ਸੀਐੱਮ ਫਲਾਇੰਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਮੇਮਾਰੀ

CM Flying Team, Across, Different, Places
  • 34 ਥਾਵਾਂ ‘ਤੇ ਕੀਤੀ ਛਾਪੇਮਾਰੀ, ਕਿਹਾ ਜਾਰੀ ਰਹੇਗੀ ਮੁਹਿੰਮ

  • 16 ਬਿਜਲੀ ਚੋਰੀ ਦੇ ਕੇਸ ਫੜੇ, ਕੀਤਾ 4 ਲੱਖ ਰੁਪਏ ਦਾ ਜ਼ੁਰਮਾਨਾ

ਸੱਚ ਕਹੂੰ ਨਿਊਜ਼,ਭਿਵਾਨੀ:ਪੂਰੇ ਸੂਬੇ ਸਹਿਤ ਭਿਵਾਨੀ ਜ਼ਿਲ੍ਹੇ ‘ਚ ਵੀ ਸੀਐੱਮ ਫਲਾਇੰਗ ਨੇ 34 ਥਾਵਾਂ ‘ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ‘ਚ ਸ਼ਰਾਬ, ਬਿਜਲੀ ਚੋਰੀ, ਗੈਸ ਸਿਲੰਡਰ ਫੜ ਕੇ 7 ਬੱਸਾਂ ਨੂੰ ਬਿਨਾਂ ਪਰਮਿਟ ਦੇ ਅਤੇ 3 ਛੋਟੇ ਸਾਧਨਾਂ ਨੂੰ ਜ਼ਬਤ ਕੀਤਾ ਗਿਆ ਸੀਐੱਮ ਫਲਾਇੰਗ ਇਸਪੈਕਟਰ ਆਜਾਦ ਢਾਂਡਾ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਸੂਬਾ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦੇ ਅਭਿਆਨ ਤਹਿਤ ਭਿਵਾਨੀ ‘ਚ ਸੀਐੱਮ ਫਲਾਇੰਗ ਨੇ ਜ਼ਿਲ੍ਹੇ ਭਰ  ‘ਚ ਛਾਪੇਮਾਰੀ ਕੀਤੀ  ਛਾਪੇਮਾਰੀ ਤੋਂ ਬਾਅਦ ਛੋਟੇ ਵੱਡੇ ਕਾਰੋਬਾਰੀਆਂ ‘ਚ ਹੜਕੰਪ ਮੱਚ ਗਿਆ

ਸੀਐੱਮ ਫਲਾਇੰਗ ਨੇ ਇੱਕ ਤੋਂ ਬਾਅਦ ਇੱਕ ਟ੍ਰਾਂਸਪੋਰਟ ਬਿਜਲੀ ਚੋਰੀ, ਸ਼ਰਾਬ ਅਤੇ ਗੈਸ ਸਿਲੰਡਰਾਂ ਦਾ ਕਾਲਾ ਧੰਦਾ ਰੋਕਣ ਲਈ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਲੋਕ ਭੱਜਦੇ ਹੋਏ ਦਿਸੇ ਅਤੇ ਕਈ ਆਪਣੀਆਂ ਦੁਕਾਨਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਗਏ ਸੀਐੱਮ ਫਲਾਇੰਗ ਨੇ ਸਭ ਤੋਂ ਪਹਿਲਾਂ ਆਟੋ ਮਾਰਕੀਟ ਸਥਿਤ ਸ਼ਰਾਬ ਦੇ ਠੇਕਿਆਂ ‘ਤੇ ਛਾਪੇਮਾਰੀ ਕੀਤੀ ਖਾਸ ਗੱਲ ਤਾਂ ਇਹ ਰਹੀ ਕਿ ਸ਼ਰਾਬ ਵੇਚਣ ਵਾਲਾ ਦੁਕਾਨ ਨੂੰ ਜ਼ਿੰਦਰਾ ਲਾ ਕੇ ਭੱਜ ਗਿਆ ਛਾਪੇਮਾਰੀ ਦੌਰਾਨ ਸੀਐੱਮ ਫਲਾਇੰਗ ਨੇ ਇੱਥੋਂ ਅੰਗਰੇਜ਼ੀ ਸ਼ਰਾਬ ਦੀਆਂ 20 ਪੇਟੀਆਂ ਬਰਾਮਦ ਕੀਤੀਆਂ ਇਸਤੋਂ ਬਾਦ ਇੱਕ-ਇੱਕ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਇਸ ਦੌਰਾਨ ਕੁੱਲ 44 ਵਾਹਨਾਂ ਦੇ ਚਲਾਨ ਕੱਟੇ ਗਏ, ਜਿਸ ਵਿੱਚ 7 ਬੱਸਾਂ ਅਤੇ ਤਿੰਨ ਛੋਟੇ ਵਾਹਨਾਂ ਨੂੰ ਜ਼ਬਤ ਕੀਤਾ ਗਿਆ

ਬਿਨਾਂ ਪਰਮਿਟ ਦੇ 7 ਬੱਸਾਂ ਅਤੇ ਤਿੰਨ ਛੋਟੇ ਵਾਹਨ ਕੀਤੇ ਜ਼ਬਤ : ਢਾਂਡਾ

ਸੀਐੱਮ ਫਲਾਇੰਗ ਇੰਸਪੈਕਟਰ ਆਜ਼ਾਦ ਸਿੰਘ ਢਾਂਡਾ ਨੇ ਦੱਸਿਆ ਕਿ ਡੀਐੱਸਪੀ ਸੀਆਈਡੀ ਰੋਹਤਕ ਦੇ ਨਿਰਦੇਸ਼ਾਂ ਤਹਿਤ ਸਬੰਧਿਤ ਵਿਭਾਗਾਂ ਤੇ ਅਧਿਕਾਰੀਆਂ ਦੇ ਨਾਲ ਸ਼ਰਾਬ ਦੀ ਵਿਕਰੀ ਅਤੇ ਗੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਵਾਹਨਾਂ ਤੋਂ ਇਲਾਵਾ ਜ਼ਿਲ੍ਹੇ ਭਰ ਦੇ 15-16 ਬਿਜਲੀ ਚੋਰੀ ਦੇ ਕੇਸ ਫੜ ਕੇ ਤਕਰੀਬਨ ਚਾਰ ਲੱਖ ਰੁਪਏ ਜੁਰਮਾਨਾ ਕੀਤਾ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਗੈਰ-ਕਾਨੂੰਨੀ ਗੈਸ ਸਿਲੰਡਰ ਬਰਾਮਦ ਵੀ ਕੀਤੇ ਹਨ ਇੰਸਪੈਕਟਰ ਆਜਾਦ ਸਿੰਘ ਨੇ ਕਿਹਾ ਕਿ ਸਾਰੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਨਿਯਮਾਂ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ ਤੇ ਸਮੇਂ ‘ਤੇ ਟੈਕਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦਾ ਮੰਤਵ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦਾ ਹੈ ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਅੱਜ ਨਵੀਨ, ਸੁਨੀਲ, ਕ੍ਰਿਸ਼ਨ, ਵਿਨੋਦ, ਰਾਜਵੀਰ, ਰਾਜਿੰਦਰ, ਜੋਗਿੰਦਰ ਸਿੰਘ ਹਾਜ਼ਰ ਰਹੇ, ਜਿਸ ਵਿੱਚ ਵਿਨੋਦ ਦਾ ਅਹਿਮ ਯੋਗਦਾਨ ਰਿਹਾ

ਨਿਸ਼ਚਿਤ ਤੌਰ ‘ਤੇ ਸੀਐੱਮ ਫਲਾਇੰਗ ਇਹ ਵੱਡੀ ਕਾਰਵਾਈ ਜ਼ਿਲ੍ਹੇ ਭਰ ਵਿੱਚ ਹੋ ਰਹੇ ਗੈਰ-ਕਾਨੂੰਨੀ ਧੰਦੇ, ਬਿਜਲੀ ਚੋਰੀ ਅਤੇ ਟੈਕਸ ਦੀ ਚੋਰੀ ਰੋਕਣ ‘ਚ ਕਾਰਗਰ ਹੋਵੇਗੀ ਅਤੇ ਜ਼ਰੂਰਤ ਹੈ ਇਸ ਤਰ੍ਹਾਂ ਦੀ ਮੁਹਿੰਮ ਸਮੇਂ-ਸਮੇਂ ‘ਤੇ ਚੱਲਣ ਦੀ ਤਾਂ ਕਿ ਨਿਯਮਾਂ ਦੇ ਉਲਟ ਅਤੇ ਗੈਰ-ਕਾਨੂੰਨੀ ਕਾਰੋਬਾਰੀਆਂ ‘ਤੇ ਰੋਕ ਲੱਗ ਸਕੇ