ਵੇਖੋ.. ਸ਼ਾਹ ਮਸਤਾਨਾ ਜੀ ਧਾਮ ਦੀਆਂ ਮਨਮੋਹਕ ਝਲਕੀਆਂ, ਜੋ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ

ਵੇਖੋ.. ਸ਼ਾਹ ਮਸਤਾਨਾ ਜੀ ਧਾਮ ਦੀਆਂ ਮਨਮੋਹਕ ਝਲਕੀਆਂ, ਜੋ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ

ਸਰਸਾ (ਸੱਚ ਕਹੂੰ ਨਿਊਜ਼)। ਜਿਵੇਂ-ਜਿਵੇਂ ਸਮਾਂ ਮਾਂ ਬੀਤਦਾ ਜਾ ਰਿਹਾ ਹੈ ਉਵੇਂ-ਉਵੇਂ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀਆਂ ਖੁਸ਼ੀਆਂ ਦਾ ਆਲਮ ਵੀ ਅਸਮਾਨ ਨੂੰ ਛੂਹਣ ਲੱਗਿਆ ਹੈ। ਰਾਮ ਨਾਮ ਦੀ ਜੋਤ ਜਗਾਉਣ ਵਾਲੇ ਅਤੇ ਪਾਖੰਡ ਨੂੰ ਮਿਟਾ ਕੇ ਭਗਤੀ ਦਾ ਸਿੱਧਾ ਰਸਤਾ ਦਿਖਾਉਣ ਵਾਲੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਸਰਸਾ ਦੇ ਹਰ ਕੋਨੇ ਨੂੰ ਸਜਾਇਆ ਗਿਆ ਹੈ। ਤਾਂ ਆਓ ਅਸੀਂ ਤੁਹਾਨੂੰ ਦੇਰ ਰਾਤ ਸ਼ਾਹ ਮਸਤਾਨਾ ਜੀ ਧਾਮ ਦੀਆਂ ਕੁਝ ਖੂਬਸੂਰਤ ਝਲਕੀਆਂ ਦਿਖਾਉਂਦੇ ਹਾਂ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਇਸ ਡੇਰਾ ਪਵਿੱਤਰ ਤਿਉਹਾਰ ਨੂੰ ਲੈ ਕੇ ਡੇਰਾ ਸ਼ਰਧਾਲੂਆਂ ’ਚ ਕਿੰਨਾ ਉਤਸ਼ਾਹ ਹੈ।

ਸਾਧ-ਸੰਗਤ ’ਚ ਭਾਰੀ ਉਤਸ਼ਾਹ

Shah Mastana Ji Dham

ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਦੀ ਸਹੂਲਤ ਲਈ ਲੰਗਰ-ਭੋਜਨ, ਪਾਣੀ, ਟਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ। ਪਵਿੱਤਰ ਭੰਡਾਰੇ ਨੂੰ ਲੈ ਕੇ ਦੇਸ਼-ਵਿਦੇਸ਼ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਾਈਂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦੇਣ ਲਈ ਸਾਧ-ਸੰਗਤ ਵੱਲੋਂ ਗ੍ਰਿੰਟਿੰਗ ਕਾਰਡ ਭੇਜਣ ਦਾ ਸਿਲਸਿਲ਼ਾ ਬਦਸਤੂਰ ਜਾਰੀ ਹੈ।

ਜਿਕਰਯੋਗ ਹੈ ਕਿ ਪਰਮ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 1948 (1891) ਨੂੰ ਕੱਤਕ ਦੀ ਪੂਰਨਮਾਸੀ ਨੂੰ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ ਬਿਲੋਚਿਸਤਾਨ (ਜੋ ਹੁਣ ਪਾਕਿਸਤਾਨ ’ਚ ਹੈ) ਪੂਜਨੀਕ ਪਿਤਾ ਸ੍ਰੀ ਪਿੱਲਾ ਮਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ