ਲਾਹੌਰ ਦੀ ਰਹਿਣ ਵਾਲੀ ਸ਼ਾਹਨਿਲ ਨੂੰ ਮਿਲਿਆ ਭਾਰਤ ਦਾ ਵੀਜ਼ਾ

Lahore News

ਅਪਰੈਲ ’ਚ ਬਟਾਲਾ ਦੇ ਨਮਨ ਲੂਥਰਾ ਨਾਲ ਬੱਝੇਗੀ ਵਿਆਹ ਬੰਧਨ ’ਚ

(ਸੱਚ ਕਹੂੰ ਨਿਊਜ਼) ਬਟਾਲਾ/ਗੁਰਦਾਸਪੁਰ। ਆਖ਼ਰਕਾਰ ਲਾਹੌਰ ਦੀ ਰਹਿਣ ਵਾਲੀ ਸ਼ਾਹਨਿਲ ਪੁੱਤਰੀ ਜਾਵੇਦ ਨੂੰ ਭਾਰਤ ਆਉਣ ਦਾ ਵੀਜ਼ਾ ਮਿਲ ਗਿਆ ਹੈ ਹੁਣ ਉਹ ਅਪਰੈਲ ਮਹੀਨੇ ਬਟਾਲਾ ’ਚ ਆਪਣੇ ਰਿਸ਼ਤੇਦਾਰਾਂ ਨਾਲ ਆਵੇਗੀ ਅਤੇ ਬਟਾਲਾ ਦੇ ਵਸਨੀਕ ਨਮਨ ਲੂਥਰਾ ਪੁੱਤਰ ਗੁਰਿੰਦਰਪਾਲ ਵਾਸੀ ਬਸੰਤ ਐਵਨਿਉ ਸ਼ੀਤਲਾ ਮੰਦਿਰ ਰੋਡ ਬਟਾਲਾ ਨਾਲ ਵਿਆਹ ਬੰਧਨ ’ਚ ਬੱਝੇਗੀ। ਨਮਨ ਲੁਥਰਾ ਪੇਸ਼ੇ ਤੋਂ ਵਕੀਲ ਹੈ ਅਤੇ ਬਟਾਲਾ ’ਚ ਵਕਾਲਤ ਕਰਦਾ ਹੈ। (Lahore News)

ਉਹ ਆਪਣੀ ਮੰਗੇਤਰ ਦੇ ਲਈ ਕਈ ਸਾਲਾਂ ਤੋਂ ਭਾਰਤ ਦਾ ਵੀਜ਼ਾ ਲੈਣ ਲਈ ਯਤਨਸ਼ੀਲ ਸੀ। ਦੋ ਵਾਰੀ ਸ਼ਾਹਨਿਲ ਨੇ ਆਪਣੇ ਪਰਿਵਾਰ ਨਾਲ ਭਾਰਤ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। ਪਰ ਹੁਣ ਨਮਨ ਲੂਥਰਾ ਆਪਣੀ ਹੋਣ ਵਾਲੀ ਪਤਨੀ ਸ਼ਾਹਨਿਲ ਨੂੰ ਵੀਜ਼ਾ ਮਿਲਣ ’ਤੇ ਖ਼ੁਸ਼ੀ ਨਾਲ ਫ਼ੁੱਲਿਆ ਨਹੀਂ ਸਮਾ ਰਿਹਾ । ਉਸ ਨੇ ਦੱਸਿਆ ਕਿ ਉਸ ਦੀ ਮੰਗਣੀ ਸ਼ਾਹਨਿਲ ਨਾਲ ਹੋ ਗਈ ਸੀ। ਮੰਗਣੀ ਲਈ ਉਹ ਬਟਾਲਾ ਆਪਣੇ ਪਰਿਵਾਰ ਨਾਲ ਆਈ ਸੀ। ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਕਾਦੀਆਂ ਦੇ ਸਮਾਜ ਸੇਵਕ ਅਤੇ ਜਰਨਲਿਸਟ ਮਕਬੂਲ ਅਹਿਮਦ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਕੀਤਾ।

ਮਕਬੂਲ ਦਾ ਵਿਆਹ ਵੀ ਫ਼ੈਸਲਾਬਾਦ (ਪਾਕਿਸਤਾਨ) ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਸਨ 2003 ਵਿੱਚ ਹੋਇਆ ਸੀ ਅਤੇ ਉਦੋਂ ਉਹ ਅੰਤਰ-ਰਾਸ਼ਟਰੀ ਮੀਡੀਆ ਦੇ ਖਿੱਚ ਦਾ ਕੇਂਦਰ ਬਣੇ ਸਨ। ਸ਼ਾਹਨਿਲ ਲਈ ਭਾਰਤ ਦਾ ਵੀਜ਼ਾ ਲੈਣ ਦੇ ਮਾਮਲੇ ‘ਚ ਉਨ੍ਹਾਂ ਕਾਫ਼ੀ ਸਹਿਯੋਗ ਕੀਤਾ। ਜਿਸ ਦੇ ਚੱਲਦੀਆਂ ਉਨ੍ਹਾਂ ਦੀ ਮੰਗੇਤਰ ਨੂੰ ਵੀਜ਼ਾ ਮਿਲ ਗਿਆ। ਨਮਨ ਲੂਥਰਾ ਨੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦਾ ਵੀ ਧੰਨਵਾਦ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।