ਟੀ20 ਰੈਂਕਿੰਗ : ਰਾਹੁਲ ਤੀਸਰੇ ਨੰਬਰ ‘ਤੇ, ਵਿਰਾਟ ਟਾਪ 10 ਤੋਂ ਬਾਹਰ

ਭਾਰਤ ਦੇ ਅੱਵਲ ਟੀ20 ਬੱਲੇਬਾਜ਼ ਬਣੇ ਰਾਹੁਲ | T20 Ranking

ਦੁਬਈ (ਏਜੰਸੀ)। ਭਾਰਤ ਦੇ ਲੋਕੇਸ਼ ਰਾਹੁਲ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੈਚ ‘ਚ ਆਪਣੇ ਸੈਂਕੜੇ ਦੀ ਬਦੌਲਤ ਆਈ.ਸੀ.ਸੀ. ਟੀ20 ਰੈਂਕਿੰਗ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਿਆ ਹੈ ਜਦੋਂਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਟਾੱਪ 10 ਤੋਂ ਬਾਹਰ ਹੋ ਗਏ ਹਨ ਰਾਹੁਲ ਪਹਿਲੇ ਮੈਚ ‘ਚ ਸੈਂਕੜੇ ਤੋਂ ਬਾਅਦ 854 ਅੰਕਾਂ ਦੀ ਸਰਵਸ੍ਰੇਸ਼ਠ ਰੇਟਿੰਗ ‘ਤੇ ਪਹੁੰਚ ਗਿਆ ਸੀ ਪਰ ਅਗਲੇ ਦੋ ਮੈਚਾਂ ‘ਚ ਸਸਤੇ ‘ਚ ਆਊਟ ਹੋਣ ਕਾਰਨ ਉਸਦੇ 812 ਅੰਕ ਰਹਿ ਗਏ ਹਨ ਰਾਹੁਲ ਨੇ ਚਾਰ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ ਸਤਵੇਂ ਤੋਂ ਤੀਸਰੇ ਨੰਬਰ ‘ਤੇ ਆ ਕੇ ਭਾਰਤ ਦੇ ਨੰਬਰ ਇੱਕ ਟੀ20 ਬੱਲੇਬਾਜ਼ ਬਣ ਗਏ ਹਨ। (T20 Ranking)

ਅਰਧ ਸੈਂਕੜੇ ਖੁੰਝਣ ਕਾਰਨ ਹੋਇਆ ਵਿਰਾਟ ਨੂੰ ਨੁਕਸਾਨ

ਵਿਰਾਟ ਨੇ ਲੜੀ ਦੇ ਆਖ਼ਰੀ ਦੋ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਪਰ ਉਹ ਦੋਵਾਂ ਮੈਚਾਂ ‘ਚ ਹੀ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਉਸਨੂੰ ਦੋ ਸਥਾਨ ਦਾ ਨੁਕਸਾਨ ਹੋਇਆ ਅਤੇ ਉਹ 12ਵੇਂ ਸਥਾਨ ‘ਤੇ ਖ਼ਿਸਕ ਗਿਆ ਹੈ ਆਖ਼ਰੀ ਮੈਚ ‘ਚ ਮੈਚ ਜੇਤੂ ਨਾਬਾਦ 100 ਦੌੜਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਸਾਂਝੇ ਤੌਰ ‘ਤੇ 12 ਤੋਂ 11ਵੇਂ ਸਥਾਨ ‘ਤੇ ਪਹੁੰਚ ਗਏ ਹਨ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 51ਵੇਂ ਸਥਾਨ ‘ਤੇ ਆ ਗਏ ਹਨ ਸ਼ਿਖਰ ਧਵਨ ਖ਼ਰਾਬ ਪ੍ਰਦਰਸ਼ਨ ਕਾਰਨ 16ਵੇਂ ਤੋਂ 23ਵੇਂ ਨੰਬਰ ‘ਤੇ ਆ ਗਿਆ ਹੈ।

ਬੱਲੇਬਾਜ਼ੀ ਚ ਫਿੰਚ ਅੱਵਲ | T20 Ranking

ਆਸਟਰੇਲੀਆ ਦੇ ਆਰੋਨ ਫਿੰਚ ਨੇ ਜ਼ਿੰਬਾਬਵੇ ‘ਚ ਤਿਕੋਣੀ ਲੜੀ ਦੌਰਾਨ 900 ਦੀ ਰੇਟਿੰਗ ਦਾ ਅੰਕੜਾ ਪਾਰ ਕਰ ਲਿਆ ਸੀ ਫਿੰਚ ਤਿੰਨ ਸਥਾਨ ਦੀ ਛਾਲ ਲਗਾ ਕੇ ਟੀ20 ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਤਿਕੋਣੀ ਲੜੀ ‘ਚ ਮੈਨ ਆਫ਼ ਦ ਟੂਰਨਾਮੈਂਟ ਰਹੇ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ(842) ਦੂਸਰੇ ਨੰਬਰ ‘ਤੇ ਆ ਗਏ ਹਨ ਜ਼ਮਾਨ ਨੇ 44 ਸਥਾਨ ਦੀ ਛਾਲ ਲਗਾਈ ਹੈ ਬਾਬਰ ਆਜ਼ਮ, ਕਾਲਿਨ ਮੁਨਰੋ ਅਤੇ ਗਲੇਨ ਮੈਕਸਵੇਲ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ। ਗੇਂਦਬਾਜ਼ਾਂ ‘ਚ ਰਾਸ਼ਿਦ ਖਾਨ ਅਤੇ ਸ਼ਾਦਾਬ ਖਾਨ ਨੇ ਪਹਿਲੇ ਦੋ ਸਥਾਨ ਬਰਕਰਾਰ ਰੱਖੇ ਹਨ ਆਸਟਰੇਲੀਆ ਦੇ ਐਂਡਰਿਊ ਟਾਈ 41 ਸਥਾਨ ਦੀ ਛਾਲ ਲਾ ਕੇ ਸੱਤਵੇ! ਨੰਬਰ ‘ਤੇ ਆ ਗਏ ਹਨ ਜਦੋਂਕਿ ਇੰਗਲੈਂਡ ਦਾ ਆਦਿਲ ਰਾਸ਼ਿਦ ਚਾਰ ਸਥਾਨ ਦੇ ਸੁਧਾਰ ਨਾਲ ਨੌਂਵੇਂ ਨੰਬਰ ‘ਤੇ ਆ ਗਿਆ ਹੈ। (T20 Ranking)

ਭਾਰਤੀ ਗੇਂਦਬਾਜ਼ਾਂ ‘ਚ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਚੌਥੇ ਸਥਾਨ ‘ਤੇ ਕਾਇਮ ਹੈ ਅਤੇ ਚੋਟੀ ਦਾ ਭਾਰਤੀ ਗੇਂਦਬਾਜ਼ ਬਣ ਗਿਆ ਹੈ ਪਹਿਲੇ ਮੈਚ ‘ਚ ਪੰਜ ਵਿਕਟਾਂ ਲੈਣ ਵਾਲਾ ਪਰ ਆਖ਼ਰੀ ਮੈਚ ‘ਚ ਬੈਂਚ ‘ਤੇ ਬੈਠਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 19 ਸਥਾਨ ਦੀ ਛਾਲ ਲਾਈ ਹੈ ਅਤੇ ਉਹ 53ਵੇਂ ਤੋਂ 34ਵੇਂ ਨੰਬਰ ‘ਤੇ ਆ ਗਿਆ ਹੈ ਆਖ਼ਰੀ ਮੈਚ ‘ਚ ਚਾਰ ਵਿਕਟਾਂ ਲੈਣ ਵਾਲਾ ਹਾਰਦਿਕ ਪਾਂਡਿਆ ਤਿੰਨ ਸਥਾਨ ਦੇ ਸੁਧਾਰ ਨਾਲ 29ਵੇਂ ਸਥਾਨ ‘ਤੇ ਆ ਗਿਆ ਹੈ ਉਹ ਆਪਣੀ ਸਰਵਸ੍ਰੇਸ਼ਠ 545 ਰੇਟਿੰਗ ਦੇ ਕਰੀਬ ਹੈ ਟਵੰਟੀ20 ਹਰਫ਼ਨਮੌਲਾ ਦੀ ਰੇਟਿੰਗ ‘ਚ ਆਸਟਰੇਲੀਆ ਦਾ ਗਲੇਨ ਮੈਕਸਵੇਲ ਅੱਵਲ ਹੈ ਪਰ ਇਸ ਵਿਭਾਗ ‘ਚ ਕੋਈ ਭਾਰਤੀ ਸ਼ਾਮਲ ਨਹੀਂ ਹੈ।