ਟੈਸਟ ਕ੍ਰਿਕਟ ਨੂੰ ਮਾਰ ਰਹੀ ਹੈ ਕੂਕਾਬੁਰਾ ਗੇਂਦ: ਸਮਿੱਥ

ਕੋਹਲੀ ਸੁਪਰਸਟਾਰ, ਟੈਸਟ ਨੂੰ ਰੱਖ ਸਕਦੈ ਜ਼ਿੰਦਾ

ਕੋਲਕਾਤਾ, 3 ਨਵੰਬਰ
ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਵੀ ਮੰਨਦੇ ਹਨ ਕਿ ਟੈਸਟ ਕ੍ਰਿਕਟ ‘ਚ ਗੇਂਦ ਦੀ ਕੁਆਲਿਟੀ ਦੀ ਭੂਮਿਕਾ ਅਹਿਮ ਹੈ ਜਗਮੋਹਨ ਡਾਲਮੀਆ ਸਾਲਾਨਾ ਕਨਕਲੇਵ ‘ਚ ਇੱਥੇ ਆਏ ਸਮਿੱਥ ਨੇ ਕ੍ਰਿਕਟ ਦੇ ਹਰ ਮੁੱਦੇ ‘ਤੇ ਖ਼ੁੱਲ੍ਹ ਕੇ ਆਪਣੀ ਰਾਏ ਰੱਖੀ ਸਮਿੱਥ ਨੇ ਟੈਸਟ ਕ੍ਰਿਕਟ ‘ਚ ਗੇਂਦ ਬਾਰੇ ਆਪਣੀ ਰਾਏ ਰੱਖਦਿਆਂ ਕਿਹਾ ਕਿ ਇਸ ਖੇਡ ‘ਚ ਕੂਕਾਬੁਰਾ ਦੀ ਗੇਂਦ ਟੇਸਟ ਕ੍ਰਿਕਟ ਨੂੰ ਖ਼ਤਮ ਕਰ ਰਹੀ ਹੈ ਇਸ ਖੱਬੂ ਬੱਲੇਬਾਜ਼ ਨੇ ਕਿਹਾ ਕਿ ਕੂਕਾਬੁਰਾ ਦੀ ਗੇਂਦ ਖੇਡ ਨੂੰ ਮਾਰ ਰਹੀ ਹੈ ਅਤੇ ਇਹ ਟੈਸਟ ਕ੍ਰਿਕਟ ‘ਚ ਬਹੁਤ ਵੱਡਾ ਮੁੱਦਾ ਹੈ

 
ਸਮਿੱਥ ਨੇ ਹਾਲ ਹੀ ‘ਚ ਭਾਰਤ ‘ਚ ਹੋਏ ਡਿਊਕ ਬਾਲ ‘ਤੇ ਹੰਗਾਮੇ ਬਾਰੇ ਕਿਹਾ ਕਿ ਕੂਕਾਬੁਰਾ ਲੰਮੇ ਸਮੇਂ ਤੱਕ ਸਖ਼ਤ ਨਹੀਂ ਰਹਿੰਦੀ ਅਤੇ ਇਸ ਕਾਰਨ ਲੰਮੇ ਸਮੇਂ ਤੱਕ ਉਹ ਗੇਂਦ ਸਵਿੰਗ ਨਹੀਂ ਹੋ ਪਾਉਂਦੀ ਜਦੋਂਕਿ ਟੈਸਟ ‘ਚ ਨਤੀਜਿਆਂ ਲਈ ਗੇਂਦ ਸਵਿੰਗ ਅਤੇ ਸਪਿੱਨ ਹੁੰਦੀ ਰਹਿਣੀ ਚਾਹੀਦੀ ਹੈ ਗੇਂਦ ‘ਚ ਹਮੇਸ਼ਾ ਕੁਝ ਅਜਿਹਾ ਰਹਿਣਾ ਚਾਹੀਦਾ ਹੈ ਜੋ ਉਹ ਹਵਾ ‘ਚ ਵੀ ਹਰਕਤ ਕਰਦੀ ਰਹੇ

 

 

ਸਮਿੱਥ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਕ੍ਰਿਕਟ ਦੇ ਸੁਪਰਸਟਾਰ ਹਨ ਜੋ ਟੈਸਟ ਕ੍ਰਿਕਟ ਨੂੰ ਜ਼ਿੰਦਾ ਰੱਖਣ ‘ਚ ਮੋਹਰੀ ਰਹਿਣਗੇ ਸਮਿੱਥ ਨੇ ਕਿਹਾ ਕਿ ਵਿਸ਼ਵ ਕ੍ਰਿਕਟ ‘ਚ ਸੁਪਰਸਟਾਰ ਖਿਡਾਰੀਆਂ ਦੀ ਬਹੁਤ ਕਮੀ ਹੈ ਸ਼ਾਇਦ ਇੱਕ ਜਾਂ ਦੋ ਇੰਗਲੈਂਡ ‘ਚ ਹੋਣ, ਮੈਂ ਸੋਚਦਾ ਹਾਂ ਕਿ ਵਿਰਾਟ ਕੋਹਲੀ ਉਹ ਖਿਡਾਰੀ ਹੈ ਵਿਰਾਟ ਅਜਿਹੇ ਦੇਸ਼ ‘ਚ ਟੈਸਟ ਕ੍ਰਿਕਟ ਨੂੰ ਖ਼ਾਸ ਬਣਾਏ ਹੋਏ ਹਨ ਜੋ ਆਈਪੀਐਲ ਅਤੇ ਟੀ20 ਪਸੰਦ ਕਰਦਾ ਹੈ ਇਹ ਬਹੁਤ ਵੱਡੀ ਗੱਲ ਹੈ ਜਦੋਂ ਤੱਕ ਵਿਰਾਟ ਟੈਸਟ ਕ੍ਰਿਕਟ ਨੂੰ ਪ੍ਰਮੋਟ ਕਰਦੇ ਰਹਿਣਗੇ, ਟੈਸਟ ਕ੍ਰਿਕਟ ਦੀ ਖ਼ਾਸੀਅਤ ਬਣੀ ਰਹੇਗੀ

 

 

ਕ੍ਰਿਕਟ ਦੀਆਂ ਤਿੰਨ ਤਰ੍ਹਾਂ ਦੀਆਂ ਗੇਂਦਾਂ ਦਾ ਫ਼ਰਕ

ਐਸ ਜੀ ਗੇਂਦ: ਇਹ ਹੱਥ ਨਾਲ ਤਿਆਰ ਕੀਤੀ ਜਾਂਦੀ ਹੈ, ਬਿਹਤਰ ਸੀਮ ਲਈ ਜਾਣੀ ਜਾਂਦੀ ਹੈ ਸਪਿੱਨਰਾਂ ਨੂੰ ਡਰਿਫ਼ਟ ਕਰਨ ‘ਚ ਮੱਦਦਗਾਰ ਤੇਜ਼ ਗੇਂਦਬਾਜ਼ਾਂ ਨੂੰ ਰਿਵਰਸ ਸਵਿੰਗ ਮਿਲਦੀ ਹੈ (ਸਿਰਫ਼ ਭਾਰਤ ‘ਚ ਇਸਤੇਮਾਲ) ਵਿਰਾਟ ਕੋਹਲੀ ਅਤੇ ਆਰ ਅਸ਼ਵਿਨ ਇਸ ਦੀ ਜਗ੍ਹਾ ਡਿਊਕ ਚਾਹੁੰਦੇ ਹਨ

ਕੂਕਾਬੁਰਾ ਗੇਂਦ: ਇਸਨੂੰ ਮਸ਼ੀਨ ਨਾਲ ਬਣਾਇਆ ਜਾਂਦਾ ਹੈ ਸੀਮ ਛੇਤੀ ਖ਼ਰਾਬ ਹੁੰਦੀ ਹੈ ਗੇਂਦ ‘ਤੇ ਗ੍ਰਿੱਪ ਬਣਾਉਣਾ ਮੁਸ਼ਕਲ ਲੈੱਗ ਸਪਿੱਨਰਾਂ ਲਈ ਮੱਦਦਗਾਰ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ, ਸ਼੍ਰੀਲੰਕਾ ਅਤੇ ਜ਼ਿੰਬਾਬਵੇ

ਡਿਊਕ ਗੇਂਦ: ਹੱਥ ਨਾਲ ਤਿਆਰ ਹੁੰਦੀ ਹੈ ਲੰਮੇ ਸਮੇਂ ਤੱਕ ਸੀਮ ਠੀਕ ਰਹਿੰਦੀ ਹੈ ਜ਼ਿਆਦਾ ਸਮੇਂ ਤੱਕ ਸਖ਼ਤ ਰਹਿੰਦੀ ਹੈ ਦੋਵੇਂ ਤਰ੍ਹਾਂ ਦੇ ਗੇਂਦਬਾਜ਼ਾਂ ਲਈ ਮੱਦਦਗਾਰ ਇਸਤੇਮਾਲ:ਇੰਗਲੈਂਡ ਅਤੇ ਵੈਸਟਇੰਡੀਜ਼

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।