ਅੰਮ੍ਰਿਤਸਰ ਮੈਡੀਕਲ ਕਾਲਜ ‘ਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੱਢਿਆ ਸੁਰੱਖਿਅਤ ਬਾਹਰ

amritsir

ਹਸਪਤਾਲ ਦੇ ਟਰਾਂਸਫਾਰਮਰ ‘ਚ ਧਮਾਕੇ ਕਾਰਨ ਲੱਗੀ ਅੱਗ (Fire Amritsar Medical College)

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ਮੈਡੀਕਲ ਕਾਲਜ ਨਾਲ ਜੁੜੇ ਗੁਰੂ ਨਾਨਕ ਦੇਵ ਹਸਪਤਾਲ (Fire Amritsar Medical College) ਵਿੱਚ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਸਾਰ ਚਾਰੇ ਪਾਸੇ ਭਾਜੜ ਮੱਚ ਗਈ। ਹਰ ਕੋਈ ਆਪਣੀ ਜਾਨ ਬਚਾਉਣ ਲਈ ਦੌੜ ਰਿਹਾ ਸੀ। ਅੱਗ ਵੇਖਦੇ ਹੀ ਵੇਖਦੇ ਭਿਆਨਕ ਰੂਹ ਧਾਰਨ ਕਰ ਗਈ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਟਰਾਂਸਫਾਰਮਰਾਂ ’ਚ ਹੋਇਆ ਧਮਾਕਾ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਉੱਚੀਆਂ-ਉੱਚੀਆਂ ਅੱਗ ਦੀਆਂ ਲਪਟਾਂ ਨਿਕਲ ਗਈਆਂ। ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ। ਇਸ ਤੋਂ ਬਾਅਦ ਹਸਪਤਾਲ ਦੇ ਵਾਰਡਾਂ ਵਿੱਚ ਦਾਖ਼ਲ 650 ਮਰੀਜ਼ਾਂ ਨੂੰ ਵਾਰਡਾਂ ਵਿੱਚੋਂ ਬਾਹਰ ਕੱਢ ਕੇ ਸੜਕਾਂ ’ਤੇ ਲਿਆਉਣਾ ਪਿਆ।

ਇਹ ਘਟਨਾ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਸ਼ਨੀਵਾਰ ਹੋਣ ਕਾਰਨ ਓਪੀਡੀ ਵਿੱਚ ਕੋਈ ਮਰੀਜ਼ ਨਹੀਂ ਸੀ ਪਰ ਹਸਪਤਾਲ ਵਿੱਚ 650 ਦੇ ਕਰੀਬ ਮਰੀਜ਼ ਦਾਖ਼ਲ ਹਨ। ਓਪੀਡੀ ਦੇ ਪਿਛਲੇ ਪਾਸੇ ਅਤੇ ਐਕਸ-ਰੇ ਯੂਨਿਟ ਦੇ ਨੇੜੇ ਦੋ ਟਰਾਂਸਫਾਰਮਰ ਹਨ। ਉਹ ਪੂਰੇ ਹਸਪਤਾਲ ਨੂੰ ਬਿਜਲੀ ਸਪਲਾਈ ਕਰ ਰਹੇ ਹਨ। ਦੁਪਹਿਰ ਸਮੇਂ ਇਨ੍ਹਾਂ ਟਰਾਂਸਫਾਰਮਰਾਂ ਵਿੱਚ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਗਈਆਂ। ਟਰਾਂਸਫਾਰਮਰ ਦੇ ਬਿਲਕੁਲ ਉੱਪਰ ਹੀ ਸਕਿਨ ਵਾਰਡ ਹੈ। ਧੂੰਆਂ ਇੰਨਾ ਜ਼ਿਆਦਾ ਸੀ ਕਿ ਵਾਰਡ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਣਾ ਪਿਆ। ਅੱਗ ਬੁਝਾਉਣ ਦਾ ਕੰਮ ਹਾਲੇ ਜਾਰੀ ਹੈ। ਹਾਲੇ ਤੱਕ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ