ਸੁਖਪਾਲ ਸਿੰਘ ਖਹਿਰਾ ਨੂੰ ਗਿ੍ਫ਼ਤਾਰ ਕਰਕੇ ਜਲਾਲਾਬਾਦ ਲਿਆਂਦਾ, ਕਰਵਾਇਆ ਮੈਡੀਕਲ

Sukhpal Singh Khaira

ਕੋਰਟ ਪੇਸ਼ ਕਰਨ ਦੀ ਤਿਆਰੀ ਸ਼ੁਰੂ | Sukhpal Singh Khaira

  • ਝੂਠੇ ਕੇਸਾਂ ’ਚ ਗਿਫ਼ਤਾਰ ਕਰਵਾ ਕੇ ਭਗਵੰਤ ਸਿੰਘ ਮਾਨ ਮੇਰੀ ਜੁਬਾਨ ਬੰਦ ਨਹੀਂ ਕਰ ਸਕਦਾ : Sukhpal Singh Khaira

ਜਲਾਲਾਬਾਦ (ਰਜਨੀਸ਼ ਰਵੀ)। ਸੀਨੀਅਰ ਕਾਂਗਰਸੀ ਆਗੂ ਐਮਐਲਏ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਅੱਜ ਚੰਡੀਗੜ੍ਹੋਂ ਗਿ੍ਰਫਤਾਰ ਕਰਕੇ ਆ ਰਹੇ ਜਲਾਲਾਬਾਦ ਲਿਆਂਦਾ ਗਿਆ। 2015 ਦੇ ਕੇਸ ਵਿੱਚ ਉਹਨਾਂ ਦੀ ਗਿ੍ਰਫਤਾਰੀ ਹੋਈ। ਜਲਾਲਾਬਾਦ ਪਹੁੰਚਣ ’ਤੇ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਮੈਡੀਕਲ ਲਈ ਲਿਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਸਾਬਕਾ ਐਮਪੀ ਸ਼ੇਰ ਸਿੰਘ ਘੁਬਾਇਆ ਕਾਂਗਰਸ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਓਬੀਸੀ ਸੈਲ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਸਾਬਕਾ ਐਮਐਲਏ ਰਮਿੰਦਰ ਆਵਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਾਗਰਸੀ ਆਗੂ ਅੱਜ ਸਵੇਰ ਤੋਂ ਹੀ ਥਾਣਾ ਸਦਰ ਦੇ ਅਗੇ ਇੱਕਠੇ ਹੋਏ ਮੌਜ਼ੂਦ ਸਨ ।

ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਿਵਲ ਹਸਪਤਾਲ ਵਿਖੇ ਮੈਡੀਕਲ ਤੋਂ ਬਆਦ ਮੀਡੀਆ ਨੂੰ ਸਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਬਦਲਾਖੋਰੀ ਨੀਤੀ ਰਾਹੀਂ ਉਸ ਦੀ ਅਵਾਜ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਝੂਠਾ ਕੇਸ ਕਾਗਰਸ ਸਰਕਾਰ ਵੇਲੇ ਦਰਜ ਹੋਇਆ ਸੀ ਅਤੇ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਰਾਹਤ ਮਿਲੀ ਹੋਈ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੇਸ ਦੇ ਸਬੰਧ ਵਿੱਚ ਆਮ ਆਦਮੀ ਦੇ ਆਗੂ ਅਮਨ ਅਰੋੜਾ ਕੁਲਤਾਰ ਸੰਧਵਾਂ ਅਤੇ ਹੋਰ ਮੇਰੇ ਹੱਕ ਵਿੱਚ ਅਵਾਜ ਚੁੱਕਦੇ ਰਹੇ ਹਨ ਅਤੇ ਉਸੇ ਕੇਸ ਵਿੱਚ ਮੇਰੀ ਗਿ੍ਰਫਤਾਰੀ ਹੋ ਰਹੀ ਹੈ। (Sukhpal Singh Khaira)

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!