ਲਾਈਨਮੈਨ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ

Taking 5000 Rupees, Bribe, Lineman, Vigilance Caught, Palmed Hand

ਮੀਟਰ ਪੁੱਟਣ ਦੀ ਧਮਕੀ ਦੇ ਕੇ ਮੰਗੀ ਸੀ ਰਿਸ਼ਵਤ

ਸੁਰੇਸ਼ ਗਰਗ/ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

ਵਿਜੀਲੈਂਸ ਬਿਊਰੋ ਵੱਲੋਂ ਪੀਐੱਸਪੀਸੀਐੱਲ ਦੇ ਲਾਈਨਮੈਨ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ। ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ ਡਾਇਰੈਕਟਰ ਸ੍ਰੀ ਵੀ. ਕੇ. ਉੱਪਲ ਤੇ ਫਿਰੋਜ਼ਪੁਰ ਰੇਂਜ ਦੇ ਐੱਸਐੱਸਪੀ ਸ੍ਰ. ਹਰਗੋਬਿੰਦ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਦੇ ਡੀਐੱਸਪੀ ਰਾਜ ਕੁਮਾਰ ਸਾਮਾ ਦੀ ਅਗਵਾਈ ‘ਚ ਇੰਸਪੈਕਟਰ ਸਤਪ੍ਰੇਮ ਸਿੰਘ, ਏਐੱਸਆਈ ਗੁਰਇਕਬਾਲ, ਕਿੱਕਰ ਸਿੰਘ, ਨਰਿੰਦਰ ਕੌਰ, ਬਲਦੇਵ ਰਾਜ, ਦਵਿੰਦਰ ਕੌਰ, ਸਤੀਸ਼ ਕੁਮਾਰ, ਗੁਰਤੇਜ ਸਿੰਘ ਆਦਿ ਦੀ ਵਿਜੀਲੈਂਸ ਟੀਮ ਨੇ ਸਮੇਤ ਸਰਕਾਰੀ ਗਵਾਹ ਐੱਸਡੀਓ ਹਰਪ੍ਰੀਤ ਸਾਗਰ ਤੇ ਐੱਚਡੀਓ ਸੁਖਦੇਵ ਸਿੰਘ ਸਾਹਮਣੇ ਪੀਐੱਸਪੀਸੀਐੱਲ ਲੁਬਾਣਿਆਂ ਵਾਲੀ ਦੇ ਲਾਈਨਮੈਨ ਰਾਜੂ (ਥਾਣਾ ਬਰੀਵਾਲਾ), ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਸ਼ਿਕਾਇਤਕਰਤਾ ਪਰਮਜੀਤ ਕੌਰ ਵਾਸੀ ਸੰਗਰਾਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਨੁਸਾਰ ਲਾਈਨਮੈਨ ਉਸ ਦੇ ਬੀਸੀ ਕੋਟੇ ‘ਚ ਲੱਗੇ ਬਿਜਲੀ ਮੀਟਰ ਨੂੰ ਪੁੱਟਣ ਦੀ ਧਮਕੀ ਦਿੰਦਾ ਸੀ ਤੇ 7000 ਰੁਪਏ ਦੀ ਰਿਸ਼ਵਤ ਮੰਗ ਕਰਦਾ ਸੀ, ਜਿਸ ਨੇ 2 ਹਜ਼ਾਰ ਰੁਪਏ ਪਹਿਲਾਂ ਲੈ ਲਏ ਸਨ ਤੇ 5 ਹਜ਼ਾਰ ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਵਿਜੀਲੈਂਸ ਟੀਮ ਨੇ ਉਸ ਨੂੰ ਇੱਥੇ ਇੱਕ ਦੁਕਾਨ ‘ਚ ਉਕਤ ਸਬੰਧੀ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਮੁਕੱਦਮਾ ਨੰ. 17 ਮਿਤੀ 15 ਜੁਲਾਈ 2019 ਅ/ਧ 7 ਪੀ ਸੀ ਐਕਟ, ਥਾਣਾ ਵਿਜੀਲੈਂਸ ਬਿਓਰੋ ਫਿਰੋਜ਼ਪੁਰ ‘ਚ ਕੇਸ ਦਰਜ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।