ਪਰਚੀਆਂ

ਪਰਚੀਆਂ

ਪਿੰਕੀ ਅੱਠਵੀਂ ਜ਼ਮਾਤ ’ਚ ਪੜ੍ਹਦੀ ਸੀ ਉਹ ਖੂਬ ਪੜ੍ਹਾਈ ਕਰਦੀ ਸੀ ਤੇ ਰੋਜ਼ਾਨਾ ਸਕੂਲ ਜਾਂਦੀ ਸੀ ਪਿੰਕੀ ਦੇ ਗੁਆਂਢ ’ਚ ਇਸ਼ੂ
ਵੀ ਰਹਿੰਦਾ ਸੀ ਉਹ ਵੀ 8ਵੀਂ ਜ਼ਮਾਤ ’ਚ ਪੜ੍ਹਦਾ ਸੀ ਉਹ ਰੋਜ਼ਾਨਾ ਘੁੰਮਦਾ ਰਹਿੰਦਾ ਸੀ ਜਦੋਂ ਮਨ ਨਾ ਕਰਦਾ, ਸਕੂਲ ਨਹੀਂ ਜਾਂਦਾ ਸੀ
ਅਤੇ ਪੜ੍ਹਾਈ ’ਚ ਵੀ ਧਿਆਨ ਨਹੀਂ ਦਿੰਦਾ ਸੀ ਇੱਕ ਦਿਨ ਪਿੰਕੀ ਆਪਣੇ ਘਰ ’ਚ ਬੈਠੀ ਪੜ੍ਹ ਰਹੀ ਸੀ, ਉਦੋਂ ਹੀ ਇਸ਼ੂ ਮਸਤੀ ਨਾਲ
ਗਾਉਂਦਾ ਹੋਇਆ ਉੁਧਰੋਂ ਲੰਘਿਆ ਪਿੰਕੀ ਨੂੰ ਪੜ੍ਹਾਈ ਕਰਦਿਆਂ ਦੇਖ ਮੁਸਕਰਾ ਕੇ ਬੋਲਿਆ, ‘‘ਹਰ ਸਮੇਂ ਪੜ੍ਹਾਈ ’ਚ ਜੁਟੀ ਰਹਿੰਦੀ ਹੈਂ ਪੜ੍ਹ-ਪੜ੍ਹ ਕੇ ਪਾਗਲ ਹੋ ਜਾਵੇਂਗੀ, ਅੱਖਾਂ ਖਰਾਬ ਹੋ ਜਾਣਗੀਆਂ

ਉਂਜ ਵੀ ਹਾਲੇ ਪ੍ਰੀਖਿਆ ’ਚ ਬਹੁਤ ਸਮਾਂ ਹੈ’’ ਪਿੰਕੀ ਬੋਲੀ, ‘‘ਮੈਂ ਕੱਲ੍ਹ ਦੇ ਭਰੋਸੇ ਨਹੀਂ ਰਹਿੰਦੀ ਜ ੇਕਰ ਹੁਣੇ ਤੋਂ ਪੜ੍ਹਾਈ ਨਹੀਂ ਕਰਾਂਗੀ ਤਾਂ ਪ੍ਰੀਖਿਆ ’ਚ ਜ਼ਰੂਰ ਫੇਲ੍ਹ ਹੋ ਜਾਵਾਂਗੀ ਸਾਲ ਭਰ ਦੀ ਪੜ੍ਹਾਈ ਇੱਕ ਮਹੀਨੇ ’ਚ ਪੂਰੀ ਨਹੀਂ ਕੀਤੀ ਜਾ ਸਕਦੀ’’ ‘ਓਏ, ਜਿਸ ਦੀ ਕਿਸਮਤ ’ਚ ਲਿਖਿਆ ਹੁੰਦਾ ਹੈ, ਉਸ ਨੂੰ ਕੋਈ ਫੇਲ੍ਹ ਨਹੀਂ ਕਰ ਸਕਦਾ ਜੋਤਸ਼ੀ ਨੇ ਮੈਨੂੰ ਦੱਸਿਆ ਹੈ ਕਿ ਮੈਂ ਇਸ ਵਾਰ ਪਹਿਲੀ ਸ਼੍ਰੇਣੀ ’ਚ ਪਾਸ ਹੋਵਾਂਗਾ ਇਸ ਲਈ ਮੈਂ ਰੋਜ਼ਾਨਾ ਮੌਜ਼- ਮਸਤੀ ਕਰਦਾ ਹਾਂ’’ ਇਸ਼ੂ ਬੋਲਿਆ ‘ ‘ਜੋਤਸ਼ੀ ਦੇ ਚੱਕਰ ’ਚ ਪੈ ਕੇ ਆਪਣਾ ਭਵਿੱਖ ਬਰਬਾਦ ਨਾ ਕਰ ਤੈਨੂੰ ਹੁਣੇ ਤੋਂ ਪੜ੍ਹਾਈ ਕਰਨੀ ਚਾਹੀਦੀ ਹੈ

ਹੁਣ ਪੜ੍ਹਾਈ ਨਹੀਂ ਕਰੇਂਗਾ ਤਾਂ ਪਹਿਲੀ ਸ਼੍ਰੇਣੀ ’ਚ ਕਿਵੇਂ ਪਾਸ ਹੋਵੇਂਗਾ?’’ ‘ ‘ਮੈਂ ਪਰਚੀਆਂ ਬਣਾ ਕੇ ਲੈ ਜਾਵਾਂਗਾ ਤੇ ਫਟਾਫਟ ਪ੍ਰਸ਼ਨਾਂ ਦੇ ਉੱਤਰ ਲਿਖ ਦੇਵਾਂਗਾ ਆਖਰ ਪਰਚੀਆਂ ਬਣਾਉਣ ਲਈ ਵੀ ਤਾਂ ਤੈਨੂੰ ਸਮਾਂ ਲੱਗੇਗਾ ਹੀ ਜੇਕਰ ਤੂੰ ਉਸੇ ਸਮੇਂ ਦਾ ਸਹੀ ਇਸਤੇਮਾਲ ਕਰਕੇ ਪੜ੍ਹਾਈ ਕਰੇਂ ਤਾਂ ਮੈਨੂੰ ਪ੍ਰੀਖਿਆ ਪਾਸ ਕਰਨ ’ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ’’ ਪਿੰਕੀ ਨੇ ਸਮਝਾਇਆ ‘ਮੈਂ ਫਾਲਤੂ ਸਮਾਂ ਬਰਬਾਦ ਕਰਨ ਵਾਲਿਆਂ ’ਚ ਨਹੀਂ ਹਾਂ ਕਿਤਾਬਾਂ ਤੇ ਗਾਈਡਾਂ ਦੇ ਪੰਨੇ ਪਾੜ ਕੇ ਪਰਚੀਆਂ ਬਣਾਵਾਂਗਾ’’ ਇਹ ਕਹਿ ਕੇ ਇਸ਼ੂ ਉੱਥੋਂ ਚਲਾ ਗਿਆ ਪ੍ਰੀਖਿਆ ਦੇ ਦਿਨ ਨੇੜੇ ਆ ਗਏ ਪਿੰਕੀ ਨੂੰ ਆਪਣੀ ਸਫ਼ਲਤਾ ਦਾ ਦਿੜ੍ਹ ਯਕੀਨ ਸੀ ਉਸ ਨੇ ਪ੍ਰੀਖਿਆ ਦੀ ਪੂਰੀ ਤਿਆਰੀ ਕਰ ਲਈ ਸੀਪ੍ਰੀਖਿਆ ਸ਼ੁਰੂ ਹੋ ਗਈ ਪ੍ਰੀਖਿਆ ਹਾਲ ’ਚ ਸਾਰੇ ਵਿਦਿਆਰਥੀ ਪ੍ਰਸ਼ਨਾਂ ਦੇ ਉੱਤਰ ਲਿਖਣ ’ਚ ਰੁੱਝੇ ਹੋਏ ਸਨ ਸਿਰਫ਼ ਇਸ਼ੂ ਹੀ ਨਹੀਂ ਲਿਖ ਰਿਹਾ ਸੀ

ਉਸ ਕੋਲ ਹੀ ਬੈਠੀ ਪਿੰਕੀ ਲਗਾਤਾਰ ਲਿਖੀ ਜਾ ਰਹੀ ਸੀ ਇਸ਼ੂ ਪਰਚੀਆਂ ਬਣਾ ਕੇ ਜੁੱਤਿਆਂ ’ਚ ਲੁਕਾ ਕੇ ਲਿਆਇਆ ਸੀ ਪਰ ਉਹ ਉਨ੍ਹਾਂ ਨੂੰ ਕੱਢ ਨਹੀਂ ਪਾ ਰਿਹਾ ਸੀ ਉਸ ਨੂੰ ਡਰ ਸੀ ਕਿ ਨਕਲ ਕਰਦਿਆਂ ਫੜਿਆ ਜਾਵੇਗਾ ਤਾਂ ਪ੍ਰੀਖਿਆ ’ਚ ਨਹੀਂ ਬੈਠਣ ਦੇਣਗੇਇਸ਼ੂ ਦੇ ਮਨ ’ਚ ਆਇਆ ਕਿ ਪਿੰਕੀ ਤੋਂ ਕੁਝ ਪ੍ਰਸ਼ਨਾਂ ਦੇ ਉੱਤਰ ਪੁੱਛ ਲਵੇ ਪਰ ਜਿਵੇਂ ਹੀ ਉਸ ਨੇ ਪਿੰਕੀ ਨੂੰ ਹੌਲੀ ਜਿਹੀ ਆਵਾਜ਼ ਮਾਰੀ, ਮੈਡਮ ਦੀ ਨਜ਼ਰ ਉਸ ’ਤੇ ਪੈ ਗਈ ‘ਕਿਉਂ, ਨਕਲ ਕਰਨ ਦਾ ਇਰਾਦਾ ਹੈ ਕੀ? ਚੁੱਪ ਕਰਕੇ ਆਪਣਾ ਪੇਪਰ ਕਰੋ, ਨਹੀਂ ਬਾਹਰ ਕੱਢ ਦੇਵਾਂਗੀ’’

ਮੈਡਮ ਨੇ ਇਸ਼ੂ ਨੂੰ ਫਿਟਕਾਰਿਆਇਸ ਤਰ੍ਹਾਂ ਇਸ਼ੂ ਕਿਸੇ ਵੀ ਪੇਪਰ ਨੂੰ ਨਹੀਂ ਕਰ ਸਕਿਆ ਉਹ ਪੇਪਰ ਨੂੰ ਖਾਲ੍ਹੀ ਛੱਡ ਕੇ ਆ ਜਾਂਦਾ ਸੀ ਜਦੋਂ ਨਤੀਆ ਆਇਆ ਤਾਂ ਪਿੰਕੀ ਨੇ 90 ਫ਼ੀਸਦੀ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਸੀ ਤੇ ਜ਼ਮਾਤ ’ਚ ਪਹਿਲੇ ਨੰਬਰ ’ਤੇ ਆਈ ਸੀ ਜਦੋਂਕਿ ਇਸ਼ੂ ਫੇਲ੍ਹ ਹੋ ਗਿਆ ਸੀਇਸ਼ੂ ਰੋ ਰਿਹਾ ਸੀ ਉਸ ਦੀ ਹਾਲਤ ਦੇਖ ਪਹਿਲਾਂ ਤਾਂ ਪਿੰਕੀ ਨੂੰ ਖੁਸ਼ੀ ਹੋਈ ਪਰ ਫਿਰ ਉਸ ’ਤੇ ਤਰਸ ਆ ਗਿਆ ਆਖਰ ਇਸ਼ੂ ਨੂੰ ਬੋਲੀ, ‘‘ਇਸ਼ੂ ਵੀਰੇ, ਹੁਣ ਰੋਣ ਦਾ ਕੋਈ ਫਾਇਦਾ ਨਹੀਂ, ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ ਹੁਣ ਰੋਣ ਨਾਲ ਤੂੰ ਪਾਸ ਨਹੀਂ ਹੋ ਜਾਵੇਂਗਾ’’ ‘‘‘ਭੈਣ, ਮੈਨੂੰ ਮੰਮੀ-ਪਾਪਾ ਬਹੁਤ ਝਿੜਕਣਗੇ ਮੈਂ ਕਿਹੜਾ ਮੂੰਹ ਲੈ ਕੇ ਘਰ ਜਾਵਾਂ ਮੇਰੇ ਦੋਸਤ ਵੀ ਮੇਰਾ ਮਜ਼ਾਕ ਉਡਾਉਣਗੇ’’

ਇਸ਼ੂ ਹਿਟਕੋਰੇ ਲੈਂਦਾ ਬੋਲਿਆ ‘‘ਵੀਰੇ, ਤੂੰ ਸ਼ੁਰੂ ਤੋਂ ਪੜ੍ਹਾਈ ’ਤੇ ਧਿਆਨ ਦਿੰਦਾ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਤੈਨੂੰ ਮੂੰਹ ਲੁਕਾਉਣ ਦੀ ਲੋੜ ਨਾ ਪੈਂਦੀ ਜੋਤਸ਼ੀ ਤੇ ਕਿਸਮਤ ਦੇ ਚੱਕਰ ’ਚ ਪੈ ਕੇ ਤੂੰ ਆਪਣਾ ਸਮਾਂ ਬਰਬਾਦ ਕਰ ਦਿੱਤਾ ਫਿਰ ਪਰਚੀਆਂ ਬਣਾ ਕੇ ਕਿਸੇ ਵੀ ਪ੍ਰੀਖਿਆ ’ਚ ਸਫ਼ਲਤਾ ਹਾਸਲ ਨਹੀਂ ਕੀਤੀ ਜਾ ਸਕਦੀ ਉਹ ਤਾਂ ਚੰਗਾ ਹੋਇਆ ਕਿ ਤੂੰ ਪਰਚੀਆਂ ਨੂੰ ਪ੍ਰੀਖਿਆ ਭਵਨ ’ਚ ਨਹੀਂ ਕੱਢਿਆ ਫੜੇ ਜਾਣ ਦੀ ਹਾਲਤ ’ਚ 5 ਸਾਲ ਲਈ ਪ੍ਰੀਖਿਆ ਦੇਣ ਤੋਂ ਵਾਂਝਾ ਕਰ ਦਿੱਤਾ ਜਾਂਦਾ’’

‘‘ਭੈਣ, ਤੂੰ ਠੀਕ ਕਹਿ ਰਹੀ ਹੈਂ’’ ਇਸ਼ੂ ਨੇ ਕਿਹਾ ਪਿੰਕੀ ਬੋਲੀ, ‘‘ਵੀਰੇ, ਤੂੰ ਇਸ ਸਾਲ ਖੂਬ ਮਨ ਲਾ ਕੇ ਪੜ੍ਹਾਈ ਕਰੀਂ ਆਪਣੇ ਮੰਮੀ-ਪਾਪਾ ਨੂੰ ਵਿਸ਼ਵਾਸ ਦਿਵਾਉਣਾ ਕਿ ਤੂੰ ਇਸ ਵਾਰ ਪੜ੍ਹਾਈ ’ਚ ਲਾਪ੍ਰਵਾਹੀ ਨਹੀਂ ਕਰੇਂਗਾ ਫਿਰ ਜਦੋਂ ਤੂੰ ਪ੍ਰੀਖਿਆ ’ਚ ਪਹਿਲੀ ਸ਼੍ਰੇਣੀ ’ਚ ਪਾਸ ਹੋਵੇਂਗਾ ਤਾਂ ਮਜ਼ਾਕ ਉਡਾਉਣ ਵਾਲਿਆਂ ਦੇ ਮੂੰਹ ਖੁਦ ਹੀ ਹਮੇਸ਼ਾ ਲਈ ਬੰਦ ਹੋ ਜਾਣਗੇ ਜੇਕਰ ਪੜ੍ਹਾਈ ’ਚ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ ਹੋਵੇ ਤਾਂ ਬਿਨਾ ਕਿਸੇ ਝਿਜਕ ਦੇ ਮੇਰੇ ਤੋਂ ਸਹਿਯੋਗ ਲੈ ਲਈਂ’’ ‘‘ਭੈਣ, ਅੱਜ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ, ਮੈਂ ਬੇਕਾਰ ’ਚ ਇੱਧਰ-ਉੱਧਰ ਘੁੰਮ-ਫਿਰ ਕੇ ਆਪਣਾ ਸਮਾਂ ਬਰਬਾਦ ਕਰਦਾ ਰਿਹਾ ਮੈਨੂੰ ਮਿਹਨਤ ਦਾ ਮਹੱਤਵ ਪਤਾ ਲੱਗ ਗਿਆ ਅੱਗੇ ਤੋਂ ਮੈਂ ਵੀ ਤੇਰੇ ਵਾਂਗ ਹੀ ਮਿਹਨਤ ਨਾਲ ਪੜ੍ਹਾਈ ਕਰਾਂਗਾ’’ ਇਸ਼ੂ ਬੋਲਿਆ ਇਹ ਸੁਣ ਕੇ ਪਿੰਕੀ ਨੂੰ ਇਸ਼ੂ ਦੀਆਂ ਗੱਲਾਂ ਤੋਂ ਬੇਹੱਦ ਖੁਸ਼ੀ ਹੋਈ ਤੇ ਉਹ
ਆਪਣੇ ਘਰ ਚਲੀ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ