ ਕੈਂਪ ਪੰਜ ਵੱਜਦੇ ਸਾਰ ਹੀ ਪੂਰੀ ਤਰ੍ਹਾਂ ਨਾਲ ਭਰ ਗਿਆ ਸੀ ਇਸਦੇ ਬਾਵਜ਼ੂਦ ਯੋਗ ਕੈਂਪ ‘ਚ ਹਿੱਸਾ ਲੈਣ ਆਉਣ ਵਾਲੇ ਵਿਅਕਤੀਆਂ ਦੇ ਉਤਸ਼ਾਹ ‘ਚ ਕੋਈ ਕਮੀ ਨਹੀਂ ਆ ਰਹੀ ਸੀ