ਸ਼ਹੀਦ ਭਗਤ ਸਿੰਘ ਬਾਰੇ ਬੇਲੋੜਾ ਵਿਵਾਦ

ਸ਼ਹੀਦ ਭਗਤ ਸਿੰਘ ਬਾਰੇ ਬੇਲੋੜਾ ਵਿਵਾਦ

ਸ਼ਹੀਦੇ-ਆਜ਼ਮ ਭਗਤ ਸਿੰਘ ਨੂੰ ਸੰਗਰੂਰ ਲੋਕ ਸਭਾ ਹਲਕਾ ਤੋਂ ਜੇਤੂ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਤਵਾਦੀ ਕਿਹਾ ਜਾਣਾ ਬੇਹੱਦ ਸ਼ਰਮਨਾਕ ਤੇ ਦੁਖਦਾਈ ਵਰਤਾਰਾ ਹੈ ਭਗਤ ਸਿੰਘ ਨੂੰ ਅਮਰ ਸ਼ਹੀਦ ਜਨਤਾ ਨੇ ਕਰਾਰ ਦਿੱਤਾ ਹੈ ਉਹ 135 ਕਰੋੜ ਲੋਕਾਂ ਦਾ ਮਹਾਂਨਾਇਕ, ਸ਼ਹੀਦ ਤੇ ਹਰਮਨ ਪਿਆਰਾ ਆਗੂ ਹੈ

ਸਰਕਾਰੀ ਕਾਗਜਾਂ ’ਚ ਸ਼ਹੀਦ ਦਾ ਰੁਤਬਾ ਭਾਵੇਂ ਅਜੇ ਭਗਤ ਸਿੰਘ ਨੂੰ ਨਹੀਂ ਦਿੱਤਾ ਗਿਆ ਪਰ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਪ੍ਰਧਾਨ ਮੰਤਰੀ ਤੋਂ ਲੈ ਕੇ ਲੱਗਭੱਗ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਮੰਤਰੀ ਅਤੇ ਅਧਿਕਾਰੀ ਸ਼ਹੀਦੇ ਆਜ਼ਮ ਦੇ ਜਨਮ ਸਥਾਨ ਖਟਕੜ ਕਲਾਂ ਤੇ ਸ਼ਹੀਦੀ ਯਾਦਗਾਰ ਹੁਸੇਨੀ ਵਾਲਾ ਵਿਖੇ ਪਹੁੰਚ ਕੇ ਸ਼ਹੀਦ ਨੂੰ ਨਮਨ ਕਰਦੇ ਹਨ ਜਿੱਥੋਂ ਤੱਕ ਸ਼ਹੀਦ ਨੂੰ ਅੱਤਵਾਦੀ ਕਰਾਰ ਦੇਣ ਲਈ ‘ਹਿੰਸਾ’ ਦਾ ਤਰਕ ਦੇਣ ਦਾ ਸਵਾਲ ਹੈ ਇਹ ਗੱਲ ਬੜੀ ਹਾਸੋਹੀਣੀ ਤੇ ਅਨਾੜੀਪੁਣੇ ਵਾਲੀ ਹੈ ਅਜਿਹੀ ਗੱਲ ਸਿਰਫ ਉਹੀ ਕਰ ਸਕਦਾ ਹੈ

ਜਿਸ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ, ਸਿਧਾਂਤਾਂ ਅਤੇ ਸਰਗਰਮੀਆਂ ਦਾ ਅਧਿਐਨ ਨਾ ਕੀਤਾ ਹੋਵੇ ਸ਼ਹੀਦ ਭਗਤ ਸਿੰਘ ਨੇ ਕਿਧਰੇ ਵੀ ਹਿੰਸਾ ਨੂੰ ਹੀ ਇਨਕਲਾਬ ਦਾ ਇੱਕੋ ਇੱਕ ਮਾਰਗ ਨਹੀਂ ਦੱਸਿਆ ਜੋਸ਼ ’ਚ ਚੁੱਕੇ ਗਏ ਕਦਮਾਂ ਦਾ ਆਪਣਾ ਅਰਥ ਅਤੇ ਪ੍ਰਸੰਗ ਹੁੰਦਾ ਹੈ ਸ਼ਹੀਦ ਭਗਤ ਸਿੰਘ ਵੱਲੋਂ ਸਾਂਡਰਸ ਦੇ ਕਤਲ ਤੇ ਅਸੰਬਲੀ ’ਚ ਬੰਬ ਸੁੱਟਣ ਵਰਗੀਆਂ ਘਟਨਾਵਾਂ ਬਾਰੇ ਡੂੰਘੀ ਪੜਤਾਲ ਦੀ ਲੋੜ ਹੈ ਅਸਲ ’ਚ ਲਾਲਾ ਲਾਜਪਤ ਰਾਏ ’ਤੇ ਜਿਸ ਤਰ੍ਹਾਂ ਅੰਗਰੇਜ਼ੀ ਪੁਲਿਸ ਨੇ ਜੁਲਮ ਢਾਹਿਆ ਤੇ ਮੌਤ ਦੇ ਘਾਟ ਉਤਾਰਿਆ ਉਹ ਇੱਕ ਬੇਹੱਦ ਕਰੂਰ ਘਟਨਾ ਸੀ

ਇਸ ਘਟਨਾ ਦੇ ਵਿਰੋਧ ’ਚ ਸ਼ਹੀਦ ਭਗਤ ਸਿੰਘ ਹੁਰਾਂ ਸਕਾਟ ਨੂੰ ਮਾਰ ਕੇ ਅੰਗਰੇਜ਼ਾ ਨੂੰ ਅੱਗੇ ਤੋਂ ਹਿੰਸਾ ਨਾ ਕਰਨ ਦਾ ਸੰਦੇਸ਼ ਦੇਣਾ ਸੀ ਨਾ ਕਿ ਭਗਤ ਸਿੰਘ ਹਰ ਅੰਗਰੇਜ਼ ਨੂੰ ਮਾਰਨਾ ਚਾਹੁੰਦਾ ਸੀ ਸਕਾਟ ਖਿਲਾਫ ਕਾਰਵਾਈ ਇੱਕ ਸੰਕੇਤਕ ਕਾਰਵਾਈ ਸੀ ਸ਼ਹੀਦ ਭਗਤ ਸਿੰਘ ਨੇ ਕਿਤੇ ਵੀ ਨੌਜਵਾਨਾਂ ਨੂੰ ਇਹ ਸੰਦੇਸ਼ ਨਹੀਂ ਦਿੱਤਾ ਕਿ ਜਿੱਥੇ ਵੀ ਗੋਰਾ ਮਿਲੇ ਉਸ ਨੂੰ ਮਾਰ ਦਿਓ ਅੱਤਵਾਦੀ ਹਿੰਸਕ ਹੁੰਦੇ ਹਨ ਅਤੇ ਉਹਨਾਂ ਦਾ ਮਕਸਦ ਸਿਰਫ਼ ਕਤਲੇਆਮ ਹੁੰਦਾ ਹੈ ਅੱਤਵਾਦੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਸ਼ਹੀਦ ਭਗਤ ਸਿੰਘ ਤਾਂ ਛੱਡੋ ਅਜਿਹੀ ਮਾੜੀ ਹਰਕਤ ਉਹਨਾਂ ਦੇ ਕਿਸੇ ਵੀ ਸਾਥੀ ਨੇ ਵੀ ਨਹੀਂ ਕੀਤੀ

ਭਗਤ ਸਿੰਘ ਦਾ ਮਕਸਦ ਸਿਸਟਮ ਬਦਲੀ ਸੀ ਜਿੱਥੋਂ ਤੱਕ ਬੰਬ ਧਮਾਕੇ ਦਾ ਸਬੰਧ ਹੈ ਭਗਤ ਸਿੰਘ ਨੇ ਬੰਬ ਸੁੱਟਣ ਤੋਂ ਤੁਰੰਤ ਬਾਅਦ ਖੁੱਲ੍ਹੇਆਮ ਇਹ ਐਲਾਨ ਕੀਤਾ ਸੀ ਕਿ ਉਹਨਾਂ ਦਾ ਮਕਸਦ ਕਿਸੇ (ਅੰਗਰੇਜ਼) ਨੂੰ ਮਾਰਨਾ ਨਹੀਂ ਸਗੋਂ ਗੂੰਗੀ-ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣਾ ਸੀ ਇੱਕਾ-ਦੁੱਕਾ ਆਗੂਆਂ ਦੇ ਸ਼ਹੀਦਾਂ ਬਾਰੇ ਵਿਵਾਦਤ ਬਿਆਨ ਸ਼ਹੀਦਾਂ ਦੇ ਰੁਤਬੇ ਨੂੰ ਘੱਟ ਨਹੀਂ ਕਰ ਸਕਦੇ

ਸਰਕਾਰੀ ਕਿਤਾਬਾਂ ’ਚ ਸ਼ਹੀਦ ਦੀ ਕੁਰਬਾਨੀ ਦਾ ਗੁਣਗਾਣ ਹੀ ਸਾਰਾ ਕੁਝ ਕਹਿ ਦਿੰਦਾ ਹੈ ਚੰਗਾ ਹੋਵੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੀ ਮਹਾਨ ਦੇਸ਼ ਭਗਤਾਂ ਨੂੰ ਸ਼ਹੀਦਾਂ ਦਾ ਦਰਜਾ ਦੇਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਿਧਾਂਤਕ ਤੇ ਕਾਨੂੰਨੀ ਭਰਮ ਭੁਲੇਖੇ ਦੀ ਗੁੰਜਾਇਸ਼ ਖਤਮ ਕਰ ਦੇਣ ਸਰਕਾਰਾਂ ਸ਼ਹੀਦਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦਾ ਵੀ ਸਨਮਾਨ ਕਰਦੀਆਂ ਹਨ, ਤਾਂ ਸ਼ਹੀਦਾਂ ਦੇ ਸਿਧਾਂਤਕ ਰੁਤਬੇ ’ਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ