Sadi Nit Diwali ਭਜਨ ਨੇ ਕਾਇਮ ਕੀਤਾ ਰਿਕਾਰਡ, ਵਿਊ 10 ਮਿਲੀਅਨ ਤੋਂ ਟੱਪੇ

Sadi Nit Diwali ਭਜਨ 1 ਕਰੋੜ ਤੋਂ ਵੱਧ ਲੋਕਾਂ ਨੇ ਸੁਣਿਆ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ’ਸਾਡੀ ਨਿੱਤ ਦੀਵਾਲੀ’ (Sadi Nit Diwali) ਵਾਹ… ਕੀ ਭਜਨ ਹੈ…ਕੀ ਲਿਖਿਆ ਹੈ ਕੀ ਗਾਇਆ ਹੈ.. ਕੀ ਸੰਗੀਤ ਹੈ..ਕੀ ਕੰਪੋਜੀਸ਼ਨ ਹੈ..ਵਾਹ ਮੇਰੇ ਮੌਲਾ…ਇਹੀ ਸ਼ਬਦ ਲੱਖਾਂ ਸ਼ਰਧਾਲੂਆਂ ਦੀ ਅੱਜ ਜੁਬਾਨ ’ਤੇ ਹੈ। ਇਹ ਭਜਨ ਯੂਟਿਊਬ ’ਤੇ ਟ੍ਰੈਡਿੰਗ ’ਚ ਹੈ ਤੇ ਇਸ ਦੇ ਵਿਊਜ਼ 1 ਕਰੋੜ ਤੋਂ ਪਾਰ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਦੇ ਇਸ ਭਜਨ ਨੇ ਧੁੰਮਾਂ ਪਾ ਰੱਖੀਆਂ ਹਨ।

ਤੁਹਾਨੂੰ ਦੱਸ ਦੇਈਏ ਕੀ ਰੌਸ਼ਨੀ ਦੇ ਤਿਉਹਾਰ ਦੀਵਾਲੀ ’ਤੇ ਸੋਮਵਾਰ ਸ਼ਾਮ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਦੀਵਾਲੀ ਵਿਸ਼ੇਸ਼ ਸੌਂਗ ਸਾਡੀ ਨਿੱਤ ਦੀਵਾਲੀ ਨੂੰ ਲੈਪਟਾਪ ’ਤੇ ਲਾਂਚ ਕੀਤਾ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਹੋ ਗਿਆ। ਜਿਵੇਂ ਹੀ ਇਹ ਰੂਹਾਨੀ ਭਜਨ ਯੂਟਿਊਬ ’ਤੇ ਅਪਲੋਡ ਹੋਇਆ ਹੈ ਉਦੋਂ ਤੋਂ ਹਰ ਇੱਕ ਮੋਬਾਇਲ ਫੋਨ ’ਚ ਵੱਜ ਰਿਹਾ ਹੈ। ਭਜਨ ਨੂੰ ਸੁਣਨ ਵਾਲਿਆਂ ਨੇ ਰਿਕਾਰਡ ਤੋੜਦਿਆਂ ਇੱਕ ਦਿਨ ’ਚ ਇਸ ਨੂੰ 10 ਮਿਲੀਅਨ (1 ਕਰੋੜ) ਤੋਂ ਵੱਧ ਵਿਊਜ਼ ਤੋਂ ਪਾਰ ਪਹੁੰਚਾ ਦਿੱਤਾ ਹੈ।

ਸਾਧ-ਸੰਗਤ ਹੀ ਨਹੀਂ ਆਮ ਲੋਕਾਂ ਦੀ ਜੁਬਾਨ ’ਤੇ ਵੀ਼

ਭਜਨ ਦੀ ਦੀਵਾਨਗੀ ਸਾਧ-ਸੰਗਤ ਤੱਕ ਹੀ ਸੀਮਿਤ ਨਹੀਂ ਸਗੋਂ ਆਮ ਲੋਕ ਵੀ ਇਸ ਭਜਨ ਨੂੰ ਖੂਬ ਸੁਣ ਰਹੇ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਹੀ ਨਹੀਂ ਵਿਦੇਸ਼ਾਂ ’ਚ ਵੀ ਇਸ ਭਜਨ ਨੂੰ ਖੂਬ ਸੁਣਿਆ ਜਾ ਰਿਹਾ ਹੈ ਤੇ ਫਿਲਹਾਲ ਇਹ ਭਜਨ ਟ੍ਰੈਡਿੰਗ ’ਚ ਹੈ।

ਗੱਡੀਆਂ ’ਚ ਲਗਾਤਾਰ ਵੱਜ ਰਿਹਾ ਹੈ ਭਜਨ

ਦੇਸ਼-ਵਿਦੇਸ਼ਾਂ ’ਚ ਰਹਿਣ ਵਾਲੇ ਕੀ ਲੋਕਾਂ ਨੇ ਭਜਨ ’ਤੇ ਕੁਮੈਂਟ ’ਚ ਕਿਹਾ ਹੈ ਕਿ ਭਜਨ ਇੰਨਾ ਪਿਆਰਾ ਲੱਗਿਆ ਕਿ ਉਹ ਲਗਾਤਾਰ ਆਪਣੀਆਂ ਗੱਡੀਆਂ, ਘਰਾਂ ਤੇ ਦਫ਼ਤਰਾਂ ’ਚ ਇਸ ਨੂੰ ਸੁਣ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਲਗਾਤਾਰ ਇਸ ਭਜਨ ਨੂੰ ਸੁਣ ਰਹੇ ਹਨ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ