ਕਾਬੁਲ ‘ਚ ਆਤਮਘਾਤੀ ਹਮਲਾ, 40 ਜਣਿਆਂ ਦੀ ਮੌਤ

Suicide, Attack, Kabul Killed, Injured

ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸ਼ੀਆ ਭਾਈਚਾਰੇ ਅਤੇ ਧਾਰਮਿਕ ਸੰਗਠਨ ਵਿੱਚ ਆਤਮਘਾਤੀ ਹਮਲਾ ਹੋਇਆ। ਉੱਥੋਂ ਦੀ ਮੀਡੀਆ ਮੁਤਾਬਕ ਇਸ ਧਮਾਕੇ ਵਿੱਚ ਕਰੀਬ 40 ਜਣੇ ਮਾਰੇ ਗਏ ਹਨ ਅਤੇ ਕਈ ਵਿਅਕਤੀ ਜ਼ਖ਼ਮੀ ਹਨ।ਅਫ਼ਗਾਨਿਸਤ ਦੇ ਗ੍ਰਹਿ ਮੰਤਰਲੇ ਮੁਤਾਬਕ ਇੱਕ ਆਤਮਘਾਤੀ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਹੋਰ ਦੋ ਧਮਾਕੇ ਹੋਏ ਹਨ। ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਹਮਲਾਵਰ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਲੋਕ ਦਫ਼ਤਰਾਂ ਨੂੰ ਪਹੁੰਚ ਰਹੇ ਸਨ। ਹਾਲ ਦੇ ਮਹੀਨਿਆ ਵਿੱਚ ਇਸਲਾਮਿਕ ਸਟੇਟ ਪੂਰੇ ਦੇਸ਼ ਵਿੱਚ ਸ਼ੀਆ ਟਿਕਾਣਿਆਂ ‘ਤੇ ਹਮਲੇ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ ਹਫ਼ਤਾ ਪਹਿਲਾਂ ਹੀ ਅਫ਼ਗਾਨਿਸਤਾਨ ਦੀ ਰਾਜਧਾਨੀ ‘ਚ ਸਥਿਤ ਐਨਡੀਐਸ ਸਿਖਲਾਈ ਸੈਂਟਰ ‘ਤੇ ਹਮਲਾ ਹੋਇਆ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਜਿਬ ਦਾਨਿਸ਼ ਨੇ ਦੱਸਿਆ ਕਿ ਛੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ, ਜੋ ਇੱਕ ਕਾਰ ਵਿੱਚ ਸਵਾਲ ਸਨ, ਇਨ੍ਹਾਂ ਤੋਂ ਇਲਾਵਾ ਹੋਰ ਲੋਕ ਜ਼ਖ਼ਮੀ ਹੋਏ ਹਨ। (Attack)