ਹਿਮਾਚਲੀ ਸਫ਼ਰ ਦਾ ਦੁਖਾਂਤ

Himachali, Yatra, Trouble

ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ 8 ਨੌਜਵਾਨਾਂ ਦੀ ਹਿਮਾਚਲ ਤੋਂ ਵਾਪਸੀ ਸਮੇਂ ਸੜਕ ਹਾਦਸੇ ‘ਚ ਮੌਤ ਮੈਦਾਨੀ ਲੋਕਾਂ ਦੇ ਪਹਾੜੀ ਖੇਤਰ ਬਾਰੇ ਨਾ-ਸਮਝੀ ਦੀ ਦੁਖਦਾਈ ਮਿਸਾਲ ਹੈ ਮੈਦਾਨੀ ਰਾਜਾਂ ਤੋਂ ਪਹਾੜੀ ਖੇਤਰ ‘ਚ ਆਉਂਦੇ ਲੋਕਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਤਾਜ਼ਾ ਘਟਨਾ ‘ਚ ਨੌਜਵਾਨਾਂ ਦੀ ਕਾਰ 150 ਫੁੱਟ ਡੂੰਘੀ ਖੱਡ ‘ਚ ਡਿੱਗ ਪਈ ਇਸ ਦਰਦਨਾਕ ਹਾਦਸੇ ਤੋਂ ਬਾਅਦ ਸਰਕਾਰੀ ਪੱਧਰ ‘ਤੇ ਕੋਈ ਬਹੁਤੀ ਚਰਚਾ ਨਹੀਂ ਹੋਈ, ਕਿਉਂਕਿ ਜਿਸ ਸੂਬੇ ‘ਚ ਇਹ ਘਟਨਾ ਵਾਪਰੀ ਉਸ ਸੂਬਾ ਸਰਕਾਰ ਵਾਸਤੇ ਮ੍ਰਿਤਕ ਬਾਹਰਲੇ ਸੂਬੇ ਦੇ ਸਨ।

ਜਿਸ ਸੂਬੇ ‘ਚ (ਪੰਜਾਬ) ਨਾਲ ਇਹ ਨੌਜਵਾਨ ਸਬੰਧਿਤ ਸਨ ਉਥੋਂ ਦੀ ਸਰਕਾਰ ਤੇ ਲੋਕਾਂ ਨੇ ਦੂਜੇ ਸੂਬੇ ਦੇ ਹਾਲਾਤਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ ਅਜਿਹੇ ਹੋਰ ਸੜਕ ਹਾਦਸਿਆਂ ਬਾਰੇ ਕੋਈ ਸਾਂਝੀ ਰਾਏ ਬਣਾਉਣ ਦਾ ਉੱਦਮ ਨਹੀਂ ਕੀਤਾ ਦਰਅਸਲ ਮਾਮਲਾ ਸੜਕੀ ਆਵਾਜਾਈ, ਨਿਯਮਾਂ ਤੇ ਸਾਵਧਾਨੀ ਦਾ ਹੈ ਹਿਮਾਚਲ ਪ੍ਰਦੇਸ਼ ‘ਚ ਮੈਦਾਨੀ ਸੂਬਿਆਂ ‘ਚੋਂ ਆਉਣ ਵਾਲੇ ਸੈਲਾਨੀਆਂ ਨੂੰ ਪਹਾੜੀ ਰਸਤਿਆਂ ‘ਚ ਵਾਹਨ ਚਲਾਉਣ ਦਾ ਅਭਿਆਸ ਨਹੀਂ ਹੁੰਦਾ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।

ਇਹ ਵੀ ਪੜ੍ਹੋ : ਜਿੱਥੋਂ ਲੰਘ ਰਿਹੈ ਬਿਪਰਜੋਏ ਛੱਡ ਰਿਹੈ ਤਬਾਹੀ ਦੇ ਨਿਸ਼ਾਨ, ਰਾਜਸਥਾਨ ਵੱਲ ਵਧਿਆ

ਖਾਸ ਕਰਕੇ ਰਾਤ ਵੇਲੇ ਪਹਾੜਾਂ ‘ਚ ਗੱਡੀ ਚਲਾਉਣੀ ਹੋਰ ਵੀ ਖਤਰਨਾਕ ਹੁੰਦਾ ਹੈ ਉਕਤ ਹਾਦਸਾ ਵੀ ਰਾਤ 10:30 ਵਜੇ ਹੋਇਆ ਸੀ ਪੰਜਾਬ ਸਮੇਤ ਹੋਰ ਮੈਦਾਨੀ ਸੂਬਿਆਂ ਦੇ ਲੋਕ ਘੁੰਮਣ-ਫਿਰਨ ਤੇ ਤੀਰਥਾਂ ‘ਤੇ ਸ਼ਰਧਾ ਲਈ ਪਹਾੜੀ ਸੂਬਿਆਂ ‘ਚ ਜਾਂਦੇ ਹਨ ਲੱਖਾਂ ਸੈਲਾਨੀਆਂ ਦੀ ਆਮਦ ਪਹਾੜੀ ਸੂਬਿਆਂ ਦੀ ਆਰਥਿਕਤਾ ਦਾ ਮਹੱਤਵਪੂਰਨ ਹਿੱਸਾ ਹੈ ਵਧ ਰਹੇ ਹਾਦਸਿਆਂ ਨੂੰ ਵੇਖਦਿਆਂ ਪਹਾੜੀ ਸੂਬਿਆਂ ਦੀਆਂ ਸਰਕਾਰਾਂ ਮੈਦਾਨੀ ਲੋਕਾਂ ਦੇ ਸੁਰੱਖਿਅਤ ਸਫ਼ਰ ਲਈ ਕੋਈ ਠੋਸ ਨੀਤੀ ਘੜ ਕੇ ਅਜਿਹੀ ਮੁਹਿੰਮ ਚਲਾਉਣ, ਜਿਸ ਨਾਲ ਸੈਲਾਨੀਆਂ ਨੂੰ ਪਹਾੜੀ ਖੇਤਰ ‘ਚ ਡਰਾਇਵਿੰਗ ਸਬੰਧੀ ਠੋਸ ਜਾਣਕਾਰੀ ਤੇ ਸਿਖਲਾਈ ਹਾਸਲ ਹੋ ਸਕੇ ਸਿਰਫ਼ ਮ੍ਰਿਤਕਾਂ ਨੂੰ ਮੁਆਵਜ਼ਾ ਦੇਣਾ ਨਾਲ ਹੀ ਮਸਲਾ ਨਹੀਂ ਹੁੰਦਾ ਹਾਦਸਿਆਂ ਦੀ ਦਰ ਘਟਾਉਣਾ ਮੁੱਖ ਮਕਸਦ ਹੋਣਾ ਚਾਹੀਦਾ ਹੈ।

ਦੂਜੇ ਪਾਸੇ ਮੈਦਾਨੀ ਸੁਬਿਆਂ ਦੀਆਂ ਸਰਕਾਰਾਂ ਵੀ ਪਹਾੜੀ ਖੇਤਰਾਂ ‘ਚ ਸੁਰੱਖਿਅਤ ਸਫ਼ਰ ਲਈ ਕੋਈ ਠੋਸ ਪ੍ਰੋਗਰਾਮ ਤਿਆਰ ਕਰਨ ਸੈਰ-ਸਪਾਟਾ ਦੇਸ਼ ਦੀ ਏਕਤਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਦਾ ਹੈ ਸੁਰੱਖਿਅਤ ਸਫ਼ਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ ਕੇਂਦਰ ਸਰਕਾਰ ਵੀ ਇਸ ਮਾਮਲੇ ‘ਚ ਕੋਈ ਨੀਤੀ ਤਿਆਰ ਕਰੇ ਤਾਂ ਚੰਗੇ ਨਤੀਜੇ ਆ ਸਕਦੇ ਹਨ ਉਂਜ ਵੀ ਪਹਾੜੀ ਸੂਬਿਆਂ ‘ਚ ਵਾਹਨਾਂ ਦੀ ਭੀੜ ਸਮੱਸਿਆ ਹੈ ਪਰ ਸੈਰ ਸਪਾਟਾ ਸਮੱਸਿਆ ਨਹੀਂ ਸਗੋਂ ਵਰਦਾਨ ਹੋਣਾ ਚਾਹੀਦਾ ਹੈ ਹਾਦਸਿਆਂ ਨੂੰ ਰੋਕਣ ਦੀ ਮੁਹਿੰਮ ਜ਼ਰੂਰੀ ਹੈ।