ਸੱਚਾਈ ਦੀ ਜਿੱਤ

ਸੱਚਾਈ ਦੀ ਜਿੱਤ

ਇੱਕ ਪਿੰਡ ਸੀ ਜਿਸ ਦਾ ਨਾਂਅ ਮਾਇਆਪੁਰ ਸੀ ਅਤੇ ਪਿੰਡ ਦੀ ਸੁੰਦਰਤਾ ਦਾ ਤਾਂ ਕੁਝ ਕਹਿਣਾ ਹੀ ਨਹੀਂ ਸੀ ਕਿਉਂਕਿ ਉਸ ਪਿੰਡ ਦੇ ਕਿਨਾਰੇ ਹੀ ਇੱਕ ਵਿਸ਼ਾਲ ਜੰਗਲ ਸੀ ਅਤੇ ਉਸ ਜੰਗਲ ’ਚ ਕਈ ਤਰ੍ਹਾਂ ਦੇ ਜੰਗਲੀ ਜਾਨਵਰ, ਪਸ਼ੂ-ਪੰਛੀ ਰਹਿੰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਇੱਕ ਲੱਕੜਹਾਰਾ ਲੱਕੜਾਂ ਲੈ ਕੇ ਜੰਗਲ ਦੇ ਰਸਤੇ ਆਪਣੇ ਪਿੰਡ ਵੱਲ ਜਾ ਰਿਹਾ ਹੁੰਦਾ ਹੈ ਅਚਾਨਕ ਰਸਤੇ ’ਚ ਉਸਨੂੰ ਸ਼ੇਰ ਮਿਲ ਜਾਂਦਾ ਹੈ ਅਤੇ ਉਸ ਲੱਕੜਹਾਰੇ ਨੂੰ ਕਹਿੰਦਾ ਹੈ, ‘‘ਦੇਖੋ ਭਾਈ ਅੱਜ ਮੈਨੂੰ ਕੋਈ ਵੀ ਸ਼ਿਕਾਰ ਸਵੇਰ ਤੋਂ ਨਹੀਂ ਮਿਲਿਆ ਤੇ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੈ ਮੈਂ ਤੁਹਾਨੂੰ ਖਾਣਾ ਚਾਹੁੰਦਾ ਹਾਂ ਤੇ ਤੁਹਾਨੂੰ ਖਾ ਕੇ ਮੈਂ ਆਪਣੀ ਭੁੱਖ ਮਿਟਾਵਾਂਗਾ’’ ਲੱਕੜਹਾਰਾ ਘਬਰਾ ਕੇ ਕਹਿੰਦਾ ਹੈ, ‘‘ਠੀਕ ਹੈ ਜੇਕਰ ਮੈਨੂੰ ਖਾਣ ਨਾਲ ਤੁਹਾਡੀ ਭੁੱਖ ਮਿਟ ਸਕਦੀ ਹੈ ਅਤੇ ਤੁਹਾਡੀ ਜਾਨ ਬਚ ਸਕਦੀ ਹੈ ਤਾਂ ਮੈਨੂੰ ਇਹ ਮਨਜ਼ੂਰ ਹੈ

ਪਰ ਉਸ ਤੋਂ ਪਹਿਲਾਂ ਕੁਝ ਕਹਿਣਾ ਚਾਹੁੰਦਾ ਹਾਂ!’’ ਸ਼ੇਰ ਕਹਿੰਦਾ, ‘‘ਕਹੋ’’ ‘‘ਤੁਸੀਂ ਤਾਂ ਇਕੱਲੇ ਹੋ ਤੇ ਤੁਹਾਡੇ ’ਤੇ ਕਿਸੇ ਦੀ ਜਿੰਮੇਵਾਰੀ ਵੀ ਨਹੀਂ ਹੈ ਪਰ ਮੇਰੇ ਘਰ ’ਚ ਪਤਨੀ ਅਤੇ ਬੱਚੇ ਭੁੱਖ ਨਾਲ ਭਿਆਕੁਲ ਹਨ ਇਸ ਕਾਰਨ ਮੈਨੂੰ ਇਹ ਲੱਕੜਾਂ ਵੇਚ ਕੇ ਘਰ ’ਚ ਭੋਜਨ ਲੈ ਕੇ ਜਾਣਾ ਹੋਵੇਗਾ, ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਬੱਚਿਆਂ ਨੂੰ ਭੋਜਨ ਦੇ ਕੇ ਤੁਹਾਡੇ ਕੋਲ ਆ ਜਾਵਾਂਗਾ’’

ਸ਼ੇਰ ਨੇ ਬੜੀ ਜ਼ੋਰ ਦੀ ਹੱਸਦਿਆਂ ਕਿਹਾ, ‘‘ਕੀ ਤੂੰ ਮੈਨੂੰ ਪਾਗਲ ਸਮਝ ਰੱਖਿਐ ਤੈਨੂੰ ਮੇਰਾ ਸ਼ਿਕਾਰ ਬਣਨਾ ਹੀ ਪਵੇਗਾ’’ ਲੱਕੜਹਾਰਾ ਰੋਂਦਾ ਹੈ ਅਤੇ ਕਹਿੰਦਾ ਹੈ, ‘‘ਕਿਰਪਾ ਕਰਕੇ ਮੈਨੂੰ ਜਾਣ ਦਿਓ ਮੈਂ ਆਪਣਾ ਵਾਅਦਾ ਨਹੀਂ ਤੋੜਾਂਗਾ’’ ਸ਼ੇਰ ਨੂੰ ਉਸ ’ਤੇ ਦਇਆ ਆ ਗਈ ਤੇ ਕਹਿੰਦਾ, ‘‘ਤੈਨੂੰ ਸੂਰਜ ਡੁੱਬਣ ਤੋਂ ਪਹਿਲਾਂ ਹੀ ਆਉਣਾ ਪਏਗਾ’’ ਲੱਕੜਹਾਰਾ ਕਹਿੰਦਾ, ‘‘ਠੀਕ ਹੈ’’ ਜਦੋਂ ਲੱਕੜਹਾਰਾ ਆਪਣੇੇ ਬੱਚਿਆਂ ਨੂੰ ਭੋਜਨ ਦੇ ਕੇ ਸ਼ੇਰ ਦੇ ਕੋਲ ਵਾਪਸ ਆ ਗਿਆ ਤਾਂ ਸ਼ੇਰ ਖੁਸ਼ ਹੁੰਦਾ ਹੈ ਤੇ ਕਹਿੰਦਾ ਹੈ, ‘‘ਮੈਂ ਤੈਨੂੰ ਮਾਰ ਕੇ ਕੋਈ ਪਾਪ ਨਹੀਂ ਕਰਨਾ ਚਾਹੁੰਦਾ, ਤੁਸੀਂ ਸੱਚੇ ਬੰਦੇ ਹੋ’’ ਲੱਕੜਹਾਰਾ ਸ਼ੇਰ ਦਾ ਧੰਨਵਾਦ ਕਰਦਾ ਹੈ ਤੇ ਖੁਸ਼ੀ-ਖੁਸ਼ੀ ਆਪਣੇ ਘਰ ਪਰਤ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ