ਖੇਤਾਂ ‘ਚੋਂ 4 ਟਰਾਸਫ਼ਾਰਮਰ ਚੋਰੀ

Transformers
ਗੁਰੂਹਰਸਹਾਏ। ਖੇਤਾਂ ਵਿੱਚੋਂ ਟਰਾਂਸਫਾਰਮ ਚੋਰੀ ਹੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਕਿਸਾਨ।

ਘਟਨਾ ਬਸਤੀ ਡੇਰਿਆਂ ਵਾਲੀ | Transformers

ਗੁਰੂਹਰਸਹਾਏ (ਸਤਪਾਲ ਥਿੰਦ)। ਗੁਰੂਹਰਸਹਾਏ ਵਿਧਾਨ ਸਭਾ ਹਲਕੇ ਵਿੱਚ ਚੋਰੀ ਵਾਰਦਾਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਚੋਰਾ ਵੱਲੋਂ ਚੋਰੀ ਦੀਆਂ ਵਾਰਦਾਤਾ ਨੂੰ ਰਾਤ ਫਿਰ ਅੰਜਾਮ ਦਿੱਤਾ ਗਿਆ। ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੇ ਚਾਰ ਟਰਾਸਫ਼ਾਰਮਰ (Transformers) ਵਿੱਚੋ ਕੀਮਤੀ ਸਮਾਨ ਬਸਤੀ ਡੇਰਿਆ ਦੇ ਖੇਤਾਂ ਵਿੱਚ ਚੋਰੀ ਕਰ ਲਿਆ ਗਿਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਜੰਟ ਸਿੰਘ ਹੁਕਮ ਸਿੰਘ ਠੇਕੇਦਾਰ ਤਰਲੋਕ ਸਿੰਘ ਰਮਨ ਸਰਪੰਚ ਨੇ ਦੱਸਿਆ ਕਿ ਰਾਤ ਬਾਰਸ਼ ਹੋਣ ਕਾਰਨ ਉਹ ਖੇਤਾਂ ਵਿੱਚ ਨਹੀ ਆ ਸਕੇ ਜਿਸ ਕਾਰਨ ਚੋਰ ਟਰਾਸਫ਼ਾਰਮਰਾ ਵਿੱਚੋਂ ਤੇਲ ਅਤੇ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਜਿਸ ਦੀ ਸੂਚਨਾ ਸਬੰਧਤ ਬਿਜਲੀ ਵਿਭਾਗ ਨੂੰ ਦਿੱਤੀ ਗਈ ਹੈ । ਕਿਸਾਨਾਂ ਕਿਹਾ ਕਿ ਨਸ਼ੇੜੀਆ ਦਾ ਇਹ ਕੰਮ ਹੈ ਜੋ ਕਦੇ ਮੋਟਰਾ ਅਤੇ ਕਦੇ ਟਰਾਸਫ਼ਾਰਮਰ ਚੋਰੀ ਕਰਕੇ ਲੈ ਜਾਦੇ ਹਨ।

Transformers

ਇਹ ਵੀ ਪੜ੍ਹੋ : ਮੀਂਹ ਨੇ ਕਰਵਾਏ ਲਹਿਰਾ ਮੁਹੱਬਤ, ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਬੰਦ