ਸੋਚ (Thinking)

ਸੋਚ (Thinking)

ਕਿਸੇ ਕਾਰਨ ਲੰਮੀ ਬੈੱਡ ਰੈਸਟ ਤੋਂ ਬਾਅਦ ਕੋਈ ਢਾਈ-ਤਿੰਨ ਮਹੀਨਿਆਂ ਮਗਰੋਂ ਮੰਡੀ ਵਾਲੇ ਖੇਤ ਗੇੜਾ ਮਾਰਨ ਗਿਆ ਮੱਘਰ ਮਹੀਨੇ ਦੇ ਮਗਰਲੇ ਦਿਨ ਸਨ ਸੜਕੋਂ ਉੱਤਰ ਕੇ ਪਹੀ ਪੈਂਦਿਆਂ ਹੀ ਪਹਿਲੇ ਪਾਣੀ ਲੱਗਣ ਮਗਰੋਂ ਕਣਕਾਂ ਦੇ ਲਹਿਲਹਾਉਂਦੇ ਖੇਤ ਧਰਤੀ ‘ਤੇ ਵਿਛੀ ਹਰੀ ਚਾਦਰ ਵਾਂਗ ਲੱਗੇ ਵਿੱਚ-ਵਿੱਚ ਮਾਲੀਆਂ ਦੁਆਰਾ ਸਾਗ ਵਾਸਤੇ ਬੀਜੀ ਅਗੇਤੀ ਸਰ੍ਹੋਂ ਦੇ ਪੀਲੇ-ਪੀਲੇ ਫੁਲਾਂ ਵਾਲੇ ਕਿਆਰੇ ਕੁਦਰਤ ਦੇ ਸੁਹੱਪਣ ਨੂੰ ਚਾਰ ਚੰਨ ਲਾ ਰਹੇ ਸਨ

ਖੇਤ ਪਹੁੰਚ ਕੇ ਵੱਟੋ-ਵੱਟ ਚਾਰ-ਚੁਫੇਰੇ ਗੇੜਾ ਮਾਰਿਆ ਵੱਟਾਂ ਲੁਕੋ ਚੁੱਕੀ ਕਣਕ ਦੇਖ ਕੇ ਕਿਸਾਨ-ਮਨ ਸ਼ਰਸ਼ਾਰ ਹੋਣਾ ਸੁਭਾਵਿਕ ਹੈ ਨਾਲ ਲੱਗਦਾ ਖੇਤ ਮਾਲੀ ਨੇ ਠੇਕੇ ‘ਤੇ ਲਿਆ ਹੋਇਆ ਸੀ ਮੇਰੇ ਪੈਰ ਉਸਦੇ ਛੱਪਰ ਵੱਲ ਹੋ ਤੁਰੇ ਉਹ ਪੈਰਾਂ ਭਾਰ ਬੈਠਾ ਪਾਲਕ ਵੱਢ ਕੇ ਗੁੱਟੀਆਂ ਬਣਾਉਣ ਵਿਚ ਮਸਤ ਸੀ ਮੈਨੂੰ ਉਹ ਰੇਡੀਓ ‘ਤੇ ਚੱਲ ਰਹੇ ਭੋਜਪੁਰੀ ਗਾਣੇ ਦੀ ਧੁਨ ਦੇ ਨਾਲ-ਨਾਲ ਸਿਰ ਹਿਲਾਉਂਦਾ ਜਾਪਿਆ ਉਸਨੂੰ ਮੇਰਾ ਕੋਈ ਪਤਾ ਨਾ ਲੱਗਿਆ ਛੱਪਰ ਕੋਲ ਸਵੇਰੇ ਮੰਡੀ ਲਿਜਾਣ ਲਈ ਫੁੱਲ-ਗੋਭੀ ਦੇ ਛੇ-ਸੱਤ ਕਰੇਟ ਤਿਆਰ ਕੀਤੇ ਪਏ ਸਨ ਦੋ-ਤਿੰਨ ਗੱਠਾਂ ਮੂਲੀਆਂ ਦੀਆਂ ਧੋਤੀਆਂ ਪਈਆਂ ਸਨ ਇੱਕ ਪਾਸੇ ਮਾਲਣ ਇੱਕ ਕਰੇਟ ਵਿਚ ਝੋਟੀ ਲਈ ਸੰਨ੍ਹੀ ਰਲਾ  ਰਹੀ ਸੀ  ਕੋਲ ਪਏ ਮੰਜੇ ‘ਤੇ ਮਾਲੀ ਦੇ ਦੋਵੇਂ ਬੱਚੇ ਇੱਕ ਨਵ-ਜਨਮੇ ਬੱਚੇ ਨੂੰ ਖਿਡਾਉਣ ਵਿਚ ਮਗਨ ਸਨ

”ਕੈਸਾ ਹੈ ਸੰਜੂ?” ਮੈਂ ਮਾਲੀ ਦੇ ਦਸ ਕੁ ਸਾਲ ਦੇ ਮੁੰਡੇ ਨੂੰ ਬੁਲਾਉਣ ਦੇ ਬਹਾਨੇ ਪੁੱਛ ਲਿਆ
”ਠੀਕ ਹੂੰ ਅੰਕਲ!”
ਸਾਡੇ ਬੋਲਣ ਨਾਲ ਮਾਲਣ ਨੂੰ ਮੇਰੇ ਆਉਣ ਬਾਰੇ ਪਤਾ ਲੱਗ ਗਿਆ
”ਯੇ ਬੱਚਾ ਕਿਸਕਾ ਹੈ?” ਮੈਂ ਸੰਜੂ ਤੋਂ ਨਵਜਾਤ ਬੱਚੇ ਬਾਰੇ ਪੁੱਛ ਲਿਆ
”ਹਮਾਰੋ ਹੈ ਜੀ!” ਸੰਜੂ ਤੋਂ ਪਹਿਲਾਂ ਮਾਲਣ ਬੜੇ ਉਤਸ਼ਾਹ ਨਾਲ ਬੋਲੀ
”ਹੈਂਅ!” ਮੈਨੂੰ ਬੜੀ ਹੈਰਾਨੀ ਹੋਈ
ਮਾਲੀ ਦੇ ਪਹਿਲਾਂ ਇੱਕ ਮੁੰਡਾ ਤੇ ਇੱਕ ਕੁੜੀ, ਦੋ ਬੱਚੇ ਸਨ ਸਾਧਾਰਨ ਸੋਚ ਮੁਤਾਬਕ ਇਹ ਵਧੀਆ ਸੰਤੁਲਿਤ ਪਰਿਵਾਰ ਹੈ ਪਰ ਮਾਲਣ ਦੇ ਜਵਾਬ ਨੇ ਮੈਨੂੰ ਨੰਦ ਘੋਪ ਦੀ ਗੱਲ ਯਾਦ ਕਰਾ ਦਿੱਤੀ

ਅਸੀਂ ਨਵਾਂ ਮਕਾਨ ਬਣਾਉਣ ਮਗਰੋਂ ਯੂਪੀ ਦੇ ਇੱਕ ਮਿਸਤਰੀ, ਜਿਸਦਾ ਨਾਂਅ ਨੰਦ ਘੋਪ ਸੀ, ਤੋਂ ਮਾਰਬਲ ਦਾ ਕੰਮ ਕਰਵਾਇਆ ਸੀ ਮਿਸਤਰੀ ਸੁਭਾਅ ਦਾ ਚੰਗਾ ਸੀ ਉਸਦੀ ਮੇਰੇ ਨਾਲ ਵਾਹਵਾ ਦੋਸਤੀ ਹੋ ਗਈ ਕਿਤੇ ਹੋਰ ਕੰਮ ਚਲਦੇ ਤੋਂ ਵੀ ਕਦੇ-ਕਦਾਈਂ ਮਿਲਣ ਆ ਜਾਂਦਾ ਇੱਕ ਵਾਰ ਉਸਨੇ ਮੈਨੂੰ ਆਪਣੇ ਘਰ ਪਾਰਟੀ ‘ਤੇ ਆਉਣ ਦਾ ਸੁਨੇਹਾ ਦਿੱਤਾ ਮੇਰੇ ਪੁਛਣ ‘ਤੇ ਉਸਨੇ ਦੱਸਿਆ ਕਿ ਉਸਦੇ ਘਰ ਪੁੱਤਰ ਦਾ ਜਨਮ ਹੋਇਆ ਹੈ ਮੈਨੂੰ ਯਕੀਨ ਨਾ ਆਇਆ

”ਤੇਰੇ ਤਾਂ ਪਹਿਲਾਂ ਹੀ ਤਿੰਨ ਮੁੰਡੇ ਸੀ ਵੱਡਾ ਤਾਂ ਤੇਰੇ ਨਾਲ ਥੋੜ੍ਹਾ-ਬਹੁਤਾ ਕੰਮ ‘ਚ ਹੱਥ ਵਟਾਉਂਦਾ ਮੈਂ ਦੇਖਿਆ ਹੁਣ ਹੋਰ ਬੱਚਾ!”
”ਸਿਰਦਾਰ ਜੀ, ਹਮਨੇ ਕਹਾਂ ਜ਼ਮੀਨੇ ਵੰਡਨੀ ਹੈਂ, ਜਿਤਨੇ ਜਿਆਦਾ ਹੋਂਗੇ ਉਤਨੀ ਹੀ ਕਮਾਈ ਭੀ ਤੋ ਕਰੇਂਗੇ”
”ਕਮਾਈ ਵਾਲੇ ਜਦੋਂ ਹੋਣਗੇ, ਦੇਖੀ ਜਾਊ! ਉਸਤੋਂ ਪਹਿਲਾਂ ਇਹਨਾਂ ਦਾ ਪਾਲਣ-ਪੋਸ਼ਣ… ਪੜ੍ਹਾਈ….ਲਿਖਾਈ….?”
ਮੇਰੀ ਗੱਲ ਹਾਲੇ ਵਿਚਕਾਰ ਹੀ ਸੀ ਕਿ ਨੰਦ ਘੋਪ ਦੇ Àੁੱਤਰ ਨੇ ਮੈਨੂੰ ਚੁਪ ਕਰਾ ਦਿੱਤਾ

‘ਹਮਨੇ ਕਹਾਂ ਜੀ ਮਹਿੰਗੇ ਸਕੂਲੋਂ ਮੇਂ ਪੜ੍ਹਾਣਾ ਹੈ ਐਸੇ ਹੀ ਰੁਲ-ਖੁਲ ਕੇ ਪਲ਼ ਜਾਏਂਗੇ”
ਵਸੋਂ ਵਿਸਫੋਟ ਦੇ ਭਾਵੇਂ ਹੋਰ ਵੀ ਅਨੇਕਾਂ ਕਾਰਨ ਹਨ, ਪਰ ਪਹਿਲਾਂ ਨੰਦ ਘੋਪ ਦੀ ਦਲੀਲ ਤੇ ਅੱਜ ਇਸ ਮਾਲੀ ਦਾ ਬੱਚਾ ਦੇਖ ਕੇ ਵਸੋਂ ਵਿਸਫੋਟ ਦਾ ਵੱਡਾ ਕਾਰਨ ਸਮਝ ਆ ਗਿਆ ਆਖਰ ਕਿਸੇ ਨਾ ਕਿਸੇ ਕੰਮ ‘ਚ ਤਾਂ ਅਸੀਂ ਚੀਨ ਨਾਲੋਂ ਅੱਗੇ ਜਰੂਰ ਲੰਘ ਜਾਵਾਂਗੇ ‘ਰੱਬ’ ਭਲਾ ਕਰੇ
ਅਮਰਜੀਤ ਸਿੰਘ ਮਾਨ, ਮੌੜ ਕਲਾਂ (ਬਠਿੰਡਾ)
ਮੋ. 94634-45092

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ