ਸ਼ੇਅਰ ਬਾਜਾਰ ਦੇ ਬਿਗ ਬੁੱਲ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ

ਸ਼ੇਅਰ ਬਾਜਾਰ ਦੇ ਬਿਗ ਬੁੱਲ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ

ਮੁੰਬਈ (ਏਜੰਸੀ)। ਭਾਰਤ ਦੇ ਵਾਰਨ ਬਫੇ ਅਨੁਭਵੀ ਨਿਵੇਸ਼ਕ ਅਤੇ ਉਦਯੋਗਪਤੀ ਰਾਕੇਸ਼ ਝੁਨਝੁਨਵਾਲਾ ਦਾ ਐਤਵਾਰ ਸਵੇਰੇ ਇੱਥੇ ਬਿ੍ਰਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। 40,000 ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰਨ ਵਾਲੇ ਝੁਨਝੁਨਵਾਲਾ ਨੇ ਪਿਛਲੇ ਹਫ਼ਤੇ ਆਕਾਸਾ ਏਅਰਲਾਈਨਜ਼ ਦੀ ਸ਼ੁਰੂਆਤ ਨਾਲ ਹਵਾਬਾਜ਼ੀ ਖੇਤਰ ਵਿੱਚ ਪ੍ਰਵੇਸ਼ ਕੀਤਾ। ਉਹ ਆਖਰੀ ਵਾਰ ‘ਆਕਾਸਾ’ ਦੇ ਉਦਘਾਟਨੀ ਸਮਾਰੋਹ ’ਚ ਜਨਤਕ ਤੌਰ ’ਤੇ ਦੇਖੇ ਗਏ ਸਨ। ਝੁਨਝੁਨਵਾਲਾ ਨੂੰ ਬਿਗ ਬੁੱਲ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਝੁਨਝੁਨਵਾਲਾ ਇੱਕ ਅਦੁੱਤੀ ਸਾਹਸੀ ਵਿਅਕਤੀ ਸੀ। ਆਪਣੇ ਸ਼ੋਕ ਸੰਦੇਸ਼ ਵਿੱਚ ਮੋਦੀ ਨੇ ਕਿਹਾ, ‘ਰਾਕੇਸ਼ ਝੁਨਝੁਨਵਾਲਾ ਇੱਕ ਅਦੁੱਤੀ ਹਿੰਮਤ ਵਾਲੇ ਵਿਅਕਤੀ ਸਨ। ਉਹ ਬਹੁਤ ਹੀ ਜੀਵੰਤ, ਬੁੱਧੀਮਾਨ ਅਤੇ ਡੂੰਘੀ ਦਿ੍ਰਸ਼ਟੀ ਵਾਲਾ ਸੀ। ਉਨ੍ਹਾਂ ਨੇ ਵਿੱਤੀ ਖੇਤਰ ਵਿੱਚ ਅਮਿੱਟ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਦਿਹਾਂਤ ਦੁਖਦ ਹੈ।ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਾ ਹੈ। ਓਮ ਸ਼ਾਂਤੀ! ,

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ